25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਨੇ ਝੰਡਾ ਪੂਜਣ ਕਰ ਕੇ ਮਾਂ ਭਗਵਤੀ ਦੀਆਂ ਭੇਟਾਂ ਦਾ ਕੀਤਾ ਗੁਣਗਾਨ

ਮੋਗਾ, 24 ਅਗਸਤ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਮੋਹਰੀ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿ. ਨੰ.

ਮੋਗਾ ਦੀ ਗਰੀਨ ਫ਼ੀਲਡ ਕਾਲੋਨੀ ਵਿਖੇ ਅਮਿਤ ਮਿੱਤਲ ਦੇ ਨਿਵਾਸ ਸਥਾਨ ’ਤੇ ਝੰਡਾ ਪੂਜਣ ਕਰਦੇ ਹੋਏ ਐਸੋਸੀਏਸ਼ਨ ਦੇ ਮੈਂਬਰ ਅਤੇ ਭਜਨਾਂ ਦਾ ਗਾਇਨ ਕਰਦੇ ਹੋਏ ਭਜਨ ਗਾਇਕ ਆਕਾਸ਼ ਵਰਮਾ। ਅਜੀਤ ਤਸਵੀਰ 25-08-2026
ਮੋਗਾ, 24 ਅਗਸਤ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਮੋਹਰੀ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿ. ਨੰ. 127 ਵਲੋਂ ਗਰੀਨ ਫ਼ੀਲਡ ਕਾਲੋਨੀ ਵਿਖੇ ਐਸੋਸੀਏਸ਼ਨ ਦੇ ਮੈਂਬਰ ਅਮਿਤ ਮਿੱਤਲ ਦੇ ਨਿਵਾਸ ਸਥਾਨ ‘ਤੇ ਝੰਡਾ ਪੂਜਣ ਅਤੇ ਮਾਤਾ ਦੀ ਚੌਕੀ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਪੰਡਤ ਆਚਾਰੀਆ ਨੰਦ ਲਾਲ ਸ਼ਰਮਾ ਦੀ ਅਗਵਾਈ ਹੇਠ ਅਮਿਤ ਮਿੱਤਲ ਨੇ ਪਰਿਵਾਰ ਸਮੇਤ ਨਵ ਗ੍ਰਹਿ ਪੂਜਣ ਕੀਤਾ। ਇਸ ਉਪਰੰਤ ਜਵਾਲਾ ਜੀ ਧਾਮ ਤੋਂ ਲਿਆਂਦੀ ਪਾਵਨ ਜੋਤ ਦੇ ਸਾਹਮਣੇ ਵਿਧੀਵਤ ਢੰਗ ਨਾਲ ਝੰਡਾ ਪੂਜਣ ਕੀਤਾ ਗਿਆ। ਮਾਤਾ ਦੀ ਚੌਕੀ ਦਾ ਆਗਾਜ਼ ਭਜਨ ਗਾਇਕ ਪ੍ਰੇਮ ਨਗੀਨਾ ਜਲੰਧਰ ਵਾਲੇ ਅਤੇ ਆਕਾਸ਼ ਵਰਮਾ ਜਲੰਧਰ ਵਾਲਿਆਂ ਨੇ ਮਾਂ ਭਗਵਤੀ ਦੀਆਂ ਭੇਟਾਂ ਨਾਲ ਕੀਤਾ। ਭਜਨ ਗਾਇਕਾਂ ਨੇ ਵੱਖ-ਵੱਖ ਧਾਰਮਿਕ ਭੇਟਾਂ ਰਾਹੀਂ ਦੇਰ ਰਾਤ ਤੱਕ ਭਗਤੀ ਰਸ ਬਿਖੇਰਿਆ ਅਤੇ ਸੰਗਤ ਨੂੰ ਮੰਤਰ ਮੁਗਧ ਕੀਤਾ। ਇਸ ਦੌਰਾਨ ਹਾਜ਼ਰ ਸ਼ਰਧਾਲੂਆਂ ਨੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਗੋਇਲ ਅਤੇ ਕ੍ਰਿਸ਼ਨ ਤਾਇਲ ਨੇ ਦੱਸਿਆ ਕਿ 29 ਅਗਸਤ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਜਾਗਰਣ ਵਿਚ ਭਜਨ ਸਮਰਾਟ ਮਨੀ ਲਾਡਲਾ ਅਤੇ ਪ੍ਰਸਿੱਧ ਭਜਨ ਗਾਇਕਾ ਅੰਜਲੀ ਦਿਵੇਦੀ ਮਾਂ ਭਗਵਤੀ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ। ਉਨ੍ਹਾਂ ਦੱਸਿਆ ਕਿ ਜਾਗਰਣ ਲਈ ਪੂਰੇ ਮੰਡੀ ਪਰਿਸਰ ਨੂੰ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਇਆ ਜਾਵੇਗਾ ਅਤੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਮਾਂ ਜਵਾਲਾ ਜੀ ਧਾਮ ਤੋਂ ਪਾਵਨ ਜੋਤ ਲਿਆਂਦੀ ਗਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ 29 ਅਗਸਤ ਨੂੰ ਪਰਿਵਾਰ ਸਮੇਤ ਪੁਰਾਣੀ ਦਾਣਾ ਮੰਡੀ ਪਹੁੰਚ ਕੇ ਮਾਂ ਭਗਵਤੀ ਦੇ ਭਜਨਾਂ ਦਾ ਅਨੰਦ ਮਾਣਨ ਅਤੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਸਕੱਤਰ ਰਮਨ ਬੱਬਰ, ਖ਼ਜ਼ਾਨਚੀ ਦਿਨੇਸ਼ ਜਿੰਦਲ, ਕ੍ਰਿਸ਼ਨ ਤਾਇਲ, ਰਮਨ ਮੱਕੜ, ਵੇਦ ਗਰਗ, ਮਹੇਸ਼ ਗੋਇਲ, ਪ੍ਰੇਮ ਜਿੰਦਲ, ਪੁਨੀਤ ਜਿੰਦਲ, ਪਰਵੀਨ ਗੋਇਲ, ਮੰਗਤ ਰਾਏ ਬਾਂਸਲ, ਗਗਨਦੀਪ ਮਿੱਤਲ, ਅਨੰਦ ਜੈਨ, ਅਮਿਤ ਮਿੱਤਲ, ਜਤਿਨ ਗੋਇਲ, ਸ਼ੈਂਕੀ ਤਾਇਲ, ਰੋਹਿਤ ਜਿੰਦਲ, ਵਿਜਯੰਤ ਗੁਪਤਾ, ਸੁਮੇਸ਼ ਮਿੱਤਲ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਮਾਸਟਰ ਕੇਡਰ ਯੂਨੀਅਨ 27 ਨੂੰ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਦਾ ਕਰੇਗੀ ਪਿੱਟ-ਸਿਆਪਾ ਅਗਲੀ ਖ਼ਬਰ ਲੰਬਿਤ ਕੇਸਾਂ ਦੇ ਨਿਪਟਾਰੇ ਲਈ ਵਿਸ਼ੇਸ਼ ਮੀਡੀਏਸ਼ਨ ਮੁਹਿੰਮ ਮੀਡੀਏਸ਼ਨ ਫ਼ਾਰ ਦ ਨੇਸ਼ਨ 3.0 ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।