29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਆਈ.ਐਸ.ਐਫ. ਕਾਲਜ ’ਚ 22ਵੀਂ ਅੰਤਰਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ. ਐਸ.

ਅਜੀਤ ਡੈਸਕ 29-10-2026
ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ, ਮੋਗਾ ਵਿਖੇ ਕਰਵਾਏ ਗਏ ਤਿੰਨ ਰੋਜ਼ਾ 22ਵੇਂ ਅੰਤਰਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਦੌਰਾਨ ਤਕਨੀਕੀ ਪੇਸ਼ਕਾਰੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਿੰਪੋਜ਼ੀਅਮ ਦੌਰਾਨ ਆਫ਼ਲਾਈਨ ਓਰਲ ਪ੍ਰੇਜੈਂਟੇਸ਼ਨ, ਈ-ਪ੍ਰੈਜ਼ੈਂਟੇਸ਼ਨ ਅਤੇ ਈ-ਪੋਸਟਰ ਪ੍ਰੇਜੈਂਟੇਸ਼ਨ ਵੱਖ-ਵੱਖ 12 ਸ਼੍ਰੇਣੀਆਂ ਵਿਚ ਕਰਵਾਈਆਂ ਗਈਆਂ। ਵਿਗਿਆਨਕ ਕਮੇਟੀ ਦੇ ਚੇਅਰਮੈਨ ਡਾ. ਸੰਤ ਕੁਮਾਰ ਵਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਆਨਲਾਈਨ ਕੁਇਜ਼ ਅਤੇ ਜੀ.ਪੈਟ ਗਰੁੱਪ ਡਿਸਕਸ਼ਨ ਵੀ ਕਰਵਾਇਆ ਗਿਆ। ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਯਾਦਗਾਰੀ ਚਿੰਨ੍ਹ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਕੁਇਜ਼ ਮੁਕਾਬਲੇ ਵਿਚ ਮੁਹੰਮਦ ਅਸਦੁੱਲਾ ਨੇ ਪਹਿਲਾ, ਰੀਆ ਸਮੰਤਾ ਨੇ ਦੂਜਾ ਅਤੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ, ਮੋਗਾ ਦੇ ਹਿਮਾਂਸ਼ੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਓਰਲ ਪ੍ਰੇਜੈਂਟੇਸ਼ਨ ਦੀ ਪਹਿਲੀ ਸ਼੍ਰੇਣੀ ਵਿਚ ਥੈਬ ਸ਼੍ਰੀ ਰਾਜਦਰਨ, ਮਲੇਸ਼ੀਆ; ਅਵਿਨਾਸ਼ ਕੁਮਾਰ ਪਾਠਕ, ਉੱਤਰ ਪ੍ਰਦੇਸ਼ ਅਤੇ ਅਭਿਸ਼ੇਕ ਸ਼ਰਮਾ, ਮੋਗਾ ਨੇ ਸਥਾਨ ਹਾਸਲ ਕੀਤੇ। ਦੂਜੀ ਸ਼੍ਰੇਣੀ ਵਿਚ ਮਾਨਵ ਪਰਾਸ਼ਰ, ਆਈ.ਐਸ.ਐਫ. ਕਾਲਜ, ਮੋਗਾ ਅਤੇ ਡਿੰਪਲ, ਜੈਪੁਰ ਨੇ ਪ੍ਰਦਰਸ਼ਨ ਕੀਤਾ। ਤੀਜੀ ਸ਼੍ਰੇਣੀ ਵਿਚ ਜਾਨਵੀ, ਅਕਸਿਤਾ, ਮਹਿਮਾ ਦੇਵੀ ਅਤੇ ਚਰਨਜੀਤ ਸਿੰਘ, ਆਈ.ਐਸ.ਐਫ. ਕਾਲਜ, ਮੋਗਾ ਨੇ ਸਥਾਨ ਹਾਸਲ ਕੀਤੇ। ਚੌਥੀ ਸ਼੍ਰੇਣੀ ਵਿਚ ਪਾਰੁਲ, ਨਿਸ਼ਾ ਸ਼ਰਮਾ, ਗਗਨ ਗੌਰਵ ਸ਼ਰਮਾ, ਅਮਿਤ ਸ਼ਰਮਾ ਅਤੇ ਆਈ.ਐਸ.ਐਫ. ਕਾਲਜ ਨਾਲ ਸਬੰਧਿਤ ਹੋਰ ਵਿਦਿਆਰਥੀਆਂ ਦੇ ਨਾਲ ਕੀਰਤੀ ਮਿਸ਼ਰਾ, ਬਠਿੰਡਾ ਅਤੇ ਸੁਭੀ ਸਕਸੈਨਾ, ਚਿਤਕਾਰਾ ਯੂਨੀਵਰਸਿਟੀ ਨੇ ਵੀ ਸਫਲਤਾ ਹਾਸਲ ਕੀਤੀ। ਛੇਵੀਂ ਸ਼੍ਰੇਣੀ ਵਿਚ ਅਭਿਸ਼ੇਕ ਯਾਚਕ, ਬਠਿੰਡਾ ਦੇਵ ਸ਼੍ਰੀ ਮੰਡਲ, ਰਾਜਪੁਰਾ ਅਤੇ ਸਿਵਾਂਗੀ ਭੱਟਾਚਾਰੀਆ, ਬਠਿੰਡਾ ਨੇ ਸਥਾਨ ਪ੍ਰਾਪਤ ਕੀਤੇ। ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਸ਼੍ਰੇਣੀਆਂ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਾਰੇ ਜੇਤੂ ਵਿਦਿਆਰਥੀਆਂ ਨੂੰ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਅਕਾਦਮਿਕ ਸਮਾਗਮ ਵਿਦਿਆਰਥੀਆਂ ਨੂੰ ਖੋਜ, ਨਵੀਨਤਾ ਅਤੇ ਵਿਗਿਆਨਕ ਸੋਚ ਦੇ ਖੇਤਰ ਵਿਚ ਆਪਣੀ ਪ੍ਰਤਿਭਾ ਦਿਖਾਉਣ ਲਈ ਮਹੱਤਵਪੂਰਨ ਮੰਚ ਪ੍ਰਦਾਨ ਕਰਦੇ ਹਨ।
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਨੇ ਪੁਲਿਸ ਥਾਣੇ ਅੱਗੇ ਲਗਾਇਆ ਧਰਨਾ ਅਗਲੀ ਖ਼ਬਰ ਗੀਤਾ ਭਵਨ ਮੋਗਾ ’ਚ ਕਾਰਤਿਕ ਮਹੀਨੇ ਦੀ ਪਾਵਨ ਕਥਾ ਦਾ ਸ਼ੁੱਭ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।