‘ ਹਰ ਘਰ ਅਕਾਲੀ ਦਲ’’ ਮੁਹਿੰਮ ਤਹਿਤ ਮੱਖਣ ਬਰਾੜ ਨੇ ਘਰ-ਘਰ ਜਾ ਕੇ ਲੋਕਾਂ ਨਾਲ ਕੀਤਾ ਰਾਬਤਾ
ਕੋਟ ਈਸੇ ਖਾਂ, 22 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬਾ ਪੱਧਰ ‘ਤੇ ਸ਼ੁਰੂ ਕੀਤੀ ਗਈ ‘’ਹਰ ਘਰ ਅਕਾਲੀ ਦਲ’’ ਮੁਹਿੰਮ ਨੂੰ ਹਲਕਾ ਧਰਮਕੋਟ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਪ੍ਰਗਟਾਵਾ ਪਾਰਟੀ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪਿੰਡ ਨਸੀਰਪੁਰ ਜਾਨੀਆ ਵਿਖੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਦੌਰਾਨ ਕੀਤਾ।
ਅਜੀਤ ਡੈਸਕ
23-10-2026