01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸੀਬਾ ਸਕੂਲ ਲਹਿਰਾਗਾਗਾ ਦੇ ਤਿੰਨ ਸੈਪਕਟਾਕਰਾ ਖਿਡਾਰੀਆਂ ਦੀ ਨੈਸ਼ਨਲ ਚੈਂਪੀਅਨਸ਼ਿਪ ਲਈ ਹੋਈ ਚੋਣ

ਅਜੀਤ ਡੈਸਕ 01-01-2026
ਲਹਿਰਾਗਾਗਾ, 31 ਦਸੰਬਰ (ਅਸ਼ੋਕ ਗਰਗ)-ਸੀਬਾ ਸਕੂਲ, ਲਹਿਰਾਗਾਗਾ ਦੇ ਤਿੰਨ ਸੈਪਕਟਾਕਰਾ ਖਿਡਾਰੀਆਂ ਦੀ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ | ਕੋਚ ਸੁਭਾਸ਼ ਚੰਦ ਮਿੱਤਲ ਨੇ ਦੱਸਿਆ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਵਿਖੇ 1 ਜਨਵਰੀ ਤੋਂ 5 ਜਨਵਰੀ, 2026 ਨੂੰ ਹੋਣ ਵਾਲ਼ੀ 29ਵੀਂ ਨੈਸ਼ਨਲ ਜੂਨੀਅਰ ਸੈਪਕਟਾਕਰਾ ਚੈਂਪੀਅਨਸ਼ਿਪ ਲਈ ਸ਼ਗਨਪ੍ਰੀਤ ਕੌਰ ਗੋਬਿੰਦਪੁਰਾ ਜਵਾਹਰਵਾਲਾ, ਅਵਨੀਤ ਕੌਰ ਰਾਮਪੁਰਾ ਜਵਾਹਰਵਾਲਾ ਅਤੇ ਗੁਰਜੋਤ ਸਿੰਘ ਗਾਗਾ ਦੀ ਪੰਜਾਬ ਟੀਮ ਵਲੋਂ ਖੇਡਣ ਲਈ ਚੋਣ ਹੋਈ ਹੈ | ਇਸ ਅੰਤਰਰਾਸ਼ਟਰੀ ਖੇਡ ਵਿਚ ਬੱਚਿਆਂ ਨੂੰ ਆਪਣੇ ਪੈਰਾਂ ਨਾਲ ਖੇਡਣਾ ਪੈਂਦਾ ਹੈ | ਜਿਸ ਵਿਚ ਭਾਗ ਲੈਂਦੇ ਹੋਏ ਖਿਡਾਰੀ ਆਪਣੀ ਸਰੀਰਕ ਸਮਰੱਥਾ ਅਤੇ ਮਾਨਸਿਕ ਵਿਕਾਸ ਨੂੰ ਵਿਕਸਿਤ ਕਰਦੇ ਹਨ | ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਪਿ੍ੰਸੀਪਲ ਫਲੈਵੀ ਡੇਵਿਡ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਖੇਡ ਇੰਚਾਰਜ ਨਰੇਸ਼ ਚੌਧਰੀ, ਚੰਦਨ ਮੰਗਲ, ਰਮਨਦੀਪ ਕੌਰ, ਰਣਦੀਪ ਸੰਗਤਪੁਰਾ ਅਤੇ ਹੋਰ ਅਧਿਆਪਕ ਮੌਜੂਦ ਸਨ |

ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਇਆ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਜੀ ਦੀ ਵਿਰਾਸਤ ਲਈ ਹਰ ਕਦਮ ਸਵਾਗਤ ਯੋਗ, ਰਾਜਨੀਤੀ ਤੋਂ ਉੱਪਰ ਹੈ ਇਹ ਮਸਲਾ- ਦਾਮਨ ਬਾਜਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।