ਡੀ.ਸੀ.ਏ. ਮੋਗਾ ਦੇ ਤਿੰਨ ਹੋਣਹਾਰ ਕ੍ਰਿਕਟਰ ਪੰਜਾਬ ਅੰਡਰ-19 ਪ੍ਰੈਕਟਿਸ ਮੈਚਾਂ ਲਈ ਚੁਣੇ
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਗਾ ਦੇ ਤਿੰਨ ਹੋਣਹਾਰ ਨੌਜਵਾਨ ਕ੍ਰਿਕਟਰ ਸਾਗਰੇਸ਼ਵਰ ਖੱਤਰੀ, ਗੁਰਬਲਜੀਤ ਸਿੰਘ ਅਤੇ ਸ਼ਾਨਵੀਰ ਸਿੰਘ ਕਲਸੀ (ਕਪਤਾਨ) ਨੂੰ ਪੰਜਾਬ ਅੰਡਰ-19 ਟੀਮ ਦੇ ਆਗਾਮੀ ਪ੍ਰੈਕਟਿਸ ਮੈਚਾਂ ਲਈ ਚੁਣਿਆ ਗਿਆ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਜੂਨੀਅਰ ਕ੍ਰਿਕਟ ਕਮੇਟੀ ਵਲੋਂ ਇਨ੍ਹਾਂ ਤਿੰਨਾਂ ਖਿਡਾਰੀਆਂ ਦੀ ਚੋਣ ਚੰਡੀਗੜ੍ਹ ਅੰਡਰ-19 ਟੀਮ ਖ਼ਿਲਾਫ਼ ਹੋਣ ਵਾਲੇ ਪ੍ਰੈਕਟਿਸ ਮੈਚਾਂ ਲਈ ਕੀਤੀ ਗਈ ਹੈ।
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਗਾ ਦੇ ਤਿੰਨ ਹੋਣਹਾਰ ਨੌਜਵਾਨ ਕ੍ਰਿਕਟਰ ਸਾਗਰੇਸ਼ਵਰ ਖੱਤਰੀ, ਗੁਰਬਲਜੀਤ ਸਿੰਘ ਅਤੇ ਸ਼ਾਨਵੀਰ ਸਿੰਘ ਕਲਸੀ (ਕਪਤਾਨ) ਨੂੰ ਪੰਜਾਬ ਅੰਡਰ-19 ਟੀਮ ਦੇ ਆਗਾਮੀ ਪ੍ਰੈਕਟਿਸ ਮੈਚਾਂ ਲਈ ਚੁਣਿਆ ਗਿਆ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਜੂਨੀਅਰ ਕ੍ਰਿਕਟ ਕਮੇਟੀ ਵਲੋਂ ਇਨ੍ਹਾਂ ਤਿੰਨਾਂ ਖਿਡਾਰੀਆਂ ਦੀ ਚੋਣ ਚੰਡੀਗੜ੍ਹ ਅੰਡਰ-19 ਟੀਮ ਖ਼ਿਲਾਫ਼ ਹੋਣ ਵਾਲੇ ਪ੍ਰੈਕਟਿਸ ਮੈਚਾਂ ਲਈ ਕੀਤੀ ਗਈ ਹੈ। ਇਹ ਉਪਲਬਧੀ ਤਿੰਨਾਂ ਨੌਜਵਾਨ ਖਿਡਾਰੀਆਂ ਦੀ ਮਿਹਨਤ, ਅਨੁਸ਼ਾਸਨ, ਲਗਨ, ਸਮਰਪਣ ਅਤੇ ਲਗਾਤਾਰ ਅਭਿਆਸ ਦਾ ਨਤੀਜਾ ਹੈ। ਮੋਗਾ ਦੇ ਕ੍ਰਿਕਟ ਮੈਦਾਨਾਂ ਤੋਂ ਪੰਜਾਬ ਦੇ ਅੰਡਰ-19 ਪੱਧਰ ਤੱਕ ਪਹੁੰਚਣਾ ਉਨ੍ਹਾਂ ਦੇ ਪਰਿਵਾਰਾਂ, ਕੋਚਾਂ, ਸਾਥੀ ਖਿਡਾਰੀਆਂ ਅਤੇ ਪੂਰੇ ਡੀ.ਏ.ਸੀ. ਮੋਗਾ ਕ੍ਰਿਕਟ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਪੰਜਾਬ ਅੰਡਰ-19 ਤੇ ਚੰਡੀਗੜ੍ਹ ਅੰਡਰ-1 ਵਿਚਕਾਰ ਪ੍ਰੈਕਟਿਸ ਮੈਚ 20 ਤੋਂ 24 ਸਤੰਬਰ ਤੱਕ ਆਈ.ਐਸ. ਬਿੰਦਰਾ ਕ੍ਰਿਕਟ ਸਟੇਡੀਅਮ ਪੀ.ਸੀ.ਏ. ਮੋਹਾਲੀ ਵਿਖੇ ਖੇਡੇ ਜਾਣੇ ਹਨ। ਇਨ੍ਹਾਂ ਤਿੰਨਾਂ ਖਿਡਾਰੀਆਂ ਲਈ ਇਹ ਚੋਣ ਉਨ੍ਹਾਂ ਦੇ ਕ੍ਰਿਕਟ ਕਰੀਅਰ ਵਿਚ ਇਕ ਹੋਰ ਮਹੱਤਵਪੂਰਨ ਕਦਮ ਹੈ। ਪੰਜਾਬ ਪੱਧਰ ‘ਤੇ ਮਿਲਿਆ ਇਹ ਮੌਕਾ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਉੱਚ ਪੱਧਰੀ ਕ੍ਰਿਕਟ ਵਿਚ ਆਪਣੀ ਖੇਡ ਨੂੰ ਹੋਰ ਨਿਖਾਰਨ ਦਾ ਮੌਕਾ ਦੇਵੇਗਾ। ਡੀ.ਸੀ.ਏ. ਮੋਗਾ ਦੇ ਪ੍ਰਧਾਨ ਰਵਿੰਦਰ ਸਿੰਘ, ਸੀਨੀਅਰ ਕ੍ਰਿਕਟ ਕਲੱਬ ਦੇ ਚੇਅਰਮੈਨ ਆਰ.ਕੇ. ਜਿੰਦਲ, ਸੀਨੀਅਰ ਕ੍ਰਿਕਟ ਕਲੱਬ ਦੇ ਸਕੱਤਰ ਸ਼ਮਸ਼ੇਰ ਸਿੰਘ ਸਿੱਧੂ, ਜਗਪ੍ਰੀਤ ਸਿੰਘ ਚੱਢਾ, ਮੈਂਬਰ ਸੰਨੀ ਮਨਚੰਦਾ ਅਤੇ ਪ੍ਰਦੀਪ ਮੋਂਗਾ ਵਲੋਂ ਵਧਾਈ ਦਿੱਤੀ ਗਈ। ਤਿੰਨਾਂ ਖਿਡਾਰੀਆਂ ਦੀ ਚੋਣ ਸਿਰਫ਼ ਉਨ੍ਹਾਂ ਦੀ ਨਿੱਜੀ ਪ੍ਰਾਪਤੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰਾਂ ਅਤੇ ਕੋਚਾਂ ਲਈ ਵੀ ਮਾਣ ਵਾਲਾ ਪਲ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਕ੍ਰਿਕਟ ਸਫ਼ਰ ਵਿਚ ਲਗਾਤਾਰ ਸਹਿਯੋਗ ਅਤੇ ਮਾਰਗ-ਦਰਸ਼ਨ ਦਿੱਤਾ।