ਅਜੀਤਵਾਲ ਕਾਲਜ ’ਚ ਤੀਆਂ ਦਾ ਤਿਉਹਾਰ ਮਨਾਇਆ
ਅਜੀਤਵਾਲ, 13 ਅਗਸਤ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼, ਅਜੀਤਵਾਲ (ਮੋਗਾ) ਵਿਖੇ ‘’ਤੀਆਂ ਤੀਜ ਦੀਆਂ’’ ਤਿਉਹਾਰ ਕਾਲਜ ਵਿਦਿਆਰਥਣਾਂ ਅਤੇ ਸਟਾਫ਼ ਦੀਆਂ ਔਰਤਾਂ ਨੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ। ਸੰਸਥਾ ਦੇ ਡਾਇਰੈਕਟਰ ਡਾ.
ਅ
ਅਜੀਤਵਾਲ ਕਾਲਜ ’ਚ ਤੀਆਂ ਦਾ ਤਿਉਹਾਰ ਮਨਾਇਆ
14-08-2026
ਅਜੀਤਵਾਲ, 13 ਅਗਸਤ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼, ਅਜੀਤਵਾਲ (ਮੋਗਾ) ਵਿਖੇ ‘’ਤੀਆਂ ਤੀਜ ਦੀਆਂ’’ ਤਿਉਹਾਰ ਕਾਲਜ ਵਿਦਿਆਰਥਣਾਂ ਅਤੇ ਸਟਾਫ਼ ਦੀਆਂ ਔਰਤਾਂ ਨੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ। ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਸਭ ਨੂੰ ਖ਼ੁਸ਼ੀ ਦੇ ਪਲਾਂ ਦੀ ਮੁਬਾਰਕ ਦਿੰਦਿਆਂ ਕਿਹਾ ਕਿ ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ, ਇਵੇਂ ਹੀ ਸਾਡੀਆਂ ਧੀਆਂ ਦਾ ਤਿਉਹਾਰ ਤੀਆਂ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਪ੍ਰੋਜੈਕਟ ਇੰਚਾਰਜ ਮੈਡਮ ਮਨਵੀਨ ਕੌਰ ਅਤੇ ਮੈਡਮ ਸ਼ਰਨਪ੍ਰੀਤ ਕੌਰ ਵਲੋਂ ਮਿਹਨਤ ਨਾਲ ਕਰਵਾਈ ਤਿਆਰੀ ਨਾਲ ਪੰਜਾਬੀ ਸਭਿਆਚਾਰ ਤੇ ਵਿਰਸੇ ਦੇ ਰੰਗ ਬਿਖੇਰਦੀਆਂ ਵਿਦਿਆਰਥਣਾਂ ਵਲੋਂ ਸ਼ਾਨਦਾਰ ਪੇਸ਼ਕਾਰੀ ਕਰਦਿਆਂ ਪੰਜਾਬੀ ਪਹਿਰਾਵੇ ਨਾਲ ਸਜੀਆਂ ਮੁਟਿਆਰਾਂ ਵਲੋਂ ਗਿੱਧਾ, ਨਾਚ, ਸਭਿਆਚਾਰਕ ਵੰਨਗੀਆਂ ਅਤੇ ਬੋਲੀਆਂ ਦੀਆਂ ਧੁੰਮਾ ਨਾਲ ਅਮੀਰ ਪੰਜਾਬੀ ਵਿਰਸੇ ਦਾ ਪੇਂਡੂ ਰੂਪ ਪੇਸ਼ ਕੀਤਾ ਜੋ ਘੰਟਿਆਂ ਬੱਧੀ ਚੱਲਦਾ ਰਿਹਾ। ਵਿਰਸੇ ਦੇ ਵਿਲੱਖਣ ਰੰਗਾਂ ਨਾਲ ਵਿਦਿਆਰਥਣਾਂ ਇੰਦਰਪ੍ਰੀਤ ਕੌਰ ਅਤੇ ਪੂਜਾ ਕੌਰ ਦੀ ਸ਼ਾਨਦਾਰ ਪੇਸ਼ਕਾਰੀ ਨੇ ਪੁਰਾਤਨ ਸਮਿਆਂ ਦੀ ਯਾਦ ਕਰਵਾਈ ਉੱਥੇ ਸਾਡੇ ਅਮੀਰ ਵਿਰਸੇ ਦੀਆਂ ਵਿਸਰ ਰਹੀਆਂ ਯਾਦਾਂ ਵੀ ਮੁੜ ਸਭ ਦੇ ਦਿਲ ਦਿਮਾਗ਼ ਵਿਚ ਤਾਜ਼ੀਆਂ ਕਰ ਦਿੱਤੀਆਂ। ਸਾਰੇ ਸਟਾਫ਼ ਅਤੇ ਵਿਦਿਆਰਥਣਾਂ ਨੇ ਰੰਗ ਬਰੰਗ ਚੂੜੀਆਂ ਪਹਿਨਣ ਅਤੇ ਮਹਿੰਦੀ ਲਗਾਉਣ ਦਾ ਆਪਣਾ-ਆਪਣਾ ਤਰੀਕਾ ਸਭ ਨਾਲ ਸਾਂਝਾ ਕੀਤਾ।