03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੰਜਾਬ ਮਹਾਂਵੀਰ ਦਲ ਵਲੋਂ ਸ੍ਰੀ ਬਾਲਾ ਜੀ ਦਾ ਵਿਸ਼ਾਲ ਸੰਕੀਰਤਨ 28 ਨਵੰਬਰ ਨੂੰ

ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਮਹਾਂਵੀਰ ਦਲ (ਰਜਿ:) ਮੋਗਾ ਦੀ ਮੀਟਿੰਗ ਪਾਠਸ਼ਾਲਾ ਮੰਦਰ ਵਿਚ ਹੋਈ। ਮੀਟਿੰਗ ਦੌਰਾਨ 28 ਨਵੰਬਰ ਨੂੰ ਹੋਣ ਵਾਲੇ ਸ੍ਰੀ ਬਾਲਾ ਜੀ ਦੇ ਵਿਸ਼ਾਲ ਸੰਕੀਰਤਨ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਅਜੀਤ ਡੈਸਕ 03-11-2026
ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਮਹਾਂਵੀਰ ਦਲ (ਰਜਿ:) ਮੋਗਾ ਦੀ ਮੀਟਿੰਗ ਪਾਠਸ਼ਾਲਾ ਮੰਦਰ ਵਿਚ ਹੋਈ। ਮੀਟਿੰਗ ਦੌਰਾਨ 28 ਨਵੰਬਰ ਨੂੰ ਹੋਣ ਵਾਲੇ ਸ੍ਰੀ ਬਾਲਾ ਜੀ ਦੇ ਵਿਸ਼ਾਲ ਸੰਕੀਰਤਨ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਉਨ੍ਹਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਮੀਟਿੰਗ ਵਿਚ ਦਲ ਦੇ ਪ੍ਰਧਾਨ ਮੰਗਤ ਰਾਮ ਸਿੰਘਲਾ, ਉਪ ਪ੍ਰਧਾਨ ਕੁਲਭੂਸ਼ਣ ਜੈਦਕਾ, ਸਕੱਤਰ ਗੌਰਵ ਗੋਇਲ, ਪ੍ਰਮੋਦ ਜੈਨ, ਸੁਨੀਲ ਕਟਾਰੀਆ, ਭਾਰਤ ਭੂਸ਼ਨ ਜੈਦਕਾ, ਅਸ਼ਵਨੀ ਸ਼ਰਮਾ, ਨਕਸ਼ ਜੈਦਕਾ, ਮੋਹਨ ਲਾਲ, ਨਵੀਨ ਗੋਇਲ ਅਤੇ ਰਾਜੀਵ ਚੋਪੜਾ ਸਮੇਤ ਹੋਰ ਮੈਂਬਰ ਹਾਜ਼ਰ ਸਨ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਸ੍ਰੀ ਬਾਲਾ ਜੀ ਦੇ ਵਿਸ਼ਾਲ ਸੰਕੀਰਤਨ ਨੂੰ ਸਫਲ ਬਣਾਉਣ ਲਈ ਮਿਲਜੁਲ ਕੇ ਕੰਮ ਕਰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਸੰਕਲਪ ਲਿਆ।
ਪਿਛਲੀ ਖ਼ਬਰ ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਦਾ 38ਵੀਂ ਪੰਜਾਬ ਰੋਲਰ ਸਕੇਟਿੰਗ ਚੈਂਪੀਅਨਸ਼ਿਪ ’ਚ ਵਧੀਆ ਪ੍ਰਦਰਸ਼ਨ-ਮੋਹਾਲੀ ‘ਚ ਜਿੱਤੇ ਤਗ... ਅਗਲੀ ਖ਼ਬਰ ਭਾਵਾਧਸ ਸੰਗਠਨ ਨੇ ਮਨਾਇਆ ਭਗਵਾਨ ਵਾਲਮੀਕਿ ਦਾ ਪ੍ਰਗਟ ਉਤਸਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।