30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਰਾਜਨੀਤਿਕ ਪਾਰਟੀਆਂ ਨੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਨਹੀਂ ਸਿਰਫ਼ ਭਗਤ ਸਿੰਘ ਨੂੰ ਅਪਣਾਇਆ-ਜਗਮੋਹਨ ਸਿੰਘ ਨੇਚਰ ਪਾਰਕ ਮੋਗਾ ਵਿਖੇ ਸਿਵਲ ਸੁਸਾਇਟੀ ਮੋਗਾ ਵਲੋਂ ਕਰਵਾਏ ਸੈਮੀਨਾਰ ’ਚ ਹੋਈਆਂ ਗੰਭੀਰ ਵਿਚਾਰਾਂ

ਮੋਗਾ, 29 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਨੇ ਸਿਰਫ਼ ਸੱਤਾ ਹਥਿਆਉਣ ਲਈ ਭਗਤ ਸਿੰਘ ਨੂੰ ਅਪਣਾਇਆ ਜਦ ਕਿ ਲੋੜ ਉਸ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਸੀ। ਸ਼ਹੀਦਾਂ ਦੀਆਂ ਸਮਾਧੀਆਂ ਤੇ ਖੜ੍ਹ ਕੇ ਹੱਥਾਂ ਵਿਚ ਸ਼ਹੀਦਾਂ ਦੀ ਧਰਤੀ ਦੀ ਮਿੱਟੀ ਲੈ ਕੇ, ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਵੱਡੀਆਂ ਵੱਡੀਆਂ ਕਸਮਾਂ ਖਾ ਕੇ ਲੋਕਾਂ ਨੂੰ ਵਾਰ-ਵਾਰ ਮੂਰਖ ਬਣਾਇਆ ਗਿਆ ਤੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸੱਤਾ ਹਾਸਲ ਕੀਤੀ ਗਈ ਪਰ ਸੂਬੇ ਜਾਂ ਦੇਸ਼ ਦੇ ਹਾਲਾਤ ਨਹੀਂ ਬਦਲੇ।

ਅਜੀਤ ਡੈਸਕ 30-09-2026
ਮੋਗਾ, 29 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਨੇ ਸਿਰਫ਼ ਸੱਤਾ ਹਥਿਆਉਣ ਲਈ ਭਗਤ ਸਿੰਘ ਨੂੰ ਅਪਣਾਇਆ ਜਦ ਕਿ ਲੋੜ ਉਸ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਸੀ। ਸ਼ਹੀਦਾਂ ਦੀਆਂ ਸਮਾਧੀਆਂ ਤੇ ਖੜ੍ਹ ਕੇ ਹੱਥਾਂ ਵਿਚ ਸ਼ਹੀਦਾਂ ਦੀ ਧਰਤੀ ਦੀ ਮਿੱਟੀ ਲੈ ਕੇ, ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਵੱਡੀਆਂ ਵੱਡੀਆਂ ਕਸਮਾਂ ਖਾ ਕੇ ਲੋਕਾਂ ਨੂੰ ਵਾਰ-ਵਾਰ ਮੂਰਖ ਬਣਾਇਆ ਗਿਆ ਤੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸੱਤਾ ਹਾਸਲ ਕੀਤੀ ਗਈ ਪਰ ਸੂਬੇ ਜਾਂ ਦੇਸ਼ ਦੇ ਹਾਲਾਤ ਨਹੀਂ ਬਦਲੇ। ਸਭ ਲਈ ਰੁਜ਼ਗਾਰ, ਨਿਆਂ ਅਤੇ ਬਰਾਬਰੀ ਲਈ ਕਿਸੇ ਰਾਜਨੀਤਿਕ ਪਾਰਟੀ ਨੇ ਕੰਮ ਨਹੀਂ ਕੀਤਾ। ਇਸ ਕਿਹਾ ਜਾ ਸਕਦਾ ਹੈ ਕਿ ਸਾਡਾ ਦੇਸ਼ ਆਜ਼ਾਦ ਨਹੀਂ ਹੋਇਆ, ਸਿਰਫ਼ ਸੱਤਾ ਬਦਲੀ ਹੈ। ਇਹ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਦੇ ਭਾਣਜੇ ਜਗਮੋਹਨ ਸਿੰਘ ਨੇ ਸਿਵਲ ਸੁਸਾਇਟੀ ਮੋਗਾ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੇਚਰ ਪਾਰਕ ਮੋਗਾ ਵਿਖੇ ਕਰਵਾਏ ਗਏ ਸੈਮੀਨਾਰ/ਨਾਟਕ ਮੇਲੇ ਵਿਚ ਭੇਜੇ ਆਪਣੇ ਆਡੀਓ ਸੰਦੇਸ਼ ਦੌਰਾਨ ਕੀਤਾ। ਇਸ ਮੌਕੇ ਈ.ਡੀ. ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ, ਪੰਜਾਬੀ ਦੇ ਉੱਘੇ ਲੇਖਕ ਬਲਦੇਵ ਸਿੰਘ ਸੜਕ ਨਾਮਾ, ਗੁਰਮੇਲ ਸਿੰਘ ਬੌਡੇ, ਸੈਨੇਟ ਮੈਂਬਰ ਪ੍ਰੋ. ਵਰੁਨ ਗੋਇਲ, ਪ੍ਰੋ. ਸਿਮਰਨਜੀਤ ਕੌਰ, ਸੋਸ਼ਲ ਐਕਟੀਵਿਸਟ ਪ੍ਰੀਤੀ ਤਿਆਗੀ, ਜੱਸ ਢਿੱਲੋਂ, ਅਜੇ ਗੋਰਾ ਸੂਦ ਅਤੇ ਡਾ. ਕੁਲਦੀਪ ਸਿੰਘ ਗਿੱਲ ਨੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਨਾਮ ਅੱਜ ਦਾ ਭਾਰਤ ਵਿਸ਼ੇ ‘ਤੇ ਬੋਲਦਿਆਂ ਉਨ੍ਹਾਂ ਦੀ ਸੋਚ ਅਤੇ ਵਿਚਾਰਧਾਰਾ ਨੂੰ ਅਪਣਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਦੇਸ਼ ਅਤੇ ਸੂਬੇ ਦਾ ਸਿਹਤਮੰਦ ਵਿਕਾਸ ਕਰਨਾ ਹੈ ਤਾਂ ਭਗਤ ਸਿੰਘ ਦੇ ਨਾਲ-ਨਾਲ ਉਸ ਦੀ ਵਿਚਾਰਧਾਰਾ ਨੂੰ ਵੀ ਅਪਣਾਉਣਾ ਪਵੇਗਾ। ਇਸ ਮੌਕੇ ਕਾਂਗਰਸੀ ਆਗੂ ਵਿਨੋਦ ਬਾਂਸਲ, ਲਾਭ ਸਿੰਘ ਆਹਲੂਵਾਲੀਆ, ਸਾਥੀ ਵਿਜੇ ਕੁਮਾਰ, ਧਰਮਪਾਲ ਸਿੰਘ ਡੀ.ਪੀ., ਪਰਮਪਾਲ ਸਿੰਘ ਤਖ਼ਤੂਪੁਰਾ, ਅਕਾਲੀ ਦਲ ਆਗੂ ਸੰਜੀਤ ਸਿੰਘ ਸੰਨੀ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਮੰਨਿਆਂ ਕਿ ਅੱਜ ਦੇਸ਼ ਦੇ ਹਾਲਾਤ ਜ਼ਿਆਦਾ ਚੰਗੇ ਨਹੀਂ ਤੇ ਇਸ ਦੇ ਪਿੱਛੇ ਵੱਡਾ ਕਾਰਨ ਇਹੀ ਹੈ ਕਿ ਰਾਜਨੀਤੀ ਨੇ ਊਚ ਨੀਚਤਾ, ਸਮਾਜਿਕ ਨਾ ਬਰਾਬਰੀ, ਧਾਰਮਿਕ ਕੱਟੜਤਾ ਨੂੰ ਖ਼ਤਮ ਕਰਨ ਦੀ ਬਜਾਏ ਆਪਣੇ ਰਾਜਨੀਤਕ ਲਾਭ ਲਈ ਵਰਤਿਆ ਹੈ, (ਬਾਕੀ ਸਫ਼ਾ 8 ’ਤੇ)
ਪਿਛਲੀ ਖ਼ਬਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਵਿਜੀਲੈਂਸ ਕਾਰਵਾਈ ਨੇ ਧਰਮਕੋਟ ’ਚ ਭ੍ਰਿਸ਼ਟਾਚਾਰ ਦੀ ਸਥਿਤੀ ’ਤੇ ਸਵਾਲ ਖੜ੍ਹੇ ਕੀਤੇ-ਮੱਖਣ ਬਰ... ਅਗਲੀ ਖ਼ਬਰ ਐਸ.ਬੀ.ਬੀ.ਐਸ. ਪਬਲਿਕ ਸਕੂਲ ਦੀਆਂ ਦੋ ਵਿਦਿਆਰਥਣਾਂ ਦੀ ਸਟੇਟ ਪੱਧਰ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।