04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਭਾਵਾਧਸ ਸੰਗਠਨ ਨੇ ਮਨਾਇਆ ਭਗਵਾਨ ਵਾਲਮੀਕਿ ਦਾ ਪ੍ਰਗਟ ਉਤਸਵ

ਮੋਗਾ, 2 ਨਵੰਬਰ (ਗੁਰਤੇਜ ਸਿੰਘ ਬੱਬੀ)- ਭਾਰਤੀ ਵਾਲਮੀਕਿ ਧਰਮ ਸਮਾਜ ਰਜਿਸਟ੍ਰੇਸ਼ਨ ਭਾਵਾਧਸ ਆਰਗੇਨਾਈਜ਼ੇਸ਼ਨ ਮੋਗਾ-ਪੰਜਾਬ ਵਲੋਂ ਭਗਵਾਨ ਵਾਲਮੀਕਿ ਦੇ ਸ਼ੁੱਭ ਜਨਮ ਦਿਵਸ ‘ਤੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੀ ਅਗਵਾਈ ਸੈਨੇਟਰੀ ਇੰਸਪੈਕਟਰ ਨਗਰ ਨਿਗਮ ਲੁਧਿਆਣਾ ਸੇਵਕ ਰਾਮ ਫ਼ੌਜੀ ਨੇ ਕੀਤੀ। ਇਸ ਇਕੱਠ ਵਿਚ ਭਾਵਾਧਸ ਆਰਗੇਨਾਈਜ਼ੇਸ਼ਨ ਦੇ ਪੰਜਾਬ ਉਪ ਪ੍ਰਧਾਨ ਰਾਹੁਲ ਉਜੀਨਵਾਲ, ਜ਼ਿਲ੍ਹਾ ਪ੍ਰਧਾਨ ਸੂਰਜ ਜਾਦੂ, ਸੀਨੀਅਰ ਉਪ ਪ੍ਰਧਾਨ ਸਾਜਨ ਚਾਂਵਰੀਆ, ਉਪ ਪ੍ਰਧਾਨ ਦਲੀਪ ਕੁਮਾਰ, ਸਕੱਤਰ ਮੋਹਿਤ ਕਾਂਤ ਅਤੇ ਪੂਰੀ ਟੀਮ ਵਲੋਂ, ਸਰਵ ਧਰਮ ਸਤਸੰਗ ਮੰਡਲ ਮੋਗਾ ਦੇ ਮੈਂਬਰਾਂ, ਆਚਾਰੀਆ ਖੇਮ ਚੰਦ ਪਰਵਾਨਾ, ਆਚਾਰੀਆ ਸ਼ਸ਼ੀਕਾਂਤ ਸਾਹਿਲ, ਮਹੰਤ ਮਦਨ ਲਾਲ, ਮਹੰਤ ਸਵਿਤਾ ਨਾਥ, ਮਹੰਤ ਰਾਕੇਸ਼ ਕੁਮਾਰ, ਮਹੰਤ ਮਹੇਸ਼ ਬੋਹਟ ਦੁਆਰਾ ਪਵਿੱਤਰ ਸਤਿਸੰਗ ਦਾ ਆਯੋਜਨ ਕੀਤਾ ਗਿਆ।

ਅਜੀਤ ਡੈਸਕ 03-11-2026
ਮੋਗਾ, 2 ਨਵੰਬਰ (ਗੁਰਤੇਜ ਸਿੰਘ ਬੱਬੀ)- ਭਾਰਤੀ ਵਾਲਮੀਕਿ ਧਰਮ ਸਮਾਜ ਰਜਿਸਟ੍ਰੇਸ਼ਨ ਭਾਵਾਧਸ ਆਰਗੇਨਾਈਜ਼ੇਸ਼ਨ ਮੋਗਾ-ਪੰਜਾਬ ਵਲੋਂ ਭਗਵਾਨ ਵਾਲਮੀਕਿ ਦੇ ਸ਼ੁੱਭ ਜਨਮ ਦਿਵਸ ‘ਤੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੀ ਅਗਵਾਈ ਸੈਨੇਟਰੀ ਇੰਸਪੈਕਟਰ ਨਗਰ ਨਿਗਮ ਲੁਧਿਆਣਾ ਸੇਵਕ ਰਾਮ ਫ਼ੌਜੀ ਨੇ ਕੀਤੀ। ਇਸ ਇਕੱਠ ਵਿਚ ਭਾਵਾਧਸ ਆਰਗੇਨਾਈਜ਼ੇਸ਼ਨ ਦੇ ਪੰਜਾਬ ਉਪ ਪ੍ਰਧਾਨ ਰਾਹੁਲ ਉਜੀਨਵਾਲ, ਜ਼ਿਲ੍ਹਾ ਪ੍ਰਧਾਨ ਸੂਰਜ ਜਾਦੂ, ਸੀਨੀਅਰ ਉਪ ਪ੍ਰਧਾਨ ਸਾਜਨ ਚਾਂਵਰੀਆ, ਉਪ ਪ੍ਰਧਾਨ ਦਲੀਪ ਕੁਮਾਰ, ਸਕੱਤਰ ਮੋਹਿਤ ਕਾਂਤ ਅਤੇ ਪੂਰੀ ਟੀਮ ਵਲੋਂ, ਸਰਵ ਧਰਮ ਸਤਸੰਗ ਮੰਡਲ ਮੋਗਾ ਦੇ ਮੈਂਬਰਾਂ, ਆਚਾਰੀਆ ਖੇਮ ਚੰਦ ਪਰਵਾਨਾ, ਆਚਾਰੀਆ ਸ਼ਸ਼ੀਕਾਂਤ ਸਾਹਿਲ, ਮਹੰਤ ਮਦਨ ਲਾਲ, ਮਹੰਤ ਸਵਿਤਾ ਨਾਥ, ਮਹੰਤ ਰਾਕੇਸ਼ ਕੁਮਾਰ, ਮਹੰਤ ਮਹੇਸ਼ ਬੋਹਟ ਦੁਆਰਾ ਪਵਿੱਤਰ ਸਤਿਸੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ, ਸ਼੍ਰੋਮਣੀ ਅਕਾਲੀ ਦਲ ਮੋਗਾ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਵਿਚਾਰ ਪ੍ਰਗਟ ਕੀਤਾ ਕਿ ਭਗਵਾਨ ਵਾਲਮੀਕਿ ਦੇ ਇਸ ਪਵਿੱਤਰ ਜਨਮ ਦਿਵਸ ‘ਤੇ ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਕੇ ਉਨ੍ਹਾਂ ਨੂੰ ਸਫਲ ਬਣਾਵਾਂਗੇ ਅਤੇ ਭਗਵਾਨ ਵਾਲਮੀਕਿ ਦੇ ਧਰਮ ਦਾ ਪ੍ਰਚਾਰ ਹਰ ਘਰ ਵਿਚ ਕਰਾਂਗੇ। ਇਸ ਇਕੱਤਰਤਾ ਵਿਚ ਦਫ਼ਤਰ ਯੂਨੀਅਨ ਨਗਰ ਨਿਗਮ ਮੋਗਾ ਦੇ ਪ੍ਰਧਾਨ ਸੁਖਪਾਲ ਸੋਢਾ, ਆਦਿ ਧਰਮ ਸਮਾਜ ਦੇ ਪ੍ਰਧਾਨ ਅਰਜੁਨ ਪੰਤਮੁਲੀ, ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੇ ਪ੍ਰਧਾਨ ਵਿਸ਼ਾਲ ਰਾਜਪੂਤ, ਕਾਂਗਰਸ ਪਾਰਟੀ ਦੇ ਏ.ਸੀ. ਸੈੱਲ ਦੇ ਪੰਜਾਬ ਜਰਨਲ ਸਕੱਤਰ ਰਾਜੂ ਸਹੋਤਾ, ਇੰਟਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜਾ ਘਾਲੀ, ਕੌਂਸਲਰ ਮੱਤਵਾਲ ਸਿੰਘ, ਕੌਂਸਲਰ ਉਂਕਾਰ ਕਲੱਬ ਦੇ ਮੈਂਬਰ ਪਰਮਿੰਦਰ ਸਿੰਘ ਪੱਕਾ ਮੌਕੇ, ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੇ ਪ੍ਰਧਾਨ ਡਾ. ਕਰੋਤੀਆ ਰਿਸ਼ੀ ਸਰਵਣ, ਭੂਮਿਕਾ ਬੋਹਤ, ਚਾਹਤ ਚਿੰਡਾਲੀਆ, ਵੰਸ਼ ਬੋਹਤ ਆਦਿ ਨੇ ਭਾਗ ਲਿਆ।
ਪਿਛਲੀ ਖ਼ਬਰ ਪੰਜਾਬ ਮਹਾਂਵੀਰ ਦਲ ਵਲੋਂ ਸ੍ਰੀ ਬਾਲਾ ਜੀ ਦਾ ਵਿਸ਼ਾਲ ਸੰਕੀਰਤਨ 28 ਨਵੰਬਰ ਨੂੰ ਅਗਲੀ ਖ਼ਬਰ ਲਾਲ ਦਵਾਰਾ ਮੰਦਰ ਵਿਖੇ ਸ੍ਰੀ ਰਾਮ ਸੁੰਦਰ ਦਾਸ ਦਾ ਤਾਜਪੋਸ਼ੀ ਪੁਰਬ ਅਤੇ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।