09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬੀਬੀ ਸ਼ਰੀਫ਼ਾ ਤਖ਼ਤੂਪੁਰਾ ਨਮਿਤ ਦੋ ਧਰਮਾਂ ਦੇ ਰੀਤੀ ਰਵਾਇਤਾਂ ਅਨੁਸਾਰ ਹੋਇਆ ਸ਼ਰਧਾਂਜਲੀ ਸਮਾਗਮ

ਨਿਹਾਲ ਸਿੰਘ ਵਾਲਾ, 8 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਸਿੱਖ ਗੁਰੂ ਸਾਹਿਬਾਨਾਂ ਦੇ ਦਿੱਤੇ ਸੁਨਹਿਰੀ ਉਪਦੇਸ਼ਾਂ ‘ਤੇ ਫ਼ੁੱਲ ਚੜ੍ਹਾਉਂਦਿਆਂ ਤਿੰਨ ਪਾਤਸ਼ਾਹੀਆਂ ਦੀ ਚਰਨਛੋਹ ਧਰਤੀ ਪਿੰਡ ਤਖ਼ਤੂਪੁਰਾ ਵਿਖੇ ਮੁਸਲਮਾਨ ਭਾਈਚਾਰੇ ਦੇ ਰੌਸ਼ਨ ਖਾਨ, ਰੇਸ਼ਮ ਖਾਨ ਅਤੇ ਬਬਨ ਖਾਨ ਦੀ ਸਤਿਕਾਰਯੋਗ ਮਾਤਾ ਅਤੇ ਸਮੁੱਚੇ ਪਿੰਡ ਤਖ਼ਤੂਪੁਰਾ ਦੇ ਹਰ ਦੁੱਖ ਸੁੱਖ ‘ਚ ਸ਼ਾਮਿਲ ਹੋਣ ਵਾਲੀ ਬੀਬੀ ਸ਼ਰੀਫ਼ਾ ਜੋ ਕੁਝ ਦਿਨ ਪਹਿਲਾਂ ਅੱਲਾ ਨੂੰ ਪਿਆਰੀ ਹੋ ਗਈ ਸੀ, ਨਮਿਤ ਪਰਿਵਾਰ ਵਲੋਂ ਕੁਰਾਨ ਸ਼ਰੀਫ਼ (ਖ਼ਤਮ ਏ ਦਰੂਦ) ਦੇ ਪਾਠ ਉਪਰੰਤ ਨਮਾਜ਼ ਅਦਾ ਕੀਤੀ ਗਈ। ਇਸ ਉਪਰੰਤ ਸਮੁੱਚੇ ਮੁਸਲਮਾਨ ਭਾਈਚਾਰੇ ਅਤੇ ਪਿੰਡ ਤਖ਼ਤੂਪੁਰਾ ਨਿਵਾਸੀਆਂ ਵਲੋਂ ਸਾਂਝੇ ਤੌਰ ‘ਤੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਨਾਨਕਸਰ ਤਖ਼ਤੂਪੁਰਾ ਵਿਖੇ ਹੋਏ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਨੇ ਇਲਾਕੇ ਭਰ ਵੱਖਰੀ ਮਿਸਾਲ ਕਾਇਮ ਕੀਤੀ।

ਅਜੀਤ ਡੈਸਕ 09-09-2026
ਨਿਹਾਲ ਸਿੰਘ ਵਾਲਾ, 8 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਸਿੱਖ ਗੁਰੂ ਸਾਹਿਬਾਨਾਂ ਦੇ ਦਿੱਤੇ ਸੁਨਹਿਰੀ ਉਪਦੇਸ਼ਾਂ ‘ਤੇ ਫ਼ੁੱਲ ਚੜ੍ਹਾਉਂਦਿਆਂ ਤਿੰਨ ਪਾਤਸ਼ਾਹੀਆਂ ਦੀ ਚਰਨਛੋਹ ਧਰਤੀ ਪਿੰਡ ਤਖ਼ਤੂਪੁਰਾ ਵਿਖੇ ਮੁਸਲਮਾਨ ਭਾਈਚਾਰੇ ਦੇ ਰੌਸ਼ਨ ਖਾਨ, ਰੇਸ਼ਮ ਖਾਨ ਅਤੇ ਬਬਨ ਖਾਨ ਦੀ ਸਤਿਕਾਰਯੋਗ ਮਾਤਾ ਅਤੇ ਸਮੁੱਚੇ ਪਿੰਡ ਤਖ਼ਤੂਪੁਰਾ ਦੇ ਹਰ ਦੁੱਖ ਸੁੱਖ ‘ਚ ਸ਼ਾਮਿਲ ਹੋਣ ਵਾਲੀ ਬੀਬੀ ਸ਼ਰੀਫ਼ਾ ਜੋ ਕੁਝ ਦਿਨ ਪਹਿਲਾਂ ਅੱਲਾ ਨੂੰ ਪਿਆਰੀ ਹੋ ਗਈ ਸੀ, ਨਮਿਤ ਪਰਿਵਾਰ ਵਲੋਂ ਕੁਰਾਨ ਸ਼ਰੀਫ਼ (ਖ਼ਤਮ ਏ ਦਰੂਦ) ਦੇ ਪਾਠ ਉਪਰੰਤ ਨਮਾਜ਼ ਅਦਾ ਕੀਤੀ ਗਈ। ਇਸ ਉਪਰੰਤ ਸਮੁੱਚੇ ਮੁਸਲਮਾਨ ਭਾਈਚਾਰੇ ਅਤੇ ਪਿੰਡ ਤਖ਼ਤੂਪੁਰਾ ਨਿਵਾਸੀਆਂ ਵਲੋਂ ਸਾਂਝੇ ਤੌਰ ‘ਤੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਨਾਨਕਸਰ ਤਖ਼ਤੂਪੁਰਾ ਵਿਖੇ ਹੋਏ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਨੇ ਇਲਾਕੇ ਭਰ ਵੱਖਰੀ ਮਿਸਾਲ ਕਾਇਮ ਕੀਤੀ। ਇਸ ਮੌਕੇ ਭਾਈ ਸਵਰਦੀਪ ਸਿੰਘ ਦੇ ਰਾਗੀ ਜਥੇ ਵਲੋਂ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਇੱਕ ਮਾਂ ਦੇ ਜੀਵਨ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ । ਇਸ ਮੌਕੇ ਸਮੂਹ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਲੈਕਚਰਾਰ ਗੁਰਿੰਦਰ ਸਿੰਘ ਤਖ਼ਤੂਪੁਰਾ ਨੇ ਕਿਹਾ ਕਿ ਬੀਬੀ ਸ਼ਰੀਫ਼ਾ ਦੇ ਇਸ ਦੁਨੀਆਂ ਤੋਂ ਚਲੇ ਜਾਣ ਨਾਲ ਅੱਜ ਪਿੰਡ ਤਖ਼ਤੂਪੁਰਾ ‘ਚੋਂ ਮੁਸਲਮਾਨ ਭਾਈਚਾਰੇ ਦੀ ਇੱਕ ਪੁਰਾਤਨ ਪੀੜੀ ਪੂਰਨ ਰੂਪ ਸਾਡੇ ਕੋਲੋਂ ਵਿੱਛੜ ਗਈ ਹੈ। ਉਨ੍ਹਾਂ ਦੱਸਿਆ ਕਿ ਬੀਬੀ ਸ਼ਰੀਫਾਂ ਇਕ ਬਹੁਤ ਹੀ ਨੇਕ, ਦਿਆਲੂ ਅਤੇ ਮਿਹਨਤ ਕਰਨ ਵਾਲੀ ਔਰਤ ਸੀ ,ਅੱਜ ਸਾਰਾ ਪਿੰਡ ਉਸ ਔਰਤ ਦੀਆਂ ਦਿਲ ਨੂੰ ਸਕੂਨ ਦੇਣ ਵਾਲੀਆਂ ਅਸੀਸਾਂ ਤੋਂ ਆਪਣੇ ਆਪ ਨੂੰ ਵਾਂਝਾ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ਗੁਰਦੁਆਰਾ ਤਖ਼ਤੂਪੁਰਾ ਦੇ ਰਸੀਵਰ ਸਾਬਕਾ ਸਰਪੰਚ ਗੁਰਮੇਲ ਸਿੰਘ, ਸਰਪੰਚ ਹਰਦੀਪ ਸਿੰਘ, ਸੁਸਾਇਟੀ ਪ੍ਰਧਾਨ ਮਨਦੀਪ ਸਿੰਘ, ਸੈਕਟਰੀ ਜਗਤਾਰ ਸਿੰਘ, ਸਾਬਕਾ ਸੰਮਤੀ ਮੈਂਬਰ ਮਨਜੀਤ ਸਿੰਘ, ਸੂਬੇਦਾਰ ਚਰਨ ਸਿੰਘ, ਕੁਲਜਿੰਦਰ ਸਿੰਘ, ਬੈਂਕ ਮੈਨੇਜਰ ਪ੍ਰਵੀਨ ਕੁਮਾਰ, ਬਿੱਟੂ ਮੈਂਬਰ, ਜਰਨੈਲ ਸਿੰਘ ਪੱਪੀ, ਜਗਸੀਰ ਖਾਨ ਮਾਛੀਕੇ, ਰਾਜ ਮੁਹੰਮਦ, ਸਾਧੂ ਖਾਨ, ਰਾਜਾ ਖਾਨ ਗਿੱਲ ਕਲਾਂ, ਅਨਵਰ ਖਾਨ, ਬੂਟਾ ਖਾਨ, ਅਕਬਰ ਖਾਨ, ਅਰਬਾਜ਼ ਖਾਨ, ਰਸ਼ੀਦ ਖਾਨ, ਸ਼ਮੀਰ ਖਾਨ, ਸਦੀਕ ਖਾਨ ਬਿਲਾਸਪੁਰ, ਰਫ਼ੀ ਰਵਾਬੀ ਲੋਪੋ, ਸਰਾਜ ਖਾਨ, ਨਰਿੰਦਰ ਖਾਨ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਤਖ਼ਤੂਪੁਰਾ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਨੇ ਬੀਬੀ ਸ਼ਰੀਫ਼ਾ ਨੂੰ ਆਪਣੀ ਸ਼ਰਧਾ ਅਰਪਣ ਕੀਤੀ।
ਪਿਛਲੀ ਖ਼ਬਰ ਪਿੰਡ ਭਿੰਡਰ ਕਲਾਂ ਵਿਖੇ ਸੰਤ ਬਾਬਾ ਖਜਾਨ ਸਿੰਘ ਦੇ ਬਰਸੀ ਸਮਾਗਮ 12 ਨੂੰ ਅਗਲੀ ਖ਼ਬਰ ਸਾਬਕਾ ਬਾਰ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਮੁੜ ਤੋਂ ਚੋਣ ਮੈਦਾਨ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।