12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਮਾਤਾ ਵਿੱਦਿਆ ਕੌਰ ਨੂੰ ਸ਼ਰਧਾਂਜਲੀਆਂ ਭੇਟ

ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ, ਪਲਵਿੰਦਰ ਸਿੰਘ ਟਿਵਾਣਾ)-ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਪੂਜਨੀਕ ਮਾਤਾ ਵਿੱਦਿਆ ਕੌਰ ਧਰਮ-ਪਤਨੀ ਸ: ਤੇਜਾ ਸਿੰਘ ਸੂਬੇਦਾਰ ਮੇਜਰ ਜੋ ਕਿ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਅੱਜ ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਬਿਲਾਸਪੁਰ ਦੀ ਦਾਣਾ ਮੰਡੀ ਵਿਖੇ ਹੋਇਆ, ਜਿਸ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਨੇ ਜਿੱਥੇ ਵਿਧਾਇਕ ਬਿਲਾਸਪੁਰ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉੱਥੇ ਮਾਤਾ ਵਿੱਦਿਆ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਅਜੀਤ ਡੈਸਕ 12-10-2026
ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ, ਪਲਵਿੰਦਰ ਸਿੰਘ ਟਿਵਾਣਾ)-ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਪੂਜਨੀਕ ਮਾਤਾ ਵਿੱਦਿਆ ਕੌਰ ਧਰਮ-ਪਤਨੀ ਸ: ਤੇਜਾ ਸਿੰਘ ਸੂਬੇਦਾਰ ਮੇਜਰ ਜੋ ਕਿ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਅੱਜ ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਬਿਲਾਸਪੁਰ ਦੀ ਦਾਣਾ ਮੰਡੀ ਵਿਖੇ ਹੋਇਆ, ਜਿਸ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਨੇ ਜਿੱਥੇ ਵਿਧਾਇਕ ਬਿਲਾਸਪੁਰ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉੱਥੇ ਮਾਤਾ ਵਿੱਦਿਆ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਕੀਰਤਨੀ ਜਥੇ ਵਲੋਂ ਗੁਰਬਾਣੀ ਦੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਗਿਆ। ਇਸ ਮੌਕੇ ਸਟੇਜ ਦਾ ਸੰਚਾਲਨ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਨੇ ਕਰਦਿਆਂ ਮਾਤਾ ਵਿੱਦਿਆ ਕੌਰ ਦੇ ਜੀਵਨ ‘ਤੇ ਚਾਨਣਾ ਪਾਇਆ। ਵੱਖ-ਵੱਖ ਬੁਲਾਰਿਆਂ ਨੇ ਮਾਤਾ ਵਿੱਦਿਆ ਕੌਰ ਨੂੰ ਸਾਦਗੀ, ਸਬਰ, ਤਿਆਗ, ਮਿਹਨਤ ਤੇ ਸਮਰਪਣ ਭਾਵਨਾ ਦੀ ਮਿਸਾਲ ਦੱਸਿਆ। ਇਸ ਮੌਕੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਸਮੇਤ ਅਨੇਕਾਂ ਸ਼ਖ਼ਸੀਅਤਾਂ ਤੇ ਸੰਸਥਾਵਾਂ ਵਲੋਂ ਭੇਜੇ ਗਏ ਸ਼ੋਕ ਸੰਦੇਸ਼ ਵੀ ਪੜ੍ਹੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਪੀ. ਅਜੇਰਾਜ ਸਿੰਘ, ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ, ਪ੍ਰਧਾਨ ਜਗਦੀਪ ਸਿੰਘ ਗਟਰਾ, ਚੇਅਰਮੈਨ ਹਰਜਿੰਦਰ ਕੋਕਰੀ, ਵਾਈਸ ਚੇਅਰਮੈਨ ਜਸਦੀਪ ਗੈਰੀ, ਪ੍ਰਧਾਨ ਮਨਦੀਪ ਸਿੰਘ ਮਾਣੂੰਕੇ, ਸਤਪਾਲ ਸਿੰਘ ਭੋਲਾ ਦਫ਼ਤਰ ਇੰਚਾਰਜ, ਸੀਨੀਅਰ ਆਗੂ ਗੁਲਸ਼ਨ ਛਾਬੜਾ, ਚੇਅਰਮੈਨ ਜਤਿੰਦਰ ਭੱਲਾ, ਚੇਅਰਮੈਨ ਪਰਮਜੀਤ ਸਿੰਘ ਬੁੱਟਰ, ਚੇਅਰਮੈਨ ਗੁਰਮੇਲ ਸਿੰਘ ਸੈਦੋਕੇ, ਚੇਅਰਮੈਨ ਮਨਦੀਪ ਸਿੰਘ ਮਾਨ, ਚੇਅਰਮੈਨ ਪਰਵਿੰਦਰ ਸਿੰਘ ਸੰਧੂ, ਪਰਮਿੰਦਰ ਪਾਠਕ, ਪ੍ਰੋ. ਜਸਪਾਲਦੀਪ ਸਿੰਘ, ਡਾ. ਗੁਰਸ਼ਵਿੰਦਰ ਸਿੰਘ ਬਿਲਾਸਪੁਰ, ਜਗਤਾਰ ਸਿੰਘ ਕੂਨਰ ਸਰਪੰਚ ਬੁੱਟਰ, ਅਮਰਿੰਦਰ ਸਿੰਘ ਕਾਰਜ ਸਾਧਕ ਅਫ਼ਸਰ, ਗੁਰਪ੍ਰੀਤ ਸਿੰਘ ਜੇ.ਈ., ਪੁਨੀਤ ਮੰਗਲਾ, ਸੰਦੀਪ ਤਾਇਲ, ਮਨਪ੍ਰੀਤ ਸਿੰਘ ਮਨੀ, ਈਸ਼ਵਰ ਸਿੰਘ ਬੱਬੂ, ਰਾਜ ਕੁਮਾਰ ਗਰਗ ਪ੍ਰਧਾਨ ਵਪਾਰ ਮੰਡਲ, ਸੁਰਜੀਤ ਸਿੰਘ ਮੀਤਾ ਭਾਊ, ਰਿੰਕੂ ਤਾਇਲ, ਬਲਜਿੰਦਰ ਸਿੰਘ ਮੁਨੀਮ, ਰਣਜੀਤ ਸਿੰਘ ਟੋਨੀ, ਮੈਡਮ ਸ਼ਾਨੂ ਨਾਇਬ ਤਹਿਸੀਲਦਾਰ, ਇੰਦਰਜੀਤ ਸਿੰਘ ਰੀਡਰ, ਆਕਾਸ਼ਦੀਪ ਸਿੰਘ ਲਾਲੀ ਬੁੱਟਰ, ਅੰਮ੍ਰਿਤ ਸਿੰਘ, ਨਿਰਭੈ ਸਿੰਘ, ਮਨਜੀਤ ਸਿੰਘ, ਜਗਰਾਜ ਸਿੰਘ, ਦੀਪਕ ਅਰੋੜਾ ਸਮਾਲਸਰ, ਭਾਈ ਦਰਸ਼ਨ ਸਿੰਘ ਘੋਲੀਆ ਸੀਨੀਅਰ ਅਕਾਲੀ ਆਗੂ, ਸੀਨੀਅਰ ਆਗੂ ਗੁਲਸ਼ਨ ਛਾਬੜਾ, ਸਨੀ ਆਹਲੂਵਾਲੀਆ, ਚੇਅਰਮੈਨ ਜਤਿੰਦਰ ਸਿੰਘ ਭੋਲਾ, ਚੇਅਰਮੈਨ ਗੁਰਮੇਲ ਸਿੰਘ ਸੈਦੋਕੇ, ਚੇਅਰਮੈਨ ਮਨਦੀਪ ਸਿੰਘ ਮਾਨ, ਚੇਅਰਮੈਨ ਪਰਵਿੰਦਰ ਸਿੰਘ ਸੰਧੂ, ਚੇਅਰਮੈਨ ਪਰਮਿੰਦਰ ਸਿੰਘ ਸਿਧਵਾਂ ਬੇਟ, ਕੁਲਦੀਪ ਸਿੰਘ ਲੋਹਟ, ਸਰਬਜੀਤ ਸਿੰਘ ਭੱਟੀ, ਪ੍ਰੋ. ਜਸਪਾਲਦੀਪ ਸਿੰਘ, ਡਾ. ਗੁਰਸ਼ਵਿੰਦਰ ਸਿੰਘ ਬਿਲਾਸਪੁਰ, ਜਗਦੀਪ ਸਿੰਘ ਗਟਰਾ, ਚੇਅਰਮੈਨ ਬਲਜੀਤ ਸਿੰਘ ਖਹਿਰਾ, ਗੀਤਕਾਰ ਬਚਨ ਬੇਦਿਲ, ਪੰਥਕ ਆਗੂ ਦਰਸ਼ਨ ਸਿੰਘ ਘੋਲੀਆ, ਬਾਬਾ ਭਗੀਰਥ ਸਿੰਘ ਲੋਪੋ, ਵਾਈਸ ਚੇਅਰਮੈਨ ਜਸਵੰਤ ਕੌਰ ਬਿਲਾਸਪੁਰ, ਅਮਰਜੀਤ ਸਿੰਘ ਸੰਦੋਆ ਸਾਬਕਾ ਵਿਧਾਇਕ, ਪ੍ਰਧਾਨ ਟਰੱਕ ਯੂਨੀਅਨ ਮਨਦੀਪ ਸਿੰਘ ਮਾਣੂੰਕੇ, ਯੂਥ ਪ੍ਰਧਾਨ ਗੁਰਜੰਟ ਸਿੰਘ ਮਾਣੂੰਕੇ, ਦਵਿੰਦਰ ਸਿੰਘ ਮੈਂਬਰ ਡੇਅਰੀ ਡਿਵੈਲਪਮੈਂਟ ਬੋਰਡ, ਡਾ. ਪਵਨ ਥਾਪਰ ਸੀਨੀਅਰ ਕਾਂਗਰਸੀ ਆਗੂ, ਸਵਰਨ ਸਿੰਘ ਟਹਿਣਾ, ਸਤਪਾਲ ਸਿੰਘ ਭੋਲਾ ਦਫ਼ਤਰ ਇੰਚਾਰਜ, ਗੀਤਕਾਰ ਭਿੰਦਰ ਡੱਬਵਾਲੀ, ਪ੍ਰਧਾਨ ਜਗਜੀਤ ਸਿੰਘ ਦੀਸ਼ਾ, ਕ੍ਰਿਸ਼ਨ ਕੁਮਾਰ ਕੋਛੜ ਬੱਧਨੀ, ਰਵਿੰਦਰ ਕੁਮਾਰ ਬਾਂਸਲ, ਪੱਤਰਕਾਰ ਅਮੋਲਕ ਸਿੰਘ ਕਲਸੀ, ਚੇਅਰਮੈਨ ਪਰਮਜੀਤ ਸਿੰਘ ਭੁੱਲਰ, ਜਸਪ੍ਰੀਤ ਸਿੰਘ ਸਕੱਤਰ, ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ ਸੰਧੂ, ਨੰਬਰਦਾਰ ਅਮਨਦੀਪ ਸਿੰਘ ਸਿੱਧੂ ਬਲਾਕ ਪ੍ਰਧਾਨ, ਜੀਵਨ ਗਰਗ ਕੌਂਸਲਰ, ਰਵੀ ਸ਼ਰਮਾ ਚੇਅਰਮੈਨ, ਜਸਵੀਰ ਸਿੰਘ ਪ੍ਰਧਾਨ, ਟੇਕ ਰਿਸ਼ੀ ਕੋਛੜ, ਨੰਬਰਦਾਰ ਜਗਰਾਜ ਸਿੰਘ ਜਾਜੀ, ਕੁਲਦੀਪ ਸਿੰਘ ਮਿਆਣਾ ਕੌਂਸਲਰ, ਆਕਾਸ਼ਦੀਪ ਸਿੰਘ ਲਾਲੀ ਬੁੱਟਰ, ਮਨਜਿੰਦਰ ਸਿੰਘ ਫ਼ੌਜੀ ਬੁੱਟਰ, ਮਾਘ ਸਿੰਘ ਸਰੋਆ, ਸੂਬੇਦਾਰ ਬੂਟਾ ਸਿੰਘ ਸਮਾਧ ਭਾਈ, ਸੂਬੇਦਾਰ ਦਵਿੰਦਰ ਪਟਿਆਲਾ, ਹੌਲਦਾਰ ਅਵਤਾਰ ਸਿੰਘ, ਸਰਪੰਚ ਹਰਜੀਤ ਸਿੰਘ ਮੀਨੀਆਂ, ਇਕਬਾਲ ਸਿੰਘ ਖਹਿਰਾ, ਜਸਪਾਲ ਸਿੰਘ ਬੱਬੀ, ਅਸ਼ੋਕ ਬਾਂਸਲ ਆੜ੍ਹਤੀ, ਹਰਪਾਲ ਸਿੰਘ ਸਹਾਰਨ, ਗੁਰਮੀਤ ਸਿੰਘ ਮਾਣੂੰਕੇ, ਸੰਜੀਵ ਕੋਛੜ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਕੁੱਸਾ, ਸਰਪੰਚ ਹਰਦੀਪ ਸਿੰਘ ਤਖ਼ਤੂਪੁਰਾ, ਡਾ. ਹਰੀ ਚੰਦ ਨੰਗਲ, ਡਾ. ਫਕੀਰ ਮੁਹੰਮਦ, ਬਾਬਾ ਦੀਪਕ ਸਿੰਘ ਦੌਧਰ, ਸੋਹਣ ਸਿੰਘ ਦੌਧਰ, ਚੇਅਰਮੈਨ ਰਵੀ ਸ਼ਰਮਾ, ਜਸਵੀਰ ਸਿੰਘ ਰਣੀਆ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਪ੍ਰਿਤਪਾਲ ਗਰਗ, ਜੀਵਨ ਐਮ.ਸੀ. ਬੱਧਨੀ ਕਲਾਂ, ਨੰਬਰਦਾਰ ਬਲਜਿੰਦਰ ਮਾਨ, ਗੁਰਪ੍ਰੀਤ ਸਿੰਘ ਗੋਰਾ, ਬਲਜਿੰਦਰ ਸਿੰਘ ਪੰਚ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਸੁਖਰਾਜ ਸਿੰਘ ਭੋਲਾ, ਜਗਮੀਤ ਸਿੰਘ ਰਣੀਆ ਬਲਾਕ ਪ੍ਰਧਾਨ, ਚੇਅਰਮੈਨ ਅਮਨ ਪੰਡੋਰੀ, ਡਾ. ਜਗਤਾਰ ਸਿੰਘ ਸੇਖੋਂ, ਡਾ. ਜਗਮੋਹਨ ਸਿੰਘ, ਡਾ. ਜਗਜੀਤ ਸਿੰਘ, ਡਾ. ਪਰਮਿੰਦਰ ਪਾਠਕ, ਕੁਲਦੀਪ ਲੋਹਟ ਪੱਤਰਕਾਰ, ਸਰਬਜੀਤ ਸਿੰਘ ਭੱਟੀ ਪੱਤਰਕਾਰ ਸਮੇਤ ਵੱਡੀ ਗਿਣਤੀ ਵਿਚ ਆਪ ਪਾਰਟੀ ਦੇ ਆਗੂ, ਵਰਕਰ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ, ਮੌਜੂਦਾ ਵਿਧਾਇਕ, ਸਾਬਕਾ ਮੰਤਰੀ, ਸਾਬਕਾ ਵਿਧਾਇਕ ਸਮੇਤ ਜ਼ਿਲ੍ਹੇ ਤੇ ਇਲਾਕੇ ਦੇ ਪਤਵੰਤੇ ਤੇ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ। ਸਮਾਗਮ ਦੇ ਅਖੀਰ ਵਿਚ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸਮਾਗਮ ਵਿਚ ਪੁੱਜੀਆਂ ਸ਼ਖ਼ਸੀਅਤਾਂ ਦਾ ਉਨ੍ਹਾਂ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਐਡਵੋਕੇਟ ਹੀਰਾ ਲਾਲ ਸ਼ਰਮਾ ਦੇ ਪਰਿਵਾਰ ਨੇ ਮੰਦਰ ਸ੍ਰੀ ਲਾਲ ਦੁਆਰੇ ਵਿਖੇ ਮੱਥਾ ਟੇਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।