30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਕਾਰ ਸੇਵਾ ਵਾਲਿਆਂ ਦੀ ਯਾਦ ਵਿਚ 3 ਰੋਜ਼ਾ ਸੰਤ ਸਮਾਗਮ ਸ਼ੁਰੂ ਅੱਜ ਰਾਤਰੀ ਦੀਵਾਨ ਸਜਣਗੇ ਤੇ ਭਲਕੇ ਹੋਵੇਗਾ ਮੁੱਖ ਸਮਾਗਮ

ਮੋਗਾ, 29 ਅਕਤੂਬਰ (ਜਸਪਾਲ ਸਿੰਘ ਬੱਬੀ)-ਤਪ ਅਸਥਾਨ ਬਾਬਾ ਰੱਬ ਜੀ ਰੱਬ ਨਗਰ ਮੋਗਾ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ (ਕਾਰ ਸੇਵਾ ਵਾਲੇ) ਅਤੇ ਮਾਤਾ ਗਿਆਨ ਕੌਰ ਦੀ ਨਿੱਘੀ ਤੇ ਮਿੱਠੀ ਯਾਦ ਵਿਚ 28ਵੀਂ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਸੰਤ ਸਮਾਗਮ ਕੀਰਤਨ ਦਰਬਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਨਾਲ ਆਰੰਭ ਹੋਏ। ਇਸ ਮੌਕੇ ਕੀਰਤਨੀ ਜਥੇ ਭਾਈ ਯਾਦਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਜੋੜਿਆ ਅਤੇ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਵਲੋਂ ਕੀਤੇ ਪਰਉਪਕਾਰੀ ਕਾਰਜਾਂ ’ਤੇ ਚਾਨਣਾ ਪਾਇਆ| ਇਸ ਮੌਕੇ ਮੁੱਖ ਸੇਵਾਦਾਰ ਬਲਬੀਰ ਸਿੰਘ ਰਾਮੂੰਵਾਲੀਆ, ਭਰਪੂਰ ਸਿੰਘ ਕੰਡਾ, ਦਲਜੀਤ ਸਿੰਘ ਲਵਲੀ ਇੰਗਲੈਂਡ, ਨਿਰਮਲ ਸਿੰਘ ਕੈਨੇਡਾ, ਗੁਰਲਾਲ ਸਿੰਘ ਸੋਨਾ, ਸੁਖਚਰਨ ਸਿੰਘ ਪਿੰਕਾ, ਮੇਜਰ ਸਿੰਘ, ਪਰਮਿੰਦਰ ਸਿੰਘ ਚੌਹਾਨ ਅਤੇ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਅਕਤੂਬਰ ਨੂੰ ਰਾਤ 7 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਕੀਰਤਨ ਸਮਾਗਮ ਹੋਵੇਗਾ| ਜਿਸ ਵਿਚ ਇਸਤਰੀ ਸਤਿਸੰਗ ਸਭਾ, ਰੁਬਾਬੀ ਲੋਪੋ ਵਾਲੇ, ਸੰਤ ਹਰਜੀਤ ਸਿੰਘ ਮਹਿਤਾ ਚੌਂਕ ਇੰਗਲੈਂਡ ਵਾਲੇ, ਬਾਬਾ ਰਵਿੰਦਰ ਸਿੰਘ ਜੋਨੀ ਸੰਗਤਾਂ ਨੂੰ ਕੀਰਤਨ ਰਾਹੀਂ ਗੁਰੂ ਘਰ ਨਾਲ ਜੋੜਨਗੇ ਅਤੇ 31 ਅਕਤੂਬਰ ਨੂੰ ਮੁੱਖ ਬਰਸੀ ਸਮਾਗਮ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਖੁੱਲ੍ਹੇ ਪੰਡਾਲ ਵਿਚ ਮਹਾਨ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਹੋਵੇਗਾ| ਜਿਸ ਵਿਚ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ, ਬਾਬਾ ਗੁਰਦੀਪ ਸਿੰਘ ਚੰਦਾ ਵਾਲੇ, ਭਾਈ ਸਰਬਜੀਤ ਸਿੰਘ ਭਰੋਵਾਲ ਵਾਲੇ, ਸੰਤ ਰਾਮ ਤੀਰਥ ਜਲਾਲ ਵਾਲੇ, ਇਸਤਰੀ ਸਤਿਸੰਗ ਸਭਾ, ਸੰਤ ਹਰਵਿੰਦਰ ਸਿੰਘ ਰੌਲੀ ਵਾਲੇ, ਭਾਈ ਹਰਦੀਪ ਸਿੰਘ, ਭਾਈ ਸ਼ਮਸ਼ੇਰ ਸਿੰਘ ਤੋਂ ਇਲਾਵਾ ਪੰਥ ਦੀਆਂ ਮਹਾਨ ਸ਼ਖਸੀਅਤਾਂ ਆਈਆਂ ਸੰਗਤਾਂ ਨੂੰ ਗੁਰਬਾਣੀ ਰਾਹੀਂ ਨਿਹਾਲ ਕਰਨਗੇ| ਇਸ ਮੌਕੇ ਬਲਬੀਰ ਸਿੰਘ ਰਾਮੂੰਵਾਲੀਆ, ਭਰਪੂਰ ਸਿੰਘ ਯੂ.

ਅਜੀਤ ਡੈਸਕ 30-10-2026
ਮੋਗਾ, 29 ਅਕਤੂਬਰ (ਜਸਪਾਲ ਸਿੰਘ ਬੱਬੀ)-ਤਪ ਅਸਥਾਨ ਬਾਬਾ ਰੱਬ ਜੀ ਰੱਬ ਨਗਰ ਮੋਗਾ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ (ਕਾਰ ਸੇਵਾ ਵਾਲੇ) ਅਤੇ ਮਾਤਾ ਗਿਆਨ ਕੌਰ ਦੀ ਨਿੱਘੀ ਤੇ ਮਿੱਠੀ ਯਾਦ ਵਿਚ 28ਵੀਂ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਸੰਤ ਸਮਾਗਮ ਕੀਰਤਨ ਦਰਬਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਨਾਲ ਆਰੰਭ ਹੋਏ। ਇਸ ਮੌਕੇ ਕੀਰਤਨੀ ਜਥੇ ਭਾਈ ਯਾਦਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਜੋੜਿਆ ਅਤੇ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਵਲੋਂ ਕੀਤੇ ਪਰਉਪਕਾਰੀ ਕਾਰਜਾਂ ’ਤੇ ਚਾਨਣਾ ਪਾਇਆ| ਇਸ ਮੌਕੇ ਮੁੱਖ ਸੇਵਾਦਾਰ ਬਲਬੀਰ ਸਿੰਘ ਰਾਮੂੰਵਾਲੀਆ, ਭਰਪੂਰ ਸਿੰਘ ਕੰਡਾ, ਦਲਜੀਤ ਸਿੰਘ ਲਵਲੀ ਇੰਗਲੈਂਡ, ਨਿਰਮਲ ਸਿੰਘ ਕੈਨੇਡਾ, ਗੁਰਲਾਲ ਸਿੰਘ ਸੋਨਾ, ਸੁਖਚਰਨ ਸਿੰਘ ਪਿੰਕਾ, ਮੇਜਰ ਸਿੰਘ, ਪਰਮਿੰਦਰ ਸਿੰਘ ਚੌਹਾਨ ਅਤੇ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਅਕਤੂਬਰ ਨੂੰ ਰਾਤ 7 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਕੀਰਤਨ ਸਮਾਗਮ ਹੋਵੇਗਾ| ਜਿਸ ਵਿਚ ਇਸਤਰੀ ਸਤਿਸੰਗ ਸਭਾ, ਰੁਬਾਬੀ ਲੋਪੋ ਵਾਲੇ, ਸੰਤ ਹਰਜੀਤ ਸਿੰਘ ਮਹਿਤਾ ਚੌਂਕ ਇੰਗਲੈਂਡ ਵਾਲੇ, ਬਾਬਾ ਰਵਿੰਦਰ ਸਿੰਘ ਜੋਨੀ ਸੰਗਤਾਂ ਨੂੰ ਕੀਰਤਨ ਰਾਹੀਂ ਗੁਰੂ ਘਰ ਨਾਲ ਜੋੜਨਗੇ ਅਤੇ 31 ਅਕਤੂਬਰ ਨੂੰ ਮੁੱਖ ਬਰਸੀ ਸਮਾਗਮ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਖੁੱਲ੍ਹੇ ਪੰਡਾਲ ਵਿਚ ਮਹਾਨ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਹੋਵੇਗਾ| ਜਿਸ ਵਿਚ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ, ਬਾਬਾ ਗੁਰਦੀਪ ਸਿੰਘ ਚੰਦਾ ਵਾਲੇ, ਭਾਈ ਸਰਬਜੀਤ ਸਿੰਘ ਭਰੋਵਾਲ ਵਾਲੇ, ਸੰਤ ਰਾਮ ਤੀਰਥ ਜਲਾਲ ਵਾਲੇ, ਇਸਤਰੀ ਸਤਿਸੰਗ ਸਭਾ, ਸੰਤ ਹਰਵਿੰਦਰ ਸਿੰਘ ਰੌਲੀ ਵਾਲੇ, ਭਾਈ ਹਰਦੀਪ ਸਿੰਘ, ਭਾਈ ਸ਼ਮਸ਼ੇਰ ਸਿੰਘ ਤੋਂ ਇਲਾਵਾ ਪੰਥ ਦੀਆਂ ਮਹਾਨ ਸ਼ਖਸੀਅਤਾਂ ਆਈਆਂ ਸੰਗਤਾਂ ਨੂੰ ਗੁਰਬਾਣੀ ਰਾਹੀਂ ਨਿਹਾਲ ਕਰਨਗੇ| ਇਸ ਮੌਕੇ ਬਲਬੀਰ ਸਿੰਘ ਰਾਮੂੰਵਾਲੀਆ, ਭਰਪੂਰ ਸਿੰਘ ਯੂ.ਕੇ., ਦਲਜੀਤ ਸਿੰਘ ਇੰਗਲੈਂਡ ਵਾਲੇ, ਮੇਜਰ ਸਿੰਘ, ਬਾਬਾ ਫੂਲਾ ਸਿੰਘ, ਸੁਖਚੈਨ ਸਿੰਘ ਰਾਮੂੰਵਾਲੀਆ, ਮਹਿੰਦਰ ਸਿੰਘ ਮਹਿਰੋਂ, ਹਰਬੰਸ ਸਿੰਘ ਬੰਸੀ, ਹਰਨੇਕ ਸਿੰਘ ਰਾਮੂੰਵਾਲਾ, ਅਮਰਜੀਤ ਸਿੰਘ, ਸਤਪਾਲ ਸਿੰਘ ਕੰਡਾ, ਗੁਰਸੇਵਕ ਸਿੰਘ ਸੰਨਿਆਸੀ, ਹਰਜਸਪ੍ਰੀਤ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਮਾਨ ਜਗਰਾਉਂ, ਡਾ: ਕੁਲਦੀਪ ਸਿੰਘ, ਗੁਰਮੀਤ ਸਿੰਘ ਹੈਪੀ, ਗੁਰਦਿੱਤ ਸਿੰਘ, ਕੁਲਦੀਪ ਸਿੰਘ ਚੌਹਾਨ, ਪੁਨੀਤਪਾਲ ਸਿੰਘ ਸੱਗੂ, ਪ੍ਰੇਮ ਸਿੰਘ, ਗੁਰਦੇਵ ਸਿੰਘ ਹਿੰਮਤੀ, ਜਸਪਾਲ ਸਿੰਘ ਧੁੰਨਾ, ਮੱਖਣ ਸਿੰਘ, ਸਾਧੂ ਸਿੰਘ, ਅਰਵਿੰਦਰ ਸਿੰਘ ਹੈਪੀ ਕੌਂਸਲਰ, ਹਰਜੋਤ ਸਿੰਘ, ਹਰਮੀਤ ਸਿੰਘ ਆਦਿ ਹਾਜ਼ਰ ਸਨ|
ਪਿਛਲੀ ਖ਼ਬਰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਾਡਾ ਨੈਤਿਕ ਫ਼ਰਜ਼- ਮੋਹਿਤ ਸੂਦ ਅਗਲੀ ਖ਼ਬਰ ਮਾਈ ਭਾਰਤ ਮੋਗਾ ਵਲੋਂ 6 ਨਵੰਬਰ ਨੂੰ ਵਿਕਸਿਤ ਭਾਰਤ ਯੁਵਾ ਸੰਸਦ 2026-27 ਕਰਵਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।