ਗੜੇਮਾਰੀ ਨੇ ਪਿੰਡ ਸਾਹੋਕੇ ਚ ਕਰੀਬ 300 ਏਕੜ ਝੋਨੇ ਦੀ ਫ਼ਸਲ ਬਰਬਾਦ ਹੋਣ ਕਾਰਨ ਕਿਸਾਨਾਂ ਦੇ ਸੁਪਨਿਆਂ ’ਤੇ ਫਿਰਿਆ ਪਾਣੀ
ਠੱਠੀ ਭਾਈ, 25 ਅਕਤੂਬਰ (ਜਗਰੂਪ ਸਿੰਘ ਮਠਾੜੂ)-ਬਾਘਾ ਪੁਰਾਣਾ ਹਲਕੇ ਦੇ ਪਿੰਡ ਸਾਹੋਕੇ ‘ਚ ਹੋਈ ਭਾਰੀ ਗੜੇਮਾਰੀ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਕਿਸਾਨਾਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪਿੰਡ ਸਾਹੋਕੇ ਵਿਚ ਕਰੀਬ 300 ਏਕੜ ਰਕਬੇ ਵਿਚ ਖੜ੍ਹੀ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ।
ਪਿੰਡ ਸਾਹੋਕੇ ਵਿਖੇ ਗੜੇਮਾਰੀ ਕਾਰਨ ਨੁਕਸਾਨੀ ਗਈ ਝੋਨੇ ਦੀ ਫ਼ਸਲ ਦਿਖਾਉਂਦੇ ਹੋਏ ਕਿਸਾਨ ਅਤੇ ਵੱਡੀ ਪੱਧਰ ਤੇ ਖੇਤ ’ਚ ਪਿਆ ਡਿੱਗਿਆ ਹੋਇਆ ਝੋਨਾ। ਤਸਵੀਰਾਂ : ਜਗਰੂਪ ਸਿੰਘ ਮਠਾੜੂ
27-10-2026