16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਜਬਰਜੰਗ ਸਿੰਘ ਬਰਾੜ ਵਲੋਂ ਬ੍ਰਿਜ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਅਪੀਲ

ਮੋਗਾ, 15 ਅਕਤੂਬਰ (ਸੁਰਿੰਦਰਪਾਲ ਸਿੰਘ)-ਪਿੰਡ ਘੱਲ ਕਲਾਂ ਵਿਖੇ ਰੇਲ ਲਾਈਨ ‘ਤੇ ਬਣਨ ਵਾਲੇ ਅੰਡਰ ਬ੍ਰਿਜ ਦੇ ਕੰਮ ਸ਼ੁਰੂ ਹੋਣ ਵਿਚ ਹੋ ਰਹੀ ਦੇਰੀ ਤੇ ਝੋਨੇ ਦੀ ਫ਼ਸਲ ਦੀ ਕਟਾਈ ਦਾ ਕੰਮ ਸ਼ੁਰੂ ਹੋਣ ਕਰ ਕੇ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਵਿਚ ਲੈ ਕੇ ਜਾਣ ਸਮੇਂ ਫਾਟਕ ਬੰਦ ਹੋਣ ਕਰ ਕੇ ਆ ਰਹੀਆਂ ਸਮੱਸਿਆਵਾਂ ਦੇ ਸਬੰਧ ਵਿਚ ਸਮਾਜ ਸੇਵੀ ਜਬਰਜੰਗ ਸਿੰਘ ਬਰਾੜ ਨੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਤੇ ਅੰਡਰ ਬ੍ਰਿਜ ਬਣਾਉਣ ਵਾਲੀ ਕੰਸਟਰੱਕਸ਼ਨ ਕੰਪਨੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਬ੍ਰਿਜ ਬਣਾਉਣ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਅਪੀਲ ਕੀਤੀ। ਜਬਰਜੰਗ ਸਿੰਘ ਬਰਾੜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਸ ਕੰਪਨੀ ਕੋਲ ਇਸ ਬ੍ਰਿਜ ਨੂੰ ਬਣਾਉਣ ਦਾ ਠੇਕਾ ਹੈ, ਉਸ ਕੰਪਨੀ ਦੇ ਹੋਰ ਜਗ੍ਹਾ ਚੱਲਦੇ ਕੰਮਾਂ ਕਰ ਕੇ ਇਸ ਬ੍ਰਿਜ ਨੂੰ ਬਣਾਉਣ ਵਿਚ ਦੇਰੀ ਹੋਈ ਹੈ।

ਅਜੀਤ ਡੈਸਕ 16-10-2026
ਮੋਗਾ, 15 ਅਕਤੂਬਰ (ਸੁਰਿੰਦਰਪਾਲ ਸਿੰਘ)-ਪਿੰਡ ਘੱਲ ਕਲਾਂ ਵਿਖੇ ਰੇਲ ਲਾਈਨ ‘ਤੇ ਬਣਨ ਵਾਲੇ ਅੰਡਰ ਬ੍ਰਿਜ ਦੇ ਕੰਮ ਸ਼ੁਰੂ ਹੋਣ ਵਿਚ ਹੋ ਰਹੀ ਦੇਰੀ ਤੇ ਝੋਨੇ ਦੀ ਫ਼ਸਲ ਦੀ ਕਟਾਈ ਦਾ ਕੰਮ ਸ਼ੁਰੂ ਹੋਣ ਕਰ ਕੇ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਵਿਚ ਲੈ ਕੇ ਜਾਣ ਸਮੇਂ ਫਾਟਕ ਬੰਦ ਹੋਣ ਕਰ ਕੇ ਆ ਰਹੀਆਂ ਸਮੱਸਿਆਵਾਂ ਦੇ ਸਬੰਧ ਵਿਚ ਸਮਾਜ ਸੇਵੀ ਜਬਰਜੰਗ ਸਿੰਘ ਬਰਾੜ ਨੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਤੇ ਅੰਡਰ ਬ੍ਰਿਜ ਬਣਾਉਣ ਵਾਲੀ ਕੰਸਟਰੱਕਸ਼ਨ ਕੰਪਨੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਬ੍ਰਿਜ ਬਣਾਉਣ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਅਪੀਲ ਕੀਤੀ। ਜਬਰਜੰਗ ਸਿੰਘ ਬਰਾੜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਸ ਕੰਪਨੀ ਕੋਲ ਇਸ ਬ੍ਰਿਜ ਨੂੰ ਬਣਾਉਣ ਦਾ ਠੇਕਾ ਹੈ, ਉਸ ਕੰਪਨੀ ਦੇ ਹੋਰ ਜਗ੍ਹਾ ਚੱਲਦੇ ਕੰਮਾਂ ਕਰ ਕੇ ਇਸ ਬ੍ਰਿਜ ਨੂੰ ਬਣਾਉਣ ਵਿਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਠੇਕਾ ਕੰਪਨੀ ਦੇ ਨੁਮਾਇੰਦਿਆਂ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਇਸ ਬ੍ਰਿਜ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਪਿਛਲੀ ਖ਼ਬਰ ਕੇ.ਐਸ. ਮਾਨ, ਮਹਿੰਦਰਪਾਲ ਲੂੰਬਾ, ਬਿਕਰਮ ਬਿੱਲਾ ਪੰਜਾਬ ਸਾਂਝੀਵਾਲਤਾ ਦਲ ਦੇ ਆਗੂ ਕੇ.ਐਸ. ਮਾਨ ਤੇ ਮਹਿੰਦਰਪਾਲ ਸਿੰਘ ਲੂ... ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।