01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਡਾ. ਅਵਿਨਾਸ਼ ਰਾਣਾ ਦਾ ਸਨਮਾਨ <br/>

ਸੁਨਾਮ ਵਿਖੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਡਾ ਅਵਿਨਾਸ਼ ਰਾਣਾ ਦੇ ਕੀਤੇ ਗਏ ਸਨਮਾਨ ਦਾ ਦਿ੍ਸ਼ | ਤਸਵੀਰ: ਰੁਪਿੰਦਰ ਸਿੰਘ ਸੱਗੂ <br/> 01-01-2026
ਸੁਨਾਮ ਊਧਮ ਸਿੰਘ ਵਾਲਾ, 31 ਦਸੰਬਰ (ਰੁਪਿੰਦਰ ਸਿੰਘ ਸੱਗੂ)-ਅੱਜ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਸੁਨਾਮ ਵਲੋਂ ਸੰਸਥਾ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਦੀ ਅਗਵਾਈ 'ਚ ਇਕ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ 'ਚ ਬਤੌਰ ਮੁੱਖ ਮਹਿਮਾਨ ਤੇ ਮੁੱਖ ਵਕਤਾ ਉੱਘੇ ਸਮਾਜ ਸੇਵੀ ਡਾ ਅਵਿਨਾਸ਼ ਰਾਣਾ ਪਹੁੰਚੇ | ਸਮਾਗਮ ਦੀ ਸ਼ੁਰੂਆਤ 'ਚ ਸਵਾਗਤ ਭਾਸ਼ਣ 'ਚ ਬੋਲਦੇ ਹੋਏ ਸਿੱਖਿਆ ਸ਼ਾਸਤਰੀ ਬਲਵਿੰਦਰ ਭਾਰਦਵਾਜ ਨੇ ਕਿਹਾ ਕਿ ਡਾ. ਅਵਿਨਾਸ਼ ਰਾਣਾ ਨੂੰ ਅਮਰੀਕਾ ਦੀ ਸੰਸਥਾ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਯੂਨਾਈਟਡ ਸਟੇਟ ਗਲੋਬਲ ਮੈਰਿਟ ਰਿਕਾਰਡ ਨਾਲ ਸਨਮਾਨਿਤ ਕੀਤਾ ਜੋ ਕਿ ਪੂਰੇ ਪੰਜਾਬ ਲਈ ਇੱਕ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੈ | ਇਨ੍ਹਾਂ ਵਲੋਂ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਸਾਰੇ ਹੀ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ | ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸੀਨੀਅਰ ਪੱਤਰਕਾਰ ਕਿ੍ਸ਼ਨ ਸੰਦੋਹਾ ਨੇ ਕਿਹਾ ਕਿ ਡਾ. ਅਵਿਨਾਸ਼ ਰਾਣਾ ਲੰਮੇ ਸਮੇਂ ਤੋਂ ਪੱਤਰਕਾਰੀ, ਲੇਖਣੀ ਤੇ ਮਾਨਵ ਸੇਵਾ ਦੇ ਖੇਤਰ 'ਚ ਕਾਰਜ ਕਰ ਰਹੇ ਹਨ | ਸਰਪ੍ਰਸਤ ਪਵਨ ਗੁਜਰਾਂ ਨੇ ਅਵਿਨਾਸ਼ ਰਾਣਾ ਬਾਰੇ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਦੀ ਸ਼ਖ਼ਸੀਅਤ ਇੱਕ ਵਿਲੱਖਣ ਸ਼ਖ਼ਸੀਅਤ ਹੈ, ਰੁਪਿੰਦਰ ਭਾਰਦਵਾਜ (ਐਸ ਪੀ ਪੰਜਾਬ ਪੁਲਿਸ) ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਅਵਿਨਾਸ਼ ਰਾਣਾ ਵਲੋਂ ਕੀਤੀਆਂ ਗਈਆਂ ਸੇਵਾਵਾਂ ਨਾਲ ਪੂਰੇ ਸੰਗਰੂਰ ਜ਼ਿਲੇ੍ਹ ਮਾਨ ਮਿਲਿਆ ਹੈ | ਉਪਰੰਤ ਆਪਣੇ ਭਾਸ਼ਣ 'ਚ ਡਾ ਅਵਿਨਾਸ਼ ਰਾਣਾ ਨੇ ਆਖਿਆ ਕਿ ਪ੍ਰਮਾਤਮਾ ਜਿਸ 'ਤੇ ਮਿਹਰ ਦਾ ਹੱਥ ਰੱਖਦਾ ਹੈ, ਉਸੇ ਨੂੰ ਸੇਵਾ ਬਖ਼ਸ਼ਦਾ ਹੈ, ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਉਤਰਾਵਾਂ ਚੜਾਵਾਂ ਦੀ ਵਿਸਥਾਰ ਪੂਰਵਕ ਚਰਚਾ ਕੀਤੀ, ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿਚ ਆਪਣੀਆਂ ਸਾਰੀਆਂ ਕਿਰਤਾਂ ਨੂੰ ਉਸ ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਦੱਸਿਆ | ਇਸ ਮੌਕੇ ਸੀਨੀਅਰ ਪਰਸ਼ੋਤਮ ਲਾਲ ਘਰਾਂਚੋਂ, ਪਿ੍ੰਸੀਪਲ ਭਰਤਹਰੀ ਸ਼ਰਮਾ, ਰਜਨੀਸ਼ ਕੁਮਾਰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |

ਪਿਛਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਮੋਟਰਸਾਈਕਲ ਮਾਰਚ ਭਲਕੇ <br/> ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਇਆ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।