18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬੀ.ਆਰ.ਸੀ. ਕਾਨਵੈਂਟ ਸਕੂਲ ਦੇ ਖਿਡਾਰੀਆਂ ਦੀ ਸਟੇਟ ਪੱਧਰੀ ਬੈਡਮਿੰਟਨ ਮੁਕਾਬਲਿਆਂ ਲਈ ਚੋਣ

ਸਮਾਧ ਭਾਈ, 17 ਅਕਤੂਬਰ (ਜਗਰੂਪ ਸਿੰਘ ਸਰੋਆ)- ਭਾਈ ਰੂਪ ਚੰਦ ਕਾਨਵੈਂਟ ਸਕੂਲ ਸਮਾਧ ਭਾਈ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਪ੍ਰਾਇਮਰੀ ਵਰਗ ਦੇ ਅੰਡਰ-11 ਮੁਕਾਬਲਿਆਂ ਵਿਚ ਸਕੂਲ ਦੀ ਵਿਦਿਆਰਥਣ ਪਰਮੀਤ ਕੌਰ, ਜਮਾਤ ਤੀਜੀ ਅਤੇ ਪਵਦੀਪ ਸਿੰਘ, ਜਮਾਤ ਪੰਜਵੀਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਟੇਟ ਪੱਧਰ ’ਤੇ ਪਹੁੰਚੇ।

ਅਜੀਤ ਡੈਸਕ 18-10-2026
ਸਮਾਧ ਭਾਈ, 17 ਅਕਤੂਬਰ (ਜਗਰੂਪ ਸਿੰਘ ਸਰੋਆ)- ਭਾਈ ਰੂਪ ਚੰਦ ਕਾਨਵੈਂਟ ਸਕੂਲ ਸਮਾਧ ਭਾਈ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਪ੍ਰਾਇਮਰੀ ਵਰਗ ਦੇ ਅੰਡਰ-11 ਮੁਕਾਬਲਿਆਂ ਵਿਚ ਸਕੂਲ ਦੀ ਵਿਦਿਆਰਥਣ ਪਰਮੀਤ ਕੌਰ, ਜਮਾਤ ਤੀਜੀ ਅਤੇ ਪਵਦੀਪ ਸਿੰਘ, ਜਮਾਤ ਪੰਜਵੀਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਟੇਟ ਪੱਧਰ ’ਤੇ ਪਹੁੰਚੇ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਅਤੇ ਪ੍ਰਿੰਸੀਪਲ ਕਿਰਨਾ ਰਾਣੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਡੀ.ਪੀ.ਈ. ਜਸਦੀਪ ਸਿੰਘ, ਮਹਾਂਵੀਰ ਅਤੇ ਕੋਚ ਨਿਰਮਲ ਸਿੰਘ ਪੱਤੋ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ। ਇਸ ਮੌਕੇ ਡਾਇਰੈਕਟਰ ਜਗਜੀਤ ਸਿੰਘ ਖੋਖਰ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਮਿਹਨਤ ਤੇ ਲਗਨ ਨਾਲ ਖੇਡਾਂ ਵਿਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਪਿਛਲੀ ਖ਼ਬਰ ਹੇਮਕੁੰਟ ਸਕੂਲ ਦੇ ਐਨ.ਐਸ.ਐਸ. ਵਲੰਟੀਅਰ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਲਈ ਰਵਾਨਾ ਐਨ.ਸੀ.ਸੀ. ’ਚ ਮੱਲ੍ਹਾਂ ਰਹੇ ਵਿਦਿਆਰਥੀ... ਅਗਲੀ ਖ਼ਬਰ ਸ੍ਰੀਮਦ ਦੇਵੀ ਭਾਗਵਤ ਕਥਾ ਦੌਰਾਨ ਨੌਜਵਾਨਾਂ ਨੂੰ ਦੇਸ਼ ਭਗਤੀ ਦੇ ਅਸਲ ਸਾਰ ਸੰਬੰਧੀ ਕੀਤਾ ਪ੍ਰੇਰਿਤ ਯੁਵਾ ਸ਼ਕਤੀ ਦੇਸ਼ ਦੀ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।