15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਤੋਂ ਬਾਅਦ ਅਕਾਲੀ ਦਲ ਵਾਰਿਸ ਪੰਜਾਬ ਦੇ ਕਈ ਆਗੂ ਕੀਤੇ ਨਜ਼ਰਬੰਦ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਰਸੂਲਪੁਰ, ਦਵਿੰਦਰ ਸਿੰਘ ਰਣੀਆਂ ਤੇ ਰਛਪਾਲ ਸਿੰਘ ਸੋਸਣ ਸ਼ਾਮਿਲ

ਮੋਗਾ, 14 ਅਕਤੂਬਰ (ਗੁਰਤੇਜ ਸਿੰਘ ਬੱਬੀ)-ਬੀਤੇ ਦਿਨੀਂ ਮਾਨਸਾ ਵਿਚ ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਇਕ ਮੈਡੀਕਲ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਪੂਰੇ ਪੰਜਾਬ ਵਿਚ ਬਣੀ ਤਣਾਅਪੂਰਨ ਸਥਿਤੀ ਨੂੰ ਵੇਖਦਿਆਂ ਮੋਗਾ ਜ਼ਿਲ੍ਹੇ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਕਈ ਆਗੂ ਪੁਲਿਸ ਵਲੋਂ ਨਜ਼ਰਬੰਦ ਕਰ ਲਏ ਗਏ ਜਿੰਨਾਂ ਵਿਚ ਸੀਨੀਅਰ ਆਗੂ ਦਵਿੰਦਰ ਸਿੰਘ ਰਣੀਆਂ, ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਨੂੰ ਥਾਣਾ ਸਿਟੀ ਮੋਗਾ ਵਿਚ ਨਜ਼ਰਬੰਦ ਕਰ ਲਿਆ ਗਿਆ ਅਤੇ ਸੁਰਜੀਤ ਸਿੰਘ ਦੌਲਤਪੁਰਾ ਅਤੇ ਹਲਕਾ ਕੋਟਕਪੂਰਾ ਦੇ ਇੰਚਾਰਜ ਰਛਪਾਲ ਸਿੰਘ ਸੋਸਣ ਥਾਣਾ ਸਦਰ ਮੋਗਾ ਵਿਚ ਨਜ਼ਰਬੰਦ ਕੀਤੇ ਗਏ। ਧਰਮਕੋਟ ਤੋਂ ਸੀਨੀਅਰ ਆਗੂ ਜਸਵਿੰਦਰ ਸਿੰਘ ਸਿੱਧੂ ਧਰਮਕੋਟ ਥਾਣਾ ਵਿਖੇ ਨਜ਼ਰਬੰਦ ਕਰ ਲਏ ਗਏ।

ਰਛਪਾਲ ਸਿੰਘ ਸੋਸਣ, ਦਵਿੰਦਰ ਸਿੰਘ ਰਣੀਆਂ ਦੀਆਂ ਫਾਈਲ ਫੋਟੋ 15-10-2026
ਮੋਗਾ, 14 ਅਕਤੂਬਰ (ਗੁਰਤੇਜ ਸਿੰਘ ਬੱਬੀ)-ਬੀਤੇ ਦਿਨੀਂ ਮਾਨਸਾ ਵਿਚ ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਇਕ ਮੈਡੀਕਲ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਪੂਰੇ ਪੰਜਾਬ ਵਿਚ ਬਣੀ ਤਣਾਅਪੂਰਨ ਸਥਿਤੀ ਨੂੰ ਵੇਖਦਿਆਂ ਮੋਗਾ ਜ਼ਿਲ੍ਹੇ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਕਈ ਆਗੂ ਪੁਲਿਸ ਵਲੋਂ ਨਜ਼ਰਬੰਦ ਕਰ ਲਏ ਗਏ ਜਿੰਨਾਂ ਵਿਚ ਸੀਨੀਅਰ ਆਗੂ ਦਵਿੰਦਰ ਸਿੰਘ ਰਣੀਆਂ, ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਨੂੰ ਥਾਣਾ ਸਿਟੀ ਮੋਗਾ ਵਿਚ ਨਜ਼ਰਬੰਦ ਕਰ ਲਿਆ ਗਿਆ ਅਤੇ ਸੁਰਜੀਤ ਸਿੰਘ ਦੌਲਤਪੁਰਾ ਅਤੇ ਹਲਕਾ ਕੋਟਕਪੂਰਾ ਦੇ ਇੰਚਾਰਜ ਰਛਪਾਲ ਸਿੰਘ ਸੋਸਣ ਥਾਣਾ ਸਦਰ ਮੋਗਾ ਵਿਚ ਨਜ਼ਰਬੰਦ ਕੀਤੇ ਗਏ। ਧਰਮਕੋਟ ਤੋਂ ਸੀਨੀਅਰ ਆਗੂ ਜਸਵਿੰਦਰ ਸਿੰਘ ਸਿੱਧੂ ਧਰਮਕੋਟ ਥਾਣਾ ਵਿਖੇ ਨਜ਼ਰਬੰਦ ਕਰ ਲਏ ਗਏ। ਇਸ ਤੋਂ ਇਲਾਵਾ ਮਹਾਂ ਸਿੰਘ ਰਾਊਕੇ ਵੀ ਨਜ਼ਰਬੰਦ ਕਰ ਲਏ ਗਏ। ਅਤੇ ਹਲਕਾ ਮੋਗਾ ਤੋਂ ਉਮੀਦਵਾਰ ਭਾਈ ਗੁਰਮੀਤ ਸਿੰਘ ਨਜ਼ਰਬੰਦ ਬਠਿੰਡਾ ਜੇਲ੍ਹ ਦੀ ਟੀਮ ਦੇ ਮੁਖੀ ਤਰਨਦੀਪ ਸਿੰਘ ਨੂੰ ਰਸਤੇ ਵਿਚ ਜਾਂਦੇ ਬਠਿੰਡਾ ਪੁਲਿਸ ਨੇ ਨਜ਼ਰਬੰਦ ਕਰ ਲਿਆ।
ਪਿਛਲੀ ਖ਼ਬਰ ਹੱਤਿਆ ਦੀ ਭਾਕਿਯੂ ਵਲੋਂ ਸਖ਼ਤ ਨਿਖੇਧੀ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਨਿੰਦਾ ਕਰਦਿਆਂ ਮੁਸਲਿਮ ਫ਼ਰੰਟ ਪੰਜਾਬ ਵਲੋਂ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।