19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਸੇਵਾਦਾਰ ਤੀਰਥ ਸਿੰਘ ਮਾਹਲਾ ਨੇ ਪਿੰਡ ਲੰਡੇ ਵਿਖੇ ਔਰਤਾਂ ਨੂੰ ਵੰਡੇ ਵੱਖ-ਵੱਖ ਅਹੁਦੇ

ਸਮਾਲਸਰ, 18 ਸਤੰਬਰ (ਗੁਰਜੰਟ ਕਲਸੀ ਲੰਡੇ)-ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਤੀਰਥ ਸਿੰਘ ਮਾਹਲਾ ਨੇ ਪਿੰਡ ਲੰਡੇ ਵਿਖੇ ਵਰਕਰਾਂ ਸਮੇਤ ਪਹੁੰਚ ਕੇ ਔਰਤਾਂ ਨੂੰ ਪਾਰਟੀ ਦੇ ਵੱਖ-ਵੱਖ ਅਹੁਦੇ ਵੰਡੇ। ਇਹ ਵੰਡ ਪਿੰਡ ਲੰਡੇ ਵਿਖੇ ਪਰਮਜੀਤ ਸਿੰਘ ਜੈਦ ਦੇ ਘਰ ਕੀਤੀ ਗਈ।

ਅਜੀਤ ਡੈਸਕ 19-09-2026
ਸਮਾਲਸਰ, 18 ਸਤੰਬਰ (ਗੁਰਜੰਟ ਕਲਸੀ ਲੰਡੇ)-ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਤੀਰਥ ਸਿੰਘ ਮਾਹਲਾ ਨੇ ਪਿੰਡ ਲੰਡੇ ਵਿਖੇ ਵਰਕਰਾਂ ਸਮੇਤ ਪਹੁੰਚ ਕੇ ਔਰਤਾਂ ਨੂੰ ਪਾਰਟੀ ਦੇ ਵੱਖ-ਵੱਖ ਅਹੁਦੇ ਵੰਡੇ। ਇਹ ਵੰਡ ਪਿੰਡ ਲੰਡੇ ਵਿਖੇ ਪਰਮਜੀਤ ਸਿੰਘ ਜੈਦ ਦੇ ਘਰ ਕੀਤੀ ਗਈ। ਜਥੇਦਾਰ ਤੀਰਥ ਸਿੰਘ ਮਾਹਲਾ ਵਲੋਂ ਜਸਵੀਰ ਕੌਰ ਚੇਅਰਮੈਨ ਦੀ ਰਹਿਨੁਮਾਈ ਹੇਠ ਇਸਤਰੀ ਵਿੰਗ ਕਲੱਬ ਦਾ ਗਠਨ ਕਰਕੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਕਰਮਜੀਤ ਕੌਰ ਨੂੰ ਇਸਤਰੀ ਵਿੰਗ ਕਲੱਬ ਦਾ ਮੀਤ ਪ੍ਰਧਾਨ, ਕੁਲਜੀਤ ਕੌਰ ਨੂੰ ਜਥੇਬੰਦਕ ਸਕੱਤਰ, ਪਰਮਜੀਤ ਕੌਰ ਨੂੰ ਸਕੱਤਰ, ਕੁਲਦੀਪ ਕੌਰ ਸਕੱਤਰ, ਅਮਰਜੀਤ ਕੌਰ ਨੂੰ ਸਕੱਤਰ ਚੁਣਿਆਂ ਗਿਆ। ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਔਰਤਾਂ ਸਮਾਜ ਦੀ ਮੁੱਖ ਧਾਰਾ ਹਨ। ਇਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਅਸੀਂ ਸਮਾਜ ਵਿਚ ਅੱਗੇ ਨਹੀਂ ਵੱਧ ਸਕਦੇ। ਦੇਸ਼ ਦੇ ਇਨਕਲਾਬੀ ਢਾਂਚੇ ਵਿਚ ਔਰਤਾਂ ਨੇ ਮੁੱਖ ਰੋਲ ਅਦਾ ਕਰਕੇ ਸਮਾਜ ਅਤੇ ਪਾਰਟੀ ਵਿਚ ਵੱਖਰੀ ਸ਼ਾਨ ਬਣਾਈ ਹੈ। ਇਸ ਮੌਕੇ ਸਾਬਕਾ ਸਰਪੰਚ ਜਗਜੀਤ ਸਿੰਘ ਬੋਗਾ ਨੇ ਸਟੇਜ ਨਿਭਾਈ। ਇਸ ਮੌਕੇ ਬਲਵੀਰ ਸਿੰਘ, ਭੂਰਾ ਸਿੰਘ ਅਤੇ ਪਾਰਟੀ ਦੇ ਹੋਰ ਵਰਕਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਮੋਗਾ-ਕੋਟਕਪੂਰਾ ਹਾਈਵੇ ’ਤੇ ਦੋ ਕਾਰਾਂ ਦੀ ਭਿਆਨਕ ਟੱਕਰ-ਜਾਨੀ ਨੁਕਸਾਨ ਤੋਂ ਬਚਾਅ ਅਗਲੀ ਖ਼ਬਰ ਟੀ.ਐਲ.ਐਫ. ਸਕੂਲ ਵਿਚ ਸੀ.ਬੀ.ਐਸ.ਈ. ਕਿਸ਼ੋਰ ਸਿੱਖਿਆ ਸਿਖਲਾਈ ਪ੍ਰੋਗਰਾਮ ਸਮਾਪਤ ਡਾ. ਨਰਿੰਦਰ ਸਿੰਘ ਕਪਾਨੀ ਦੀ ਯਾਦਗਾਰ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।