05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਐਸ.ਐਮ.ਡੀ. ਵਿੱਦਿਅਕ ਸੰਸਥਾਵਾਂ ਦੀ ਸੁਰਪ੍ਰੀਤ ਕੌਰ ਸੰਧੂ ਨੇ ਰਚਿਆ ਨਵਾਂ ਇਤਿਹਾਸ

ਅਜੀਤ ਡੈਸਕ 25-07-2026
ਨੱਥੂਵਾਲਾ ਗਰਬੀ, 24 ਜੁਲਾਈ (ਨਵਦੀਪ ਸਿੰਘ)-ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ, ਕੋਟ ਸੁਖੀਆ ਅਧੀਨ ਚੱਲ ਰਹੇ ਐਸ.ਐਮ.ਡੀ. ਵਰਲਡ ਸਕੂਲ ਦੀ ਹੋਣਹਾਰ ਵਿਦਿਆਰਥਣ ਸੁਰਪ੍ਰੀਤ ਕੌਰ ਸੰਧੂ ਨੇ ਨੀਟ-ਯੂ.ਜੀ. ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਭਾਰਤ ਵਿਚ 3564 ਵਾਂ ਰੈਂਕ ਅਤੇ ਜਨਰਲ ਕੈਟਾਗਰੀ ਵਿਚ ਰੈਂਕ 1737 ਹਾਸਲ ਕੀਤਾ। ਸੁਰਪ੍ਰੀਤ ਨੇ 720 ਵਿਚੋਂ 630 ਅੰਕ ਲੈ ਕੇ ਫ਼ਰੀਦਕੋਟ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਹਾਸਲ ਕਰਦੇ ਹੋਏ ਸੰਸਥਾ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਸੁਰਪ੍ਰੀਤ ਕੌਰ ਨੇ ਸੀ. ਬੀ.ਐਸ.ਸੀ. ਦੀ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿਚ 465/500 (93 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਆਪਣੀ ਦੋਹਰੀ ਸਫਲਤਾ ਦਾ ਪਰਚਮ ਲਹਿਰਾਇਆ ਹੈ। ਸਕੂਲ ਦੇ ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਕਿਹਾ ਕਿ ਸੁਰਪ੍ਰੀਤ ਕੌਰ ਨੇ ਨਿਯਮਿਤ ਪੜ੍ਹਾਈ ਦੇ ਨਾਲ-ਨਾਲ ਨੀਟ ਦੀ ਤਿਆਰੀ ਵੀ ਪੂਰੀ ਲਗਨ ਅਤੇ ਮਿਹਨਤ ਨਾਲ ਕੀਤੀ। ਉਸ ਦੀ ਇਹ ਦੋਹਰੀ ਸਫਲਤਾ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਸੰਸਥਾ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ ਨੇ ਸੁਰਪ੍ਰੀਤ ਕੌਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀ ਲਗਾਤਾਰ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਸ਼ਾਨਦਾਰ ਪ੍ਰਾਪਤੀਆਂ ਦਰਜ ਕਰਕੇ ਸੰਸਥਾ ਦਾ ਮਾਣ ਵਧਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਸੁਰਪ੍ਰੀਤ ਕੌਰ ਸੰਧੂ ਨੇ ਨੀਟ-ਯੂ.ਜੀ. ਵਿਚ ਪੂਰੇ ਭਾਰਤ ਵਿਚ 3564ਵਾਂ ਰੈਂਕ ਹਾਸਲ ਕੀਤਾ ਹੈ, ਉੱਥੇ ਹੀ ਪਿਛਲੇ ਦਿਨੀਂ ਸੰਸਥਾ ਦੀ ਇਕ ਹੋਰ ਹੋਣਹਾਰ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਕਰਵਾਏ ਗਏ ਸੀ ਈ.ਟੀ. ਇਮਤਿਹਾਨ ਵਿਚ ਪੂਰੇ ਭਾਰਤ ਵਿਚੋਂ ਦੂਜਾ ਰੈਂਕ ਪ੍ਰਾਪਤ ਕਰਕੇ ਸੰਸਥਾ ਦੀ ਸ਼ਾਨ ਵਿਚ ਹੋਰ ਵਾਧਾ ਕੀਤਾ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਸ਼ਾਨਦਾਰ ਉਪਲਬਧੀਆਂ ਸੰਸਥਾ ਦੀ ਗੁਣਵੱਤਾ ਭਰਪੂਰ ਸਿੱਖਿਆ, ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਦਾ ਪ੍ਰਤੱਖ ਪ੍ਰਮਾਣ ਹਨ। ਇਸ ਮੌਕੇ ਪ੍ਰਬੰਧਕੀ ਮੈਂਬਰ ਮੈਡਮ ਮੇਘਾ ਥਾਪਰ, ਪ੍ਰਿੰਸੀਪਲ ਮੈਡਮ ਰੇਣੂਕਾ, ਪ੍ਰਿੰਸੀਪਲ ਨਰਿੰਦਰ ਮੱਕੜ, ਸੁਪਰਵਾਈਜ਼ਰ ਮਨਜੀਤ ਕੌਰ, ਕੋਆਰਡੀਨੇਟਰ ਅਮਨਪ੍ਰੀਤ ਕੌਰ, ਕੋਆਰਡੀਨੇਟਰ ਖੁਸ਼ਵਿੰਦਰ ਸਿੰਘ, ਜਗਮੀਤ ਸਿੰਘ, ਸਾਹਿਲ ਕੁਮਾਰ, ਗਗਨਪ੍ਰੀਤ ਕੌਰ ਅਤੇ ਸਮੂਹ ਅਧਿਆਪਕ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬੇਵਜ੍ਹਾ ਤੰਗ ਕਰਨ ਦੀ ਬਜਾਏ ਕਾਨੂੰਨੀ ਮਾਨਤਾ ਦੇਵੇ-ਬਲਾਕ ਆਗੂ ਅਗਲੀ ਖ਼ਬਰ ਪੀ.ਐਨ.ਬੀ. ਵਲੋਂ ਹੋਣਹਾਰ ਵਿਦਿਆਰਥਣਾਂ ਲਈ ਸਕਾਲਰਸ਼ਿਪ ਸੰਬੰਧੀ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।