25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਲਾਲ ਦੁਆਰਾ ਮੰਦਰ ਵਿਖੇ ਪਾਵਨ ਦੂਜ ’ਤੇ ਸਤਿਸੰਗ ਤੇ ਆਰਤੀ ਕਰਵਾਈ

ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ)-ਸਥਾਨਕ ਕੋਟਕਪੂਰਾ ਬਾਈਪਾਸ ਸਥਿਤ ਲਾਲ ਦੁਆਰਾ ਮੰਦਰ ਵਿਖੇ ਸਤਿਸੰਗ ਅਤੇ ਆਰਤੀ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਪੰਡਤ ਸ੍ਰਵਣ ਕੁਮਾਰ ਦੀ ਅਗਵਾਈ ਹੇਠ ਸ੍ਰੀ-ਸ੍ਰੀ 1008 ਪਰਮਹੰਸ ਯੋਗੀਰਾਜ ਸਤਿਗੁਰੂ ਸ੍ਰੀ ਬਾਬਾ ਲਾਲ ਦਿਆਲ ਦੇ ਆਸ਼ੀਰਵਾਦ ਨਾਲ ਸ਼ਰਧਾਲੂਆਂ ਨੇ ਦਰਬਾਰ ਵਿਚ ਨਤਮਸਤਕ ਹੋ ਕੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ।

ਅਜੀਤ ਡੈਸਕ 25-10-2026
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ)-ਸਥਾਨਕ ਕੋਟਕਪੂਰਾ ਬਾਈਪਾਸ ਸਥਿਤ ਲਾਲ ਦੁਆਰਾ ਮੰਦਰ ਵਿਖੇ ਸਤਿਸੰਗ ਅਤੇ ਆਰਤੀ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਪੰਡਤ ਸ੍ਰਵਣ ਕੁਮਾਰ ਦੀ ਅਗਵਾਈ ਹੇਠ ਸ੍ਰੀ-ਸ੍ਰੀ 1008 ਪਰਮਹੰਸ ਯੋਗੀਰਾਜ ਸਤਿਗੁਰੂ ਸ੍ਰੀ ਬਾਬਾ ਲਾਲ ਦਿਆਲ ਦੇ ਆਸ਼ੀਰਵਾਦ ਨਾਲ ਸ਼ਰਧਾਲੂਆਂ ਨੇ ਦਰਬਾਰ ਵਿਚ ਨਤਮਸਤਕ ਹੋ ਕੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਮੰਦਰ ਦੇ ਚੇਅਰਮੈਨ ਅਤੇ ਸਮਾਜ ਸੇਵੀ ਰਾਜਿੰਦਰ ਵਧਵਾ ਅਤੇ ਵੀਨਾ ਵਧਵਾ ਨੇ ਬਾਬਾ ਲਾਲ ਦਿਆਲ ਦੇ ਦਰਬਾਰ ਵਿਚ ਜੋਤ ਜਗਾਉਣ ਦੀ ਰਸਮ ਅਦਾ ਕੀਤੀ। ਇਸ ਦੌਰਾਨ ਮਹਿਲਾ ਸਤਿਸੰਗ ਮੰਡਲੀ ਦੀਆਂ ਮੈਂਬਰਾਂ ਨੇ ‘ਜੈ ਰਾਧੇ, ਜੈ ਰਾਧੇ, ਜੈ ਕ੍ਰਿਸ਼ਨਾ ਬੋਲੋ, ਜੈ ਸ੍ਰੀ ਰਾਧੇ’ ਸਮੇਤ ਹੋਰ ਭਜਨਾਂ ਦਾ ਗਾਇਨ ਕਰਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਮੰਦਰ ਦੇ ਚੇਅਰਮੈਨ ਰਾਜਿੰਦਰ ਵਧਵਾ ਨੇ ਸੰਗਤ ਨੂੰ ਮੰਦਰ ਵਿਖੇ ਹੋਣ ਵਾਲੇ ਕੀਰਤਨ ਸਮਾਗਮਾਂ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਮੰਦਰ ਦੇ ਵੱਡੇ ਹਾਲ ਵਿਚ ਜਲਦੀ ਹੀ ਮੂਰਤੀ ਸਥਾਪਨਾ ਕੀਤੀ ਜਾਵੇਗੀ। ਸਮਾਗਮ ਦੇ ਅੰਤ ਵਿਚ ਆਰਤੀ ਕੀਤੀ ਗਈ ਅਤੇ ਸੰਗਤ ਨੂੰ ਫਰੂਟ ਚਾਟ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਰਾਜਿੰਦਰ ਵਧਵਾ, ਅਸ਼ਵਨੀ ਕੁਮਾਰ ਜੱਸੀ ਧਰਮਕੋਟ, ਰਾਹੁਲ ਮਿੱਤਲ, ਰਾਜਿੰਦਰ ਚੌਧਰੀ, ਅਸ਼ੀਸ਼ ਸੂਦ, ਸੁਰਿੰਦਰ ਚੋਪੜਾ, ਕੁਲਦੀਪ ਵਧਵਾ, ਯਸ਼ਇੰਦਰ ਰਾਜਾ, ਰਮੇਸ਼ ਵਧਵਾ, ਕਪਿਲ ਕਪੂਰ, ਰਾਜੀਵ ਉੱਪਲ, ਵਿਜੇ ਕੁਮਾਰ, ਰੌਬਿਨ ਕੁਮਾਰ, ਮੋਨੂੰ ਅਰੋੜਾ, ਅਨਿਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ।
ਪਿਛਲੀ ਖ਼ਬਰ ਮੱਖਣ ਬਰਾੜ ਦੀ ਅਗਵਾਈ ਵਿਚ ਹੋਈ ਬੀ.ਸੀ. ਵਿੰਗ ਦੀ ਮੀਟਿੰਗ ਨੂੰ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਕੀਤਾ ਸੰਬੋਧਨ ਅਗਲੀ ਖ਼ਬਰ ਦ ਲਰਨਿੰਗ ਫ਼ੀਲਡ ਸਕੂਲ ’ਚ ਖ਼ੁਸ਼ੀ ਦੇ ਮਹੱਤਵ ਸੰਬੰਧੀ ਵਿਸ਼ੇਸ਼ ਪ੍ਰਾਰਥਨਾ ਸਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।