07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਮਾਤਾ ਜਸਵੰਤ ਕੌਰ ਨੂੰ ਨਮ ਅੱਖਾਂ ਨਾਲ ਵਿਦਾਇਗੀ

ਅਜੀਤ ਡੈਸਕ 23-07-2026
ਕੋਟ ਈਸੇ ਖਾਂ, 22 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਨਾਮਦੇਵ ਸਭਾ ਕੋਟ ਈਸੇ ਖਾਂ ਦੇ ਪ੍ਰਧਾਨ ਤਰਸੇਮ ਸਿੰਘ ਗਿੱਲ, ਮਾਸਟਰ ਗੁਰਵਿੰਦਰ ਸਿੰਘ, ਮਾਸਟਰ ਗੁਰਮੀਤ ਸਿੰਘ ਦੇ ਤਾਈ ਅਤੇ ਬੋਹੜ ਸਿੰਘ ਦੇ ਸਤਿਕਾਰਯੋਗ ਮਾਤਾ ਜਸਵੰਤ ਕੌਰ ਧਰਮ ਪਤਨੀ ਸਵ: ਅਜੈਬ ਸਿੰਘ (ਸ਼ਾਦੀ ਵਾਲਾ) ਵਾਸੀ ਦਾਤੇਵਾਲਾ ਰੋਡ, ਕੋਟ ਈਸੇ ਖਾਂ ਜੋ ਪ੍ਰਮਾਤਮਾ ਦੇ ਭਾਣੇ ਅਨੁਸਾਰ ਅਕਾਲ ਚਲਾਣਾ ਕਰ ਗਏ, ਉਨ੍ਹਾਂ ਦੀ ਮ੍ਰਿਤਕ ਦੇਹ ਦੇ ਸਥਾਨਕ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਸਮੇਂ ਪਰਿਵਾਰ ਤੇ ਸਾਕ-ਸਬੰਧੀਆਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਗਈ ਦਿੱਤੀ ਗਈ। ਮਾਤਾ ਜਸਵੰਤ ਕੌਰ ਦੇ ਅੰਗੀਠੇ ਦੀ ਸੰਭਾਲ 24 ਜੁਲਾਈ ਸ਼ੁੱਕਰਵਾਰ ਸਵੇਰੇ 9 ਵਜੇ ਹੋਵੇਗੀ। ਅੰਤਿਮ ਸੰਸਕਾਰ ਸਮੇਂ ਕੌਂਸਲਰ ਮੁਕੇਸ਼ ਰਾਜੂ ਸਚਦੇਵਾ, ਅਮਨ ਗਾਬਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਨਿਸ਼ਾਨ ਸਿੰਘ ਸਾਬਕਾ ਪੰਚਾਇਤ ਅਫ਼ਸਰ, ਸੁਰਜੀਤ ਸਿੰਘ ਔਲਖ, ਲੱਖਾ ਇਲੈਕਟ੍ਰੋਨਿਕਸ, ਲੇਖਕ ਬੂਟਾ ਗੁਲਾਮੀ ਵਾਲਾ, ਬਲਜੀਤ ਸਿੰਘ ਬਿੱਟੂ, ਡਾ. ਰਾਜਦਵਿੰਦਰ ਸਿੰਘ ਗਿੱਲ, ਬਾਬਾ ਅਨੋਖ ਸਿੰਘ, ਗੁਰਵਿੰਦਰ ਸਿੰਘ ਫੋਟੋ ਸਟੇਟ, ਤਰਲੋਚਨ ਸਿੰਘ, ਨਿਸ਼ਾਨ ਸਿੰਘ, ਡਾ. ਰਾਬਿੰਦਰ ਸਿੰਘ, ਸਾਬਕਾ ਕੌਂਸਲਰ ਕੁਲਦੀਪ ਸਿੰਘ ਰਾਜਪੂਤ, ਅਕਾਲੀ ਆਗੂ ਗੁਰਪ੍ਰੀਤ ਹੇਰ ਘਲੋਟੀ, ਰਾਜਵੰਤ ਸਿੰਘ ਰਾਜੂ, ਪ੍ਰੀਤ ਘਈ, ਅਸ਼ੋਕ ਗਰੋਵਰ, ਸੁਰਿੰਦਰ ਮਿਗਲਾਨੀ, ਲਕਸ਼ਮੀ ਕਰਿਆਨਾ ਵਾਲੇ, ਰਘਬੀਰ ਸਿੰਘ, ਬਲਵਿੰਦਰ ਸਿੰਘ, ਗਗਨ ਵਾਲੀਆ, ਸਾਹਿਬ ਗਾਬਾ ਤੋ ਇਲਾਵਾ ਹੋਰ ਪਤਵੰਤੇ ਤੇ ਇਲਾਕਾ ਨਿਵਾਸੀ ਸ਼ਾਮਲ ਹੋਏ।
ਪਿਛਲੀ ਖ਼ਬਰ ਜੀਂਦੜਾ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਖੇਤਰ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਮਾਤਾ ਰਣਜੀਤ ਕੌਰ ਬਰਾੜ ਸਮਾਲਸਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।