08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

‘ਭਾਰਤ ਛੱਡੋ ਅੰਦੋਲਨ’ ਦੀ 84ਵੀਂ ਵਰ੍ਹੇਗੰਢ 10 ਨੂੰ ‘ਦੇਸ਼ ਬਚਾਓ ਕਾਰਪੋਰੇਟ ਭਜਾਓ’ ਦੇ ਰੂਪ ਵਿਚ ਮਨਾਉਣ ਦਾ ਫੈਸਲਾ-ਬਲੌਰ ਸਿੰਘ ਘੱਲ ਕਲਾਂ

ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਦੀ ਮੀਟਿੰਗ ਮੋਗਾ ਵਿਖੇ ਇਕਬਾਲ ਸਿੰਘ ਸਿੰਘਾਂ ਵਾਲਾ ਬੀ. ਕੇ.

ਹੇਮਕੁੰਟ ਸਕੂਲ ਦੀ ਅੰਡਰ-14 ਕ੍ਰਿਕਟ ਟੀਮ ਜ਼ੋਨਲ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਨ ਉਪਰੰਤ ਖ਼ੁਸ਼ੀ ਜਾਹਿਰ ਕਰਨ ਸਮੇਂ। 08-08-2026
ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਦੀ ਮੀਟਿੰਗ ਮੋਗਾ ਵਿਖੇ ਇਕਬਾਲ ਸਿੰਘ ਸਿੰਘਾਂ ਵਾਲਾ ਬੀ.ਕੇ.ਯੂ. ਏਕਤਾ ਉਗਰਾਹਾਂ ਅਤੇ ਹਰਬੰਸ ਸਿੰਘ ਬ੍ਰਹਮ ਕੇ ਬੀ.ਕੇ.ਯੂ. ਪੰਜਾਬ ਦੀ ਪ੍ਰਧਾਨਗੀ ਹੇਠ ਹੋਈ| ਜਿਸ ਵਿਚ ਆਗੂਆਂ ਨੇ ਦੱਸਿਆ ਕਿ ਨਵੰਬਰ 2020 ਵਿਚ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜੋ ਸੰਘਰਸ਼ ਐਸ. ਕੇ. ਐਮ. ਵਲੋਂ 385 ਦਿਨ ਦਿੱਲੀ ਦੀਆਂ ਬਰੰਹਾਂ ’ਤੇ ਲੜਿਆ ਗਿਆ ਸੀ ਉਸ ਸੰਘਰਸ਼ ਵਿਚ 736 ਕਿਸਾਨ ਸ਼ਹੀਦ ਹੋਏ ਸਨ| ਉਸ ਸੰਘਰਸ਼ ਸਮੇਂ ਮੋਦੀ ਸਰਕਾਰ ਨੇ ਜਿੱਥੇ ਤਿੰਨ ਕਾਲੇ ਕਾਨੂੰਨ ਖਤਮ ਕੀਤੇ ਸੀ ਉੱਥੇ ਹੀ ਮੋਦੀ ਸਰਕਾਰ ਨੇ 9 ਦਸੰਬਰ 21 ਨੂੰ ਸਾਰੀਆਂ ਫਸਲਾਂ ਦੀ ਗਰੰਟੀ ਨਾਲ ਖਰੀਦ ਕਰਨ ਲਈ, ਵਿਆਪਕ ਕਰਜ਼ਾ ਮੁਆਫੀ ਅਤੇ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਬਿਜਲੀ ਖੇਤਰ ਦੇ ਸੁਧਾਰਾਂ ਨੂੰ ਅੱਗੇ ਨਾ ਵਧਾਉਣਾ ਅਤੇ ਕਿਸਾਨਾਂ ਵਿਰੁੱਧ ਸਾਰੇ ਕੇਸ ਵਾਪਸ ਲੈਣ ਆਦਿ ਦਾ ਲਿਖਤੀ ਭਰੋਸਾ ਦਿੱਤਾ ਸੀ ਪਰ ਅੱਜ ਤੱਕ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਕਿਸਾਨਾਂ ਦੀ ਮੰਗ ਹੈ ਕਿ ਭਾਰਤ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਨਾ ਕਰੇ ਅਤੇ ਹੋਰ ਦੇਸ਼ਾਂ ਨਾਲ ਕੀਤੇ ਵਪਾਰ ਸਮਝੌਤੇ ਰੱਦ ਕੀਤੇ ਜਾਣ, ਸਾਰੀਆਂ ਫਸਲਾਂ ਦੇ ਭਾਅ ਸੀ ਟੂ ਪਲਸ 50 ਫੀਸਦੀ ਮੁਨਾਫੇ ਨਾਲ ਕੀਤੇ ਜਾਣ ਅਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ, ਕਿਸਾਨਾਂ ਤੇ ਮਜ਼ਦੂਰਾਂ ਸਿਰ ਚੜ੍ਹੇ ਕਰਜੇ ਮੁਆਫ ਕੀਤੇ ਜਾਣ, ਮਜ਼ਦੂਰਾਂ ਨਾਲ ਸੰਬੰਧਿਤ ਪਹਿਲੇ ਕਾਨੂੰਨ ਬਹਾਲ ਕੀਤੇ ਜਾਣ, ਮਨਰੇਗਾ ਬਹਾਲ ਕੀਤਾ ਜਾਵੇ ਅਤੇ 200 ਦਿਨ ਦਾ ਕੰਮ ਦਿੱਤਾ ਜਾਵੇ, ਲੈਂਡ ਪੋਲਿੰਗ ਨੀਤੀ ਰੱਦ ਕੀਤੀ ਜਾਵੇ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਐਸ. ਕੇ. ਐਮ. ਵਲੋਂ ਜੋ ਭਾਰਤ ਛੱਡੋ ਦਿਵਸ 84ਵੀਂ ਵਰ੍ਹੇਗੰਢ ਦੇ ਸਨਮਾਨ ਵਜੋਂ 10 ਅਗਸਤ ਨੂੰ ਦੇਸ਼ ਬਚਾਓ ਕਾਰਪੋਰੇਟ ਭਜਾਓ ਦੇ ਰੂਪ ਵਿਚ ਮਨਾਉਣ ਦਾ ਫੈਸਲਾ ਕੀਤਾ ਹੈ| ਉਸ ਫੈਸਲੇ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਮੋਗਾ ਜ਼ਿਲ੍ਹੇ ਦੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ 10 ਅਗਸਤ ਨੂੰ ਬਾਘਾ ਪੁਰਾਣਾ, ਧਰਮਕੋਟ, ਮੋਗਾ ਤੇ ਨਿਹਾਲ ਸਿੰਘ ਵਾਲਾ ਵਿਖੇ ਐਸ.ਡੀ.ਐਮ. ਦੇ ਦਫਤਰਾਂ ਬਾਹਰ ਧਰਨੇ ਦਿੱਤੇ ਜਾਣਗੇ| ਜਿਸ ਵਿਚ ਸਾਰੀਆਂ ਜਥੇਬੰਦੀਆਂ ਨੇ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਨੌਜਵਾਨਾਂ ਅਤੇ ਭੈਣਾਂ ਨੂੰ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ| ਅੱਜ ਦੀ ਮੀਟਿੰਗ ਵਿਚ ਭੁਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਲੱਖੋਵਾਲ, ਜਸਵਿੰਦਰ ਸਿੰਘ ਕਾਲੇਕੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕਸ਼ਮੀਰ ਸਿੰਘ ਭੇਖਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸੂਰਤ ਸਿੰਘ ਧਰਮਕੋਟ ਕੁੱਲ ਹਿੰਦ ਕਿਸਾਨ ਸਭਾ, ਲਖਵੀਰ ਸਿੰਘ ਸਰਪੰਚ ਸੰਧੂਆਂ ਵਾ ਲਾ, ਗੁਰਬੀਰ ਸਿੰਘ ਰਾਜੇਆਣਾ, ਜਗਦੇਵ ਸਿੰਘ ਸਿੰਘਾਂਵਾਲਾ, ਬਲਵੰਤ ਸਿੰਘ, ਦਵਿੰਦਰ ਸਿੰਘ ਸਰਾਂ, ਸੁਖਦੀਪ ਸਿੰਘ ਭੇਖਾ, ਹਰਦਿਆਲ ਸਿੰਘ ਘਾਲੀ, ਮਨਿੰਦਰਜੀਤ ਸਿੰਘ ਮਨਾਵਾਂ, ਇਕਬਾਲ ਸਿੰਘ ਸਿੰਘਾਂ ਵਾਲਾ, ਹਰਬੰਸ ਸਿੰਘ ਬਹਿਰਾਮ ਕੇ, ਕਸ਼ਮੀਰ ਸਿੰਘ ਭੇਖਾ, ਸੂਰਤ ਸਿੰਘ ਧਰਮਕੋਟ ਕੁਲ ਹਿੰਦ ਕਿਸਾਨ ਸਭਾ, ਲਖਵੀਰ ਸਿੰਘ ਸਰਪੰਚ, ਗੁਰਬੀਰ ਸਿੰਘ ਰਾਜੇਆਣਾ, ਸੁਖਦੀਪ ਸਿੰਘ ਭੇਖਾ ਬਲਾਕ ਪ੍ਰਧਾਨ, ਜਗਦੇਵ ਸਿੰਘ ਸਿੰਘਾਂ ਵਾਲਾ ਬੀ. ਕੇ. ਯੂ. ਉਗਰਾਹਾਂ, ਬਲਵੰਤ ਸਿੰਘ, ਹਰਦਿਆਲ ਸਿੰਘ ਘਾਲੀ ਕੁਲ ਹਿੰਦ ਕਿਸਾਨ ਸਭਾ ਆਦਿ ਸਾਥੀ ਮੀਟਿੰਗ ਵਿਚ ਸ਼ਾਮਿਲ ਹੋਏ|
ਪਿਛਲੀ ਖ਼ਬਰ ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਨਵੇਂ ਅਕਾਦਮਿਕ ਸੈਸ਼ਨ ਆਰੰਭ ਮੌਕੇ ਹਵਨ ਕਰਵਾਇਆ ਅਗਲੀ ਖ਼ਬਰ ਬੀ.ਬੀ.ਐਸ. ਕਾਨਵੈਂਟ ਸਕੂਲ ਦੇ ਜੇਤੂ ਵਿਦਿਆਰਥੀ। ਬੀ.ਬੀ.ਐਸ.ਬੀ. ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ’ਚ ਮਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।