28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬਾਪੂ ਅਮਰੀਕ ਸਿੰਘ ਧਾਲੀਵਾਲ (ਢੁੱਡੀਕੇ) ਨਮਿਤ ਸ਼ਰਧਾਂਜਲੀ ਸਮਾਗਮ

ਅਜੀਤਵਾਲ, 27 ਅਗਸਤ (ਹਰਦੇਵ ਸਿੰਘ ਮਾਨ)-ਉੱਘੀ ਸਿਆਸੀ ਸ਼ਖ਼ਸੀਅਤ ਸਾਬਕਾ ਸਰਪੰਚ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਤਾਰ ਸਿੰਘ ਧਾਲੀਵਾਲ (ਢੁੱਡੀਕੇ) ਦੇ ਪਿਤਾ ਬਾਪੂ ਅਮਰੀਕ ਸਿੰਘ ਧਾਲੀਵਾਲ, ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਉੱਚਾ ਡੇਰਾ ਸਾਹਿਬ ਪਿੰਡ ਢੁੱਡੀਕੇ ਵਿਖੇ ਹੋਈ। ਉਪਰੰਤ ਭਾਈ ਹਰਜੋਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਆਪਣੇ ਜਥੇ ਸਮੇਤ ਸੰਗਤਾਂ ਨੂੰ ਮਨੋਹਰ ਗੁਰਬਾਣੀ ਕੀਰਤਨ ਸਰਵਣ ਕਰਵਾਇਆ।

ਅਜੀਤ ਡੈਸਕ 28-08-2026
ਅਜੀਤਵਾਲ, 27 ਅਗਸਤ (ਹਰਦੇਵ ਸਿੰਘ ਮਾਨ)-ਉੱਘੀ ਸਿਆਸੀ ਸ਼ਖ਼ਸੀਅਤ ਸਾਬਕਾ ਸਰਪੰਚ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਤਾਰ ਸਿੰਘ ਧਾਲੀਵਾਲ (ਢੁੱਡੀਕੇ) ਦੇ ਪਿਤਾ ਬਾਪੂ ਅਮਰੀਕ ਸਿੰਘ ਧਾਲੀਵਾਲ, ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਉੱਚਾ ਡੇਰਾ ਸਾਹਿਬ ਪਿੰਡ ਢੁੱਡੀਕੇ ਵਿਖੇ ਹੋਈ। ਉਪਰੰਤ ਭਾਈ ਹਰਜੋਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਆਪਣੇ ਜਥੇ ਸਮੇਤ ਸੰਗਤਾਂ ਨੂੰ ਮਨੋਹਰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਸ਼ਰਧਾਂਜਲੀ ਸਮਾਗਮ ਦੌਰਾਨ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਕਾਂਗਰਸ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਅਤੇ ਸਤਿਕਾਰਤ ਧਾਰਮਿਕ ਸ਼ਖ਼ਸੀਅਤ ਗਿਆਨੀ ਪਰਮਿੰਦਰ ਸਿੰਘ ਉੱਚਾ ਡੇਰਾ ਢੁੱਡੀਕੇ ਆਦਿ ਬੁਲਾਰਿਆਂ ਨੇ ਬਾਪੂ ਅਮਰੀਕ ਸਿੰਘ ਧਾਲੀਵਾਲ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਜ਼ਿੰਦਗੀ ਮਿਹਨਤ ਕਰਦਿਆਂ ਬਤੀਤ ਕੀਤੀ, ਪਿੰਡ ਰਹਿੰਦਿਆਂ ਖੇਤੀਬਾੜੀ, ਵਿਦੇਸ਼ ਦੀ ਧਰਤੀ ਇੰਗਲੈਂਡ, ਫੇਰ ਕੈਨੇਡਾ ਜਾ ਕੇ ਵੀ ਸਖ਼ਤ ਮਿਹਨਤ ਜਾਰੀ ਰੱਖੀ ਤੇ ਅੱਗੇ ਆਪਣੇ ਬੱਚਿਆਂ ਨੂੰ ਦਿੱਤੇ ਮਿਹਨਤ ਤੇ ਲਗਨ ਦੇ ਸੰਸਕਾਰਾਂ ਦੀ ਬਦੌਲਤ ਬੇਟੇ ਜਗਤਾਰ ਸਿੰਘ ਧਾਲੀਵਾਲ ਨੇ ਆਪਣਾ ਸਿਆਸੀ ਜੀਵਨ ਪਿੰਡ ਢੁੱਡੀਕੇ ਦੇ ਪੰਚ ਤੋਂ ਸ਼ੁਰੂ ਕਰਕੇ, ਬਲਾਕ ਸੰਮਤੀ ਮੈਂਬਰ, ਪਿੰਡ ਦੇ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣ ਕੇ ਆਪਣੇ ਨਗਰ ਅਤੇ ਇਲਾਕੇ ਦੀ ਸੇਵਾ ਕੀਤੀ ਤੇ ਆਪ ਜੀ ਦੀ ਨੂੰਹ ਬੀਬੀ ਬਲਜਿੰਦਰ ਕੌਰ ਵੀ ਪੰਜ ਸਾਲ ਪਿੰਡ ਦੇ ਸਰਪੰਚ ਰਹੇ, ਅੱਜ ਇਲਾਕੇ ਵਿੱਚ ਇਸ ਪਰਿਵਾਰ ਦਾ ਨਾਮ ਸਨਮਾਨ ਨਾਲ ਲਿਆ ਜਾਂਦਾ ਹੈ। ਇਸ ਮੌਕੇ ਸੀ. ਅਕਾਲੀ ਆਗੂ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ, ਸੀਨ ਕਾਂਗਰਸ ਆਗੂ ਸਵਰਨ ਸਿੰਘ ਆਦੀਵਾਲ, ਬੀਬੀ ਨਰਿੰਦਰ ਕੌਰ ਰਣੀਆਂ ਮੈਂਬਰ ਐਸ.ਜੀ.ਪੀ.ਸੀ., ਅਕਾਲੀ ਦਲ ਹਲਕਾ ਯੂਥ ਪ੍ਰਧਾਨ ਜਸਦੀਪ ਸਿੰਘ ਡਾਲਾ, ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਬਲਦੇਵ ਬਾਵਾ, ਪੰਚਾਇਤ ਸਕੱਤਰ ਸੁਖਬੀਰ ਸਿੰਘ ਡਾਲਾ, ਚੇਅਰਮੈਨ ਗੁਰਮੇਲ ਸਿੰਘ ਮੱਦੋਕੇ, ਜਗਰੂਪ ਸਿੰਘ ਤਖ਼ਤੂਪੁਰਾ, ਪ੍ਰਧਾਨ ਸੁਖਮੰਦਰ ਸਿੰਘ ਮੱਦੋਕੇ, ਸਰਪੰਚ ਸਵਰਨ ਸਿੰਘ ਸ਼ਕੂਰ, ਸਾਬਕਾ ਸਰਪੰਚ ਇੰਦਰਜੀਤ ਸਿੰਘ ਰਾਜਾ, ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਸੀਨ.ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਦਵਿੰਦਰ ਸਿੰਘ ਰਣੀਆਂ, ਸੁਖਜਿੰਦਰ ਸਿੰਘ ਲੋਪੋ, ਚਮਕੌਰ ਸਿੰਘ ਮਨੀਲਾ, ਜ਼ੋਰਾ ਸਿੰਘ ਦੌਧਰ, ਸਰਪੰਚ ਅਜੀਤਪਾਲ ਸਿੰਘ ਰਣੀਆਂ, ਆੜ੍ਹਤੀਆ ਹਰਜਿੰਦਰ ਸਿੰਘ ਬੁੱਟਰ ਸਮੇਤ ਇਲਾਕੇ ਅਤੇ ਨਗਰ ਦੀਆਂ ਸਿਆਸੀ ਸਮਾਜ ਸੇਵਾ ਸੇਵੀ ਅਤੇ ਪੰਚਾਇਤੀ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ। ਸਰਪੰਚ ਅਰਸ਼ਵੀਰ ਸਿੰਘ ਢ ੁੱਡੀਕੇ ਨੇ ਧਾਲੀਵਾਲ ਪਰਿਵਾਰ ਬਾਰੇ ਵਿਸਥਾਰ ਨਾਲ ਦੱਸਦਿਆਂ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਨੇ ਚਲਾਈ।
ਪਿਛਲੀ ਖ਼ਬਰ ਮੋਗਾ ਵਿਚ ਗੂੰਜਿਆ ਤੀਆਂ ਦਾ ਰੰਗ, ਪੰਜਾਬੀ ਸੱਭਿਆਚਾਰ ਤੇ ਵਿਰਾਸਤ ਦਾ ਦਿਖਿਆ ਖ਼ੂਬਸੂਰਤ ਸੰਗਮ ਅਗਲੀ ਖ਼ਬਰ ਮਿਸ਼ਨ ਫ਼ਤਿਹ 2027 ਤਹਿਤ ਇੰਦਰਗੜ੍ਹ ਵਿਖੇ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।