07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਮਾਤਾ ਰਣਜੀਤ ਕੌਰ ਬਰਾੜ ਸਮਾਲਸਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 23-07-2026
ਸਮਾਲਸਰ, 22 ਜੁਲਾਈ (ਗੁਰਜੰਟ ਕਲਸੀ ਲੰਡੇ)-ਸਮਾਲਸਰ ਦੇ ਸੇਖਾ ਕਲਾਂ ਰੋਡ ਤੇ ਨੇੜੇ ਗੁਰਦੁਆਰਾ ਕੋਠੇ ਨਾਨਕ ਨਿਵਾਸ ਵਾਸੀ ਮਾਤਾ ਰਣਜੀਤ ਕੌਰ ਬਰਾੜ (95) ਪਤਨੀ ਮਲਕੀਤ ਸਿੰਘ ਬਰਾੜ ਦੀ ਬੀਤੇ ਦਿਨ ਕੈਨੇਡਾ ਦੇ ਸ਼ਹਿਰ ਸਰੀ ਵਿਚ ਮੌਤ ਹੋ ਗਈ ਹੈ। ਉਨ੍ਹਾਂ ਦਾ ਸੰਸਕਾਰ 26 ਜੁਲਾਈ ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿਚ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਪਤੀ ਮਲਕੀਤ ਸਿੰਘ ਬਰਾੜ, ਪੁੱਤਰ ਹਰਭਗਵਾਨ ਸਿੰਘ ਉਰਫ਼ ਸੋਹਣ ਸਿੰਘ, ਪਰਮਜੀਤ ਸਿੰਘ ਪੰਮ, ਲੜਕੀਆਂ ਹਰਪਾਲ ਕੌਰ, ਜਸਵੀਰ ਕੌਰ, ਕੇਵਲ ਕੌਰ, ਬਾਜ ਬਲਵਿੰਦਰ ਕੌਰ, ਪੋਤਰੇ ਬਲਕਰਨ ਸਿੰਘ ਬਰਾੜ, ਰਣਵੀਰ ਸਿੰਘ ਬਰਾੜ, ਪੜਪੋਤਾ ਹਰਵਿੰਦਰ ਸਿੰਘ ਬਰਾੜ ਛੱਡ ਗਏ ਹਨ। ਅੱਜ ਸਿਕੰਦਰ ਸਿੰਘ ਮੁਟਾਰ, ਮਾਸਟਰ ਸੁਰਿੰਦਰ ਸਿੰਘ ਸਮਾਲਸਰ, ਮਲਕੀਤ ਸਿੰਘ ਫ਼ੌਜੀ, ਹੋਰ ਅਨੇਕ ਸ਼ਖ਼ਸੀਅਤਾਂ ਨੇ ਮਾਤਾ ਰਣਜੀਤ ਕੌਰ ਬਰਾੜ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ ਹੈ। ਮਾਤਾ ਰਣਜੀਤ ਕੌਰ ਬਰਾੜ ਦਾ ਸਾਰਾ ਪਰਿਵਾਰ ਹੀ ਕੈਨੇਡਾ ‘ਚ ਸੈਟਲ ਹੈ।
ਪਿਛਲੀ ਖ਼ਬਰ ਮਾਤਾ ਜਸਵੰਤ ਕੌਰ ਨੂੰ ਨਮ ਅੱਖਾਂ ਨਾਲ ਵਿਦਾਇਗੀ ਅਗਲੀ ਖ਼ਬਰ ਬੀ.ਆਰ.ਸੀ. ਕਾਨਵੈਂਟ ਸਕੂਲ ਸਮਾਧ ਭਾਈ (ਮੋਗਾ) ’ਚ ਉਤਸ਼ਾਹ ਨਾਲ ਮਨਾਇਆ ਗਿਆ ਅੰਬ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।