08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪੰਜਾਬ ਸਰਕਾਰ ਪਾਣੀਆਂ ਦੇ ਮਸਲੇ ਸੰਬੰਧੀ ਧਾਰਾਵਾਂ ਤੁਰੰਤ ਰੱਦ ਕਰ ਕੇ ਕੇਂਦਰ ਸਰਕਾਰ ਨੂੰ ਭੇਜੇ-ਕਿਸਾਨ ਆਗੂ

ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਮਨਜੀਤ ਸਿੰਘ ਧਨੇਰ ਪੰਜਾਬ ਪ੍ਰਧਾਨ ਡਕੌਂਦਾ, ਮੁਖ਼ਤਿਆਰ ਸਿੰਘ ਦੀਨਾ ਸਾਹਿਬ ਪੰਜਾਬ ਮੀਤ ਪ੍ਰਧਾਨ ਲੱਖੋਵਾਲ ਨੇ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਾਣੀਆਂ ਦੇ ਮਸਲੇ ਸਬੰਧੀ ਧਾਰਾ 78-79-80 ਨੂੰ ਤੁਰੰਤ ਰੱਦ ਕਰਦੇ ਹੋਏ ਸਰਬਸੰਮਤੀ ਨਾਲ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਅਤੇ ਜੋ ਪਾਣੀ ਦੂਸਰੇ ਸੂਬਿਆਂ ਨੂੰ ਦਿੱਤਾ ਗਿਆ ਹੈ, ਉਸ ਦੀ ਹੁਣ ਤੱਕ ਦੀ ਬਣਦੀ ਰਾਇਲਟੀ ਪੰਜਾਬ ਨੂੰ ਦਿੱਤੀ ਜਾਵੇ। ਜਿਸ ਤਰ੍ਹਾਂ ਪੰਜਾਬ ਲੋਹਾ ਕੋਲਾ ਤੇਲ ਅਤੇ ਹੋਰ ਖਣਿਜ ਪਦਾਰਥਾਂ ‘ਤੇ ਰਾਇਲਟੀ ਦੇ ਕੇ ਲਿਆਉਂਦਾ ਹੈ, ਉਸੇ ਤਰਜ਼ ‘ਤੇ ਪੰਜਾਬ ਨੂੰ ਰਾਇਲਟੀ ਦੇਵੇ।

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 08-09-2026
ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਮਨਜੀਤ ਸਿੰਘ ਧਨੇਰ ਪੰਜਾਬ ਪ੍ਰਧਾਨ ਡਕੌਂਦਾ, ਮੁਖ਼ਤਿਆਰ ਸਿੰਘ ਦੀਨਾ ਸਾਹਿਬ ਪੰਜਾਬ ਮੀਤ ਪ੍ਰਧਾਨ ਲੱਖੋਵਾਲ ਨੇ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਾਣੀਆਂ ਦੇ ਮਸਲੇ ਸਬੰਧੀ ਧਾਰਾ 78-79-80 ਨੂੰ ਤੁਰੰਤ ਰੱਦ ਕਰਦੇ ਹੋਏ ਸਰਬਸੰਮਤੀ ਨਾਲ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਅਤੇ ਜੋ ਪਾਣੀ ਦੂਸਰੇ ਸੂਬਿਆਂ ਨੂੰ ਦਿੱਤਾ ਗਿਆ ਹੈ, ਉਸ ਦੀ ਹੁਣ ਤੱਕ ਦੀ ਬਣਦੀ ਰਾਇਲਟੀ ਪੰਜਾਬ ਨੂੰ ਦਿੱਤੀ ਜਾਵੇ। ਜਿਸ ਤਰ੍ਹਾਂ ਪੰਜਾਬ ਲੋਹਾ ਕੋਲਾ ਤੇਲ ਅਤੇ ਹੋਰ ਖਣਿਜ ਪਦਾਰਥਾਂ ‘ਤੇ ਰਾਇਲਟੀ ਦੇ ਕੇ ਲਿਆਉਂਦਾ ਹੈ, ਉਸੇ ਤਰਜ਼ ‘ਤੇ ਪੰਜਾਬ ਨੂੰ ਰਾਇਲਟੀ ਦੇਵੇ। ਜਿਸ ਤਰ੍ਹਾਂ ਅਮਰੀਕਾ ਨਾਲ ਭਾਰਤ ਫ਼ਰੀ ਟਰੇਡ ਸਮਝੌਤਾ ਕਰ ਰਿਹਾ ਹੈ ਇਸ ਨਾਲ ਪੰਜਾਬ ਦੀ ਕਿਸਾਨੀ, ਪੋਲਟਰੀ ਫਾਰਮਿੰਗ ਅਤੇ ਡੇਅਰੀ ਸਮੇਤ ਸਾਰੇ ਧੰਦੇ ਖ਼ਤਮ ਹੋ ਜਾਣਗੇ। ਕਿਸਾਨਾਂ ਦੇ ਕਰਜ਼ੇ ਸਬੰਧੀ ਜਿਵੇਂ ਕੇਂਦਰ ਸਰਕਾਰ ਨੇ ਜੀ ਨਿਊਜ਼ ਦੇ ਮਾਲਕ ਚੰਦਰਾ ਦੇ ਬਾਈ ਹਜ਼ਾਰ ਛੇ ਕਰੋੜ ਸੱਤਰ ਲੱਖ ਦੇ ਕਰਜ਼ੇ ਨੂੰ ਕੇਂਦਰ ਸਰਕਾਰ ਨੇ ਸਿਰਫ਼ ਛੇ ਕਰੋੜ ਸੱਤਰ ਲੱਖ ਨਾਲ ਰਾਈਟ ਆਫ਼ ਕਰ ਦਿੱਤਾ ਗਿਆ ਹੈ, ਇਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਨੂੰ ਰਾਈਟ ਆਫ਼ ਕੀਤਾ ਜਾਵੇ। ਅਖੀਰਲੀ ਮੰਗ ਕਿ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਵਾਜਬ ਭਾਅ ਦਿੱਤੇ ਜਾਣ। ਸੰਯੁਕਤ ਕਿਸਾਨ ਮੋਰਚੇ ਵਲੋਂ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਮੂਹ ਪੰਜਾਬ ਦੇ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਨੂੰ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਇਸ ਕਿਸਾਨੀ ਸੰਘਰਸ਼ ਵਿਚ ਖੁੱਲ੍ਹ ਕੇ ਆਉਣ ਦੀ ਤਾਕੀਦ ਗਈ। ਅੱਜ ਦੀ ਮੀਟਿੰਗ ਵਿਚ ਗੁਰਪਿੰਦਰ ਸਿੰਘ, ਹਰਜਿੰਦਰ ਸਿੰਘ, ਦਵਿੰਦਰ ਸਿੰਘ, ਕੁਲਜਿੰਦਰ ਸਿੰਘ ਕਿਸਾਨ ਆਗੂ ਤਖ਼ਤੂਪੁਰਾ, ਅਮਨਦੀਪ ਸਿੰਘ, ਜਸਵੀਰ ਸਿੰਘ, ਜਸਵਿੰਦਰ ਸਿੰਘ ਦੀਨਾ, ਮਹਿੰਦਰ ਸਿੰਘ, ਜੋਗਿੰਦਰ ਸਿੰਘ, ਮੰਦਰ ਸਿੰਘ ਦੀਨਾ, ਮੇਜਰ ਭੋਡੀਪੁਰਾ, ਬਲਦੇਵ ਸਿੰਘ, ਜੀਵਨ ਸਿੰਘ ਪ੍ਰਧਾਨ, ਰਾਜੂ ਰਾਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਨੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਭੋਲਾ ਸਿੰਘ ਬਰਾੜ, ਜਸਵੀਰ ਸਿੰਘ ਨੱਥੂਵਾਲਾ, ਇਕਬਾਲ ਸਿੰਘ ਮਾਹਲਾ ਕਲਾਂ ਪਹਿਲਵਾਨ ਨੰਬਰਦਾਰ ਇਕੱਤਰ ਸਿੰਘ ਸਿੱਧੂ ਨੇ ਮੱਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।