05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪੰਜਾਬ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬੇਵਜ੍ਹਾ ਤੰਗ ਕਰਨ ਦੀ ਬਜਾਏ ਕਾਨੂੰਨੀ ਮਾਨਤਾ ਦੇਵੇ-ਬਲਾਕ ਆਗੂ

ਅਜੀਤ ਡੈਸਕ 25-07-2026
ਨਿਹਾਲ ਸਿੰਘ ਵਾਲਾ, 24 ਜੁਲਾਈ (ਪਲਵਿੰਦਰ ਸਿੰਘ ਟਿਵਾਣਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਮੀਟਿੰਗ ਦੀਪ ਹਸਪਤਾਲ (ਡਾ. ਹਰਗੁਰਪ੍ਰਤਾਪ ਸਿੰਘ) ਵਿਖੇ ਕਾਨਫ਼ਰੰਸ ਦੇ ਰੂਪ ਵਿਚ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਛੜੀਆਂ ਰੂਹਾਂ ਡਾਕਟਰ ਬਲਵੰਤ ਸਿੰਘ ਦੁੱਨੇਕੇ ਦੇ ਪੋਤਰੇ ਕਾਕਾ ਹਰਸ਼ਪ੍ਰੀਤ ਸਿੰਘ, ਸੀਨੀਅਰ ਪੱਤਰਕਾਰ ਰਣਜੀਤ ਬਾਵਾ ਦੇ ਵੱਡੇ ਭਰਾ ਜਗਰਾਜ ਬਾਵਾ ਅਤੇ ਡਾ. ਬਲਵਿੰਦਰ ਸਿੰਘ ਬਿਲਾਸਪੁਰ ਲਈ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਸੋਹਣ ਸਿੰਘ ਸੈਦੋਕੇ ਨੇ ਵਿੱਛੜੇ ਸਾਥੀ ਬਲਵਿੰਦਰ ਸਿੰਘ ਬਿਲਾਸਪੁਰ ਦੇ ਸੰਘਰਸ਼ਮਈ ਜੀਵਨ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਪਿਛੋਕੜ ਵਿਚ ਉਨ੍ਹਾਂ ਦਾ ਜਥੇਬੰਦੀ ਲਈ ਚੱਲ ਰਹੇ ਸੰਘਰਸ਼ਾਂ ਵਿਚ ਕਿੰਨਾ ਯੋਗਦਾਨ ਰਿਹਾ ਹੈ ਅਤੇ ਕਿੰਨੇ ਸਮਰਪਿਤ ਸਨ। ਜਥੇਬੰਦੀ ਵਲੋਂ ਇਸ ਲਈ ਉਨ੍ਹਾਂ ਨੂੰ ਹਮੇਸ਼ਾ ਮਾਣ ਨਾਲ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨਿੱਜਤਾ ਨੂੰ ਤਿਆਗ ਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਹਿੰਮਤਪੁਰਾ ਨੇ ਦੱਸਿਆ ਕਿ ਕਿਵੇਂ ਪ੍ਰਾਈਵੇਟ ਹਸਪਤਾਲਾਂ ਵਿਚ ਆਮ ਗਰੀਬ ਲੋਕਾਂ ਦੀ ਲੁੱਟ ਹੋ ਰਹੀ ਹੈ। ਪਰਚੀ ਫ਼ੀਸ ਤੋਂ ਲੈ ਕੇ ਮਹਿੰਗੇ ਬੇਲੋੜੇ ਟੈੱਸਟਾਂ ਅਤੇ ਮਹਿੰਗੀਆਂ ਦਵਾਈਆਂ ਨਾਲ ਲੋਕਾਂ ਦੀ ਰੱਤ ਨਿਚੋੜੀ ਜਾ ਰਹੀ ਹੈ। ਆਮ ਲੋਕਾਂ ਦਾ ਪ੍ਰਾਈਵੇਟ ਹਸਪਤਾਲਾਂ ਵਿਚੋਂ ਇਲਾਜ ਕਰਵਾਉਣਾ ਵੱਸੋਂ ਬਾਹਰ ਦੀ ਗੱਲ ਹੈ। ਇਸ ਦੇ ਉਲਟ ਮੈਡੀਕਲ ਪ੍ਰੈਕਟੀਸ਼ਨਰ ਬਹੁਤ ਘੱਟ ਕੀਮਤ ਵਿਚ ਸਸਤੀਆਂ ਅਤੇ ਬਿਹਤਰ ਸਿਹਤ ਸੇਵਾਵਾਂ ਦੇ ਕੇ ਗਰੀਬ ਮਿਹਨਤਕਸ਼ ਲੋਕਾਂ ਦੀ ਸੇਵਾ ਕਰ ਰਹੇ ਹਨ। ਬਹਾਦਰ ਸਿੰਘ ਮੱਲੇਆਣਾ ਜਨਰਲ ਸਕੱਤਰ ਅਮਨਪ੍ਰੀਤ ਦੌਧਰ ਅਤੇ ਰਣਧੀਰ ਸਿੰਘ ਮੀਨੀਆਂ ਨੇ ਦੱਸਿਆ ਕਿ ਜਥੇਬੰਦੀ ਨੇ ਸੂਝਵਾਨ ਲੀਡਰਸ਼ਿਪ ਦੀ ਅਗਵਾਈ ਵਿਚ ਕਿਸ ਤਰ੍ਹਾਂ ਸੰਘਰਸ਼ਾਂ ਨੂੰ ਆਪਣੇ ਪਿੰਡੇ ਤੇ ਹੰਢਾ ਕੇ ਸਾਡੇ ਰੋਜ਼ਗਾਰਾਂ ਨੂੰ ਬਚਾ ਕੇ ਰੱਖਿਆ ਹੈ। ਸਮੇਂ-ਸਮੇਂ ਤੇ ਹਰੇਕ ਸਰਕਾਰ ਨੇ ਚੋਣਾਂ ਵੇਲੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰੇਸ਼ਨ ਦੇਣ ਦਾ ਵਾਅਦਾ ਕਰਕੇ ਵੋਟਾਂ ਬਟੋਰੀਆਂ ਹਨ ਅਤੇ ਹਰ ਵਾਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਾਅਦਾ ਖ਼ਿਲਾਫ਼ੀ ਦੀ ਸ਼ਿਕਾਰ ਹੋਈ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਸਿਹਤ ਵਿਭਾਗ ਵਲੋਂ ਇਹੋ ਜਿਹੀਆਂ ਕਾਰਵਾਈਆਂ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਜਥੇਬੰਦੀ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੇ ਸੰਘਰਸ਼ ਨੂੰ ਵਿੱਢਣ ਲਈ ਮਜਬੂਰ ਹੋਵੇਗੀ। ਉਨ੍ਹਾਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਮਨਰੇਗਾ ਕਾਮਿਆਂ ਅਤੇ ਦਿੱਲੀ ਅਤੇ ਚੰਡੀਗੜ੍ਹ ਵਿਚ ਸੰਘਰਸ਼ ਕਰ ਰਹੇ ਵਿਦਿਆਰਥੀਆਂ ਉੱਪਰ ਬੇਰਹਿਮੀ ਨਾਲ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਰੌਂਤਾ ਕੈਸ਼ੀਅਰ, ਚਮਕੌਰ ਖਾਈ ਰੁਪਿੰਦਰ ਦੀਦਾਰੇ ਵਾਲਾ ਜਗਰਾਜ ਖਾਈ ਗਗਨ ਡਾਲਾ, ਸੁਖਵਿੰਦਰ ਗੋਲਣ ਪ੍ਰੈੱਸ ਸਕੱਤਰ ਅਤੇ ਭਗਵਾਨ ਸਿੰਘ ਖੋਟੇ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕਰਨਾ ਸਾਡੀ ਪਹਿਲ-ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਗਲੀ ਖ਼ਬਰ ਐਸ.ਐਮ.ਡੀ. ਵਿੱਦਿਅਕ ਸੰਸਥਾਵਾਂ ਦੀ ਸੁਰਪ੍ਰੀਤ ਕੌਰ ਸੰਧੂ ਨੇ ਰਚਿਆ ਨਵਾਂ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।