27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਦੇ ਬਾਸਕਟਬਾਲ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਮਾਰੀ ਬਾਜ਼ੀ ਅੰਡਰ-19 ਲੜਕਿਆਂ ਦੀ ਟੀਮ ਨੇ ਜ਼ਿਲ੍ਹਾ ਪੱਧਰ ’ਤੇ ਤੀਜਾ ਸਥਾਨ ਹਾਸਿਲ ਕੀਤਾ

ਮੋਗਾ, 26 ਅਗਸਤ (ਸੁਰਿੰਦਰਪਾਲ ਸਿੰਘ)-ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਦੇ ਨਾਲ-ਨਾਲ ਖੇਡਾਂ ਦੇ ਮੈਦਾਨ ਵਿਚ ਵੀ ਲਗਾਤਾਰ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਸਕੂਲ, ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ।

ਅਜੀਤ ਡੈਸਕ 27-08-2026
ਮੋਗਾ, 26 ਅਗਸਤ (ਸੁਰਿੰਦਰਪਾਲ ਸਿੰਘ)-ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਦੇ ਨਾਲ-ਨਾਲ ਖੇਡਾਂ ਦੇ ਮੈਦਾਨ ਵਿਚ ਵੀ ਲਗਾਤਾਰ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਸਕੂਲ, ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਬਾਸਕਟਬਾਲ ਦੀ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੀ ਅੰਡਰ-19 ਲੜਕਿਆਂ ਦੀ ਟੀਮ ਨੇ ਜ਼ਿਲ੍ਹਾ ਪੱਧਰ ‘ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸ਼ਾਨਦਾਰ ਖੇਡ ਪ੍ਰਦਰਸ਼ਨ ਦੇ ਆਧਾਰ ‘ਤੇ ਸਕੂਲ ਦੇ ਪੰਜ ਹੋਣਹਾਰ ਖਿਡਾਰੀਆਂ ਦੀ ਪੰਜਾਬ ਟੀਮ ਲਈ ਚੋਣ ਹੋਈ ਹੈ । ਇਕੋ ਪ੍ਰਤੀਯੋਗਤਾ ਵਿਚ ਪੰਜ ਖਿਡਾਰੀਆਂ ਦੀ ਸੂਬਾ ਪੱਧਰ ‘ਤੇ ਚੋਣ ਸਕੂਲ ਲਈ ਮਾਣ ਵਾਲੀ ਗੱਲ ਹੈ। ਅੰਡਰ-19 ਵਰਗ ਵਿਚ ਕਿਚਲੂ ਸਕੂਲ ਦੀ ਟੀਮ ਨੇ ਮੁਕਾਬਲੇ ਦੀ ਸ਼ੁਰੂਆਤ ਅਕਾਲ ਅਕੈਡਮੀ ਖ਼ਿਲਾਫ਼ ਸ਼ਾਨਦਾਰ ਜਿੱਤ ਨਾਲ ਕੀਤੀ। ਇਸ ਤੋਂ ਬਾਅਦ ਆਰ.ਕੇ.ਐਸ., ਡੀ.ਐਨ. ਮਾਡਲ ਸਕੂਲ ਅਤੇ ਬਾਕਰ ਵਾਲਾ ਅਕਾਲ ਅਕੈਡਮੀ ਖ਼ਿਲਾਫ਼ ਹੋਏ ਮੁਕਾਬਲਿਆਂ ਵਿਚ ਵੀ ਖਿਡਾਰੀਆਂ ਨੇ ਪੂਰੇ ਆਤਮ-ਵਿਸ਼ਵਾਸ, ਅਨੁਸ਼ਾਸਨ, ਰਣਨੀਤੀ ਅਤੇ ਟੀਮ ਭਾਵਨਾ ਨਾਲ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਪੂਰੇ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਆਪਣੀ ਫਿਟਨੈੱਸ, ਖੇਡ ਹੁਨਰ ਅਤੇ ਜੁਝਾਰੂਪਣ ਨਾਲ ਪ੍ਰਭਾਵਿਤ ਕਰਦਿਆਂ ਜ਼ਿਲ੍ਹਾ ਪੱਧਰ ‘ਤੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੀ ਅੰਡਰ-17 ਲੜਕਿਆਂ ਦੀ ਟੀਮ ਨੇ ਵੀ ਪ੍ਰਤੀਯੋਗਤਾ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ। ਟੀਮ ਨੇ ਗਲੋਟੀ ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕੀਤੀ, ਜਦਕਿ ਸੀਕ੍ਰੇਟ ਹਾਰਟ ਖ਼ਿਲਾਫ਼ ਹੋਏ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਆਖ਼ਰੀ ਪਲ ਤੱਕ ਸੰਘਰਸ਼ ਕੀਤਾ। ਹਾਲਾਂਕਿ ਟੀਮ ਨੂੰ ਇਸ ਮੁਕਾਬਲੇ ਵਿਚ ਸਿਰਫ਼ ਇਕ ਅੰਕ ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਖਿਡਾਰੀਆਂ ਨੇ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਖੇਡ ਭਾਵਨਾ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਪ੍ਰਤੀਯੋਗਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਅੰਡਰ-19 ਵਰਗ ਵਿਚ ਅਨਹਦਦੀਪ ਸਿੰਘ, ਗੁਰਾਂਸ਼ ਸਿੰਘ ਲੋਧੀ ਅਤੇ ਸੁਖਪ੍ਰੀਤ ਸਿੰਘ ਸਿੱਧੂ, ਜਦਕਿ ਅੰਡਰ-17 ਵਰਗ ਵਿਚ ਇਕਮਾਨ ਸਿੰਘ ਸੱਗੂ ਅਤੇ ਯੁਵਰਾਜ ਸਿੰਘ ਦੀ ਪੰਜਾਬ ਟੀਮ ਲਈ ਚੋਣ ਹੋਈ। ਪੰਜ ਖਿਡਾਰੀਆਂ ਦੀ ਪੰਜਾਬ ਪੱਧਰ ‘ਤੇ ਚੋਣ ਸਕੂਲ ਦੀ ਮਜ਼ਬੂਤ ਹੋ ਰਹੀ ਖੇਡ ਸੰਸਕ੍ਰਿਤੀ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਪ੍ਰਮਾਣ ਹੈ। ਇਸ ਤੋਂ ਪਹਿਲਾਂ ਵੀ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਤਰੰਜ, ਖੋ-ਖੋ, ਵਾਲੀਬਾਲ, ਰੱਸਾਕਸ਼ੀ, ਕ੍ਰਿਕਟ ਅਤੇ ਲਾਨ ਟੈਨਿਸ ਸਮੇਤ ਵੱਖ-ਵੱਖ ਖੇਡਾਂ ਵਿਚ ਜ਼ੋਨ, ਜ਼ਿਲ੍ਹਾ ਅਤੇ ਸੂਬਾ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਕ੍ਰਿਕਟ ਵਿਚ ਸਕੂਲ ਦੇ ਖਿਡਾਰੀ ਬਲਕੀਰਤ ਸਿੰਘ ਅਤੇ ਗੁਰਅੰਸ਼ ਸਿੰਘ ਲੋਧੀ ਦੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ, ਜਦ ਕਿ ਲਾਨ ਟੈਨਿਸ ਵਿਚ ਦਸਵੀਂ ਜਮਾਤ ਦੀ ਵਿਦਿਆਰਥਣ ਗੁਰਸ਼ਿਫ਼ਤ ਕੌਰ ਧੁੰਨਾ ਨੇ ਜ਼ੋਨ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੂਬਾ ਪੱਧਰੀ ਪ੍ਰਤੀਯੋਗਤਾ ਲਈ ਚੋਣ ਹਾਸਲ ਕੀਤੀ। ਹੁਣ ਬਾਸਕਟਬਾਲ ਵਿਚ ਪੰਜ ਖਿਡਾਰੀਆਂ ਦੀ ਪੰਜਾਬ ਟੀਮ ਲਈ ਚੋਣ ਨੇ ਸਕੂਲ ਦੀਆਂ ਖੇਡ ਪ੍ਰਾਪਤੀਆਂ ਨੂੰ ਹੋਰ ਨਵੀਆਂ ਉਚਾਈਆਂ ਦਿੱਤੀਆਂ ਹਨ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਖਿਡਾਰੀਆਂ, ਕੋਚ, ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦਾ ਮਹੱਤਵਪੂਰਨ ਮਾਧਿਅਮ ਹਨ। ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਕਿਸੇ ਮੁਕਾਬਲੇ ਵਿਚ ਤਗਮਾ ਜਾਂ ਟਰਾਫ਼ੀ ਜਿੱਤਣਾ ਨਿਸ਼ਚਿਤ ਤੌਰ ‘ਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜ ਵਿਦਿਆਰਥੀਆਂ ਦੀ ਪੰਜਾਬ ਟੀਮ ਲਈ ਚੋਣ ਪੂਰੇ ਕਿਚਲੂ ਪਰਿਵਾਰ ਲਈ ਮਾਣ ਦਾ ਪਲ ਹੈ। ਸਕੂਲ ਦੀ ਡਾਇਰੈਕਟਰ ਸੁਨੀਤਾ ਰਾਣੀ ਗਰਗ ਨੇ ਖਿਡਾਰੀਆਂ ਦੀ ਪ੍ਰਾਪਤੀ ‘ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪੰਜ ਵਿਦਿਆਰਥੀਆਂ ਦੀ ਪੰਜਾਬ ਟੀਮ ਲਈ ਚੋਣ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਸਫਲਤਾ ਕਿਸੇ ਇਕ ਦਿਨ ਦੀ ਮਿਹਨਤ ਦਾ ਨਤੀਜਾ ਨਹੀਂ ਹੁੰਦੀ, ਸਗੋਂ ਇਸ ਪਿੱਛੇ ਲੰਬੇ ਸਮੇਂ ਤੱਕ ਕੀਤਾ ਗਿਆ ਨਿਯਮਤ ਅਭਿਆਸ, ਅਨੁਸ਼ਾਸਨ, ਲਗਨ, ਕੋਚਾਂ ਦੀ ਅਗਵਾਈ ਅਤੇ ਮਾਪਿਆਂ ਦਾ ਸਹਿਯੋਗ ਹੁੰਦਾ ਹੈ।
ਪਿਛਲੀ ਖ਼ਬਰ 1 ਸਤੰਬਰ ਨੂੰ ਚੰਡੀਗੜ੍ਹ ਵਿਖੇ ਲੱਗਣ ਜਾ ਰਹੇ ਕਿਸਾਨ ਮੋਰਚੇ ਸੰਬੰਧੀ ਬੀ.ਕੇ.ਯੂ. ਲੱਖੋਵਾਲ ਦੇ ਆਗੂਆਂ ਨੇ ਕਿਸਾਨਾਂ ਨੂੰ ਕ... ਅਗਲੀ ਖ਼ਬਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਦਾ ਦਿੱਤਾ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।