01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਗੁਰਮਤਿ ਸਮਾਗਮ ਕਰਵਾਇਆ <br/>

ਖਨੌਰੀ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੰਤ ਆਸ਼ਰਮ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਕੀਰਤਨੀ ਜਥਾ ਤੇ ਢਾਡੀ ਜਥਾ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਤੇ ਢਾਡੀ ਵਾਰਾਂ ਨਾਲ ਨਿਹਾਲ ਕਰਦਾ ਹੋਇਆ | ਤਸਵੀਰਾਂ: ਬਲਵਿੰਦਰ ਸਿੰਘ ਥਿੰਦ <br/> 01-01-2026
ਖਨੌਰੀ, 31 ਦਸੰਬਰ (ਬਲਵਿੰਦਰ ਸਿੰਘ ਥਿੰਦ)-ਖਨੌਰੀ ਦੇ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ (ਸੰਤ ਆਸ਼ਰਮ) ਵਿਖੇ 28 ਤੋਂ 30 ਦਸੰਬਰ ਤੱਕ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਸਮੇਤ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾਂ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ | ਗੁਰਦੁਆਰਾ ਸਾਹਿਬ ਖਨੌਰੀ ਦੇ ਮੁਖੀ ਬਾਬਾ ਪਵਿੱਤਰ ਸਿੰਘ ਅਤੇ ਸਕੱਤਰ ਗੁਰਚਰਨ ਸਿੰਘ ਛਾਬੜਾ ਨੇ ਦੱਸਿਆ ਕਿ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ, ਸਰਬੰਸ ਦਾਨੀ ਕਲਗ਼ੀਧਰ ਦਸਮੇਸ਼ ਪਿਤਾ ਜੀ, ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਨ ਹਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਖਨੌਰੀ ਵਿਖੇ ਕਰਵਾਇਆ ਗਿਆ | ਇਸ ਸਮਾਗਮ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੁਰਦੁਆਰਾ ਸਾਹਿਬ ਖਨੌਰੀ ਦੇ ਹਜ਼ੂਰੀ ਰਾਗੀ ਭਾਈ ਰਛਪਾਲ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਅਮਰਬੀਰ ਸਿੰਘ ਟਾਟਾ ਨਗਰ ਵਾਲੇ, ਭਾਈ ਬਲਦੇਵ ਸਿੰਘ ਜੀ ਦਮਦਮੀ ਟਕਸਾਲ, ਗਿਆਨੀ ਸੁਖਵਿੰਦਰ ਸਿੰਘ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਾਲੇ, ਭਾਈ ਬਲਦੇਵ ਸਿੰਘ ਦਮਦਮੀ ਟਕਸਾਲ ਵਾਲੇ, ਭਾਈ ਅਮਰੀਕ ਸਿੰਘ ਜੀ ਕਵੀਸ਼ਰ, ਭਾਈ ਸਿਮਰਪ੍ਰੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ, ਜਸਵਿੰਦਰ ਸਿੰਘ ਸਾਬਕਾ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਹੈੱਡ ਗ੍ਰੰਥੀ ਅਕਾਲ ਤਖਤ ਸਾਹਿਬ, ਢਾਡੀ ਨਿਰਮਲ ਸਿੰਘ ਨੂਰ, ਭਾਈ ਗੁਰਮੁਖ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਕਥਾ ਵਾਚਕ ਗਿਆਨੀ ਹਰਵਿੰਦਰ ਸਿੰਘ, ਭਾਈ ਮਿਲਖਾ ਸਿੰਘ ਮੌਜੀ ਢਾਡੀ ਜਥਾ ਆਦਿ ਜਥਿਆਂ ਨੇ ਕੀਰਤਨ, ਕਥਾ, ਵਾਰਾਂ ਅਤੇ ਗੁਰੂ ਇਤਿਹਾਸ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਨਿਸ਼ਕਾਮ ਸੇਵਾ ਸੁਸਾਇਟੀ ਖਨੌਰੀ ਜਿਸ ਦੇ ਮੈਂਬਰਾਂ ਸੁਰਿੰਦਰ ਸਿੰਘ ਪਨੇਸਰ, ਮਹਿੰਦਰ ਸਿੰਘ ਭਿੰਡਰ, ਹਰਚਰਨ ਸਿੰਘ, ਬਲਵਿੰਦਰ ਸਿੰਘ ਕੌਂਸਲਰ, ਸੁਰਜੀਤ ਸਿੰਘ ਵਿਰਕ, ਜਗਦੇਵ ਸਿੰਘ, ਸੁਰਜੀਤ ਸਿੰਘ, ਰਤਨਦੇਵ ਸਿੰਘ, ਸਾਹਿਬ ਸਿੰਘ ਆਦਿ ਦੇ ਵਿਸ਼ੇਸ਼ ਸਹਿਯੋਗ ਸਦਕਾ ਕਰਵਾਏ ਇਸ ਸਮਾਗਮ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਿਆ ਅਤੇ ਮੀਰੀ ਪੀਰੀ ਸੇਵਾ ਦਲ ਦੇ ਸਮੁੱਚੇ ਮੈਂਬਰਾਂ ਸਮੇਤ ਹੋਰ ਵੀ ਕਈ ਸੇਵਾਦਾਰਾਂ ਨੇ ਤਿੰਨੇ ਦਿਨ ਚਾਹ ਪਕੌੜਿਆਂ ਦੇ ਲੰਗਰ ਦੀ ਸੇਵਾ ਨਿਭਾਈ | ਇਸ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਖਨੌਰੀ ਦੇ ਹਜ਼ੂਰੀ ਗ੍ਰੰਥੀ ਭਾਈ ਮੁਖ਼ਤਿਆਰ ਸਿੰਘ, ਭਾਈ ਦੀਦਾਰ ਸਿੰਘ, ਭਾਈ ਗੁਰਜੀਤ ਸਿੰਘ, ਪਰਮਜੀਤ ਸਿੰਘ ਪਨੇਸਰ ਆਦਿ ਸਮੇਤ ਹੋਰ ਵੀ ਕਈ ਸੇਵਾਦਾਰਾਂ ਨੇ ਵੀ ਸੇਵਾ ਨਿਭਾਈ |

ਪਿਛਲੀ ਖ਼ਬਰ ਸੂਬੇ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਸਾਲ 2025 ਨਿਰਾਸ਼ਾਜਨਕ ਰਿਹਾ-ਰਾਜ ਕੁਮਾਰ ਅਰੋੜਾ <br/> ਅਗਲੀ ਖ਼ਬਰ ਜਸਵਿੰਦਰ ਕੌਰ ਨੂੰ ਸੇਵਾ ਮੁਕਤੀ 'ਤੇ ਸ਼ਾਨਦਾਰ ਵਿਦਾਇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।