23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸਾਬਕਾ ਚੇਅਰਮੈਨ ਰਜਿੰਦਰਪਾਲ ਸਿੰਘ ਸਿੰਘਾ ਵਾਲਾ ਕਿਸਾਨ ਵਿੰਗ ਦੇ ਜ਼ਿਲ੍ਹਾ ਕੁਆਰਡੀਨੇਟਰ ਨਿਯੁਕਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਜਥਾ ਰਵਾਨਾ

ਬੱਧਨੀ ਕਲਾਂ, 22 ਅਕਤੂਬਰ (ਸੰਜੀਵ ਕੋਛੜ)-ਸੂਬੇ ‘ਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋੜਵੰਦ ਵਿਅਕਤੀਆਂ ਲਈ ਧਾਰਮਿਕ ਸਥਾਨਾਂ ’ਤੇ ਮੁਫ਼ਤ ਯਾਤਰਾ ਕਰਵਾਉਣ ਲਈ ਸ਼ੁਰੂ ਕੀਤੀ ਗਈ ਸਕੀਮ ਤਹਿਤ ਕਸਬਾ ਬੱਧਨੀ ਕਲਾਂ ਤੋਂ ਤਕਰੀਬਨ 43 ਮੈਂਬਰਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਰਨਾਂ ਧਾਰਮਿਕ ਸਥਾਨਾਂ ਲਈ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਬੱਧਨੀ ਕਲਾਂ ਵਿਖੇ ਮੁੱਖ ਗ੍ਰੰਥੀ ਨਿਰਮਲ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਰਵਾਨਾ ਹੋਇਆ। ਨਗਰ ਪੰਚਾਇਤ ਬੱਧਨੀ ਕਲਾਂ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ, ਨੰਬਰਦਾਰ ਅਮਨਦੀਪ ਸਿੰਘ ਸਿੱਧੂ ਬਲਾਕ ਪ੍ਰਧਾਨ, ਰਵੀ ਸ਼ਰਮਾ ਚੇਅਰਮੈਨ ਬ੍ਰਾਹਮਣ ਸਭਾ ਵੈੱਲਫੇਅਰ ਬੋਰਡ, ਨੰਬਰਦਾਰ ਜਗਰਾਜ ਸਿੰਘ ਜਾਜ਼ੀ ਬਲਾਕ ਪ੍ਰਧਾਨ ਆਦਿ ਨੇ ਇਸ ਜਥੇ ਨੂੰ ਰਵਾਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਫ਼ਤ ਤੀਰਥ ਯਾਤਰਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਕਿਉਂ ਕਿ ਜੋ ਵਿਅਕਤੀ ਆਪਣੇ ਪੈਸੇ ਖ਼ਰਚ ਕਰਕੇ ਧਾਰਮਿਕ ਯਾਤਰਾ ਨਹੀਂ ਕਰ ਸਕਦੇ ਤੇ ਯਾਤਰਾ ਦੀ ਇੱਛਾ ਉਨ੍ਹਾਂ ਦੇ ਮਨ ‘ਚ ਰਹਿੰਦੀ ਹੈ ।

ਅਜੀਤ ਡੈਸਕ 23-10-2026
ਬੱਧਨੀ ਕਲਾਂ, 22 ਅਕਤੂਬਰ (ਸੰਜੀਵ ਕੋਛੜ)-ਸੂਬੇ ‘ਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋੜਵੰਦ ਵਿਅਕਤੀਆਂ ਲਈ ਧਾਰਮਿਕ ਸਥਾਨਾਂ ’ਤੇ ਮੁਫ਼ਤ ਯਾਤਰਾ ਕਰਵਾਉਣ ਲਈ ਸ਼ੁਰੂ ਕੀਤੀ ਗਈ ਸਕੀਮ ਤਹਿਤ ਕਸਬਾ ਬੱਧਨੀ ਕਲਾਂ ਤੋਂ ਤਕਰੀਬਨ 43 ਮੈਂਬਰਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਰਨਾਂ ਧਾਰਮਿਕ ਸਥਾਨਾਂ ਲਈ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਬੱਧਨੀ ਕਲਾਂ ਵਿਖੇ ਮੁੱਖ ਗ੍ਰੰਥੀ ਨਿਰਮਲ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਰਵਾਨਾ ਹੋਇਆ। ਨਗਰ ਪੰਚਾਇਤ ਬੱਧਨੀ ਕਲਾਂ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ, ਨੰਬਰਦਾਰ ਅਮਨਦੀਪ ਸਿੰਘ ਸਿੱਧੂ ਬਲਾਕ ਪ੍ਰਧਾਨ, ਰਵੀ ਸ਼ਰਮਾ ਚੇਅਰਮੈਨ ਬ੍ਰਾਹਮਣ ਸਭਾ ਵੈੱਲਫੇਅਰ ਬੋਰਡ, ਨੰਬਰਦਾਰ ਜਗਰਾਜ ਸਿੰਘ ਜਾਜ਼ੀ ਬਲਾਕ ਪ੍ਰਧਾਨ ਆਦਿ ਨੇ ਇਸ ਜਥੇ ਨੂੰ ਰਵਾਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਫ਼ਤ ਤੀਰਥ ਯਾਤਰਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਕਿਉਂ ਕਿ ਜੋ ਵਿਅਕਤੀ ਆਪਣੇ ਪੈਸੇ ਖ਼ਰਚ ਕਰਕੇ ਧਾਰਮਿਕ ਯਾਤਰਾ ਨਹੀਂ ਕਰ ਸਕਦੇ ਤੇ ਯਾਤਰਾ ਦੀ ਇੱਛਾ ਉਨ੍ਹਾਂ ਦੇ ਮਨ ‘ਚ ਰਹਿੰਦੀ ਹੈ । ਉਨ੍ਹਾਂ ਦਾ ਵੀ ਸੁਪਨਾ ਸਰਕਾਰ ਨੇ ਪੂਰਾ ਕਰ ਦਿਖਾਇਆ ਹੈ। ਜਥੇ ਦੀ ਅਗਵਾਈ ਕਰ ਰਹੇ ਸਾਬਕਾ ਐਮ.ਸੀ. ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਤਿੰਨ ਦਿਨਾਂ ਦੀ ਯਾਤਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਰਾਮ ਤੀਰਥ ਮੰਦਰ, ਬਾਘਾ ਬਾਰਡਰ, ਤਰਨ ਤਾਰਨ ਤੋਂ ਇਲਾਵਾ ਰਾਸਤੇ ‘ਚ ਪੈਂਦੇ ਹੋਰਨਾਂ ਧਾਰਮਿਕ ਸਥਾਨਾਂ ਦੇ ਦਰਸ਼ਨੇ ਦੀਦਾਰ ਕਰਵਾਏਗੀ । ਇਸ ਮੌਕੇ ਜਸਵੀਰ ਸਿੰਘ, ਸਰੂਪ ਸਿੰਘ, ਗੁਰਮੀਤ ਸਿੰਘ, ਜਗਜੀਤ ਸਿੰਘ ਦੀਸ਼ਾ, ਅਮਨਦੀਪ ਸਿੰਘ ਸਿੱਧੂ, ਪਰਮਿੰਦਰ ਸਿੰਘ, ਮਾਸਟਰ ਜਗੀਰ ਸਿੰਘ, ਬਲਵੀਰ ਸਿੰਘ, ਗੁਰਚਰਨ ਸਿੰਘ, ਬਲਜੀਤ ਸਿੰਘ, ਵੀਰ ਸਿੰਘ, ਜਗਰੂਪ ਸਿੰਘ, ਜਬਰਜੰਗ ਸਿੰਘ, ਜਗਰਾਜ ਸਿੰਘ, ਬਲਦੇਵ ਸਿੰਘ, ਜਸਪਾਲ ਸਿੰਘ, ਸੁਖਪਾਲ ਸਿੰਘ ਆਦਿ ਸਮੇਤ ਜਥੇ ਨਾਲ ਜਾਣ ਵਾਲੀ ਸੰਗਤ ‘ਚ ਹੋਰ ਵੀ ਵਿਅਕਤੀ ਅਤੇ ਔਰਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਬਲੌਜ਼ਮਜ਼ ਦੇ ਵਿਦਿਆਰਥੀਆਂ ਨੇ ਕਲਾ ਦੇ ਖੇਤਰ ’ਚ ਦਿਖਾਈ ਆਪਣੀ ਪ੍ਰਤਿਭਾ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸਟੇਟ ਪੱਧਰ ਤੇ ਤਾਇਕਵਾਂਡੋਂ ਮੁਕਾਬਲਿਆਂ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।