04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਵਾਰਡ ਨੰਬਰ 9 ਦੀ ਲੋਕ ਮਿਲਣੀ ’ਚ ਉਮੜਿਆ ਜਨ ਸੈਲਾਬ, ਵਿਧਾਇਕ ਲਾਡੀ ਢੋਸ ਨੇ ਰਾਜਨ ਤੇ ਸਾਜਨ ਛਾਬੜਾ ਦੀ ਖੁੱਲ੍ਹ ਕੇ ਕੀਤੀ ਸ਼ਲਾਘਾ

ਅਜੀਤ ਡੈਸਕ 20-07-2026
ਧਰਮਕੋਟ, 19 ਜੁਲਾਈ (ਪਰਮਜੀਤ ਸਿੰਘ)-ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਲੋਕਾਂ ਨਾਲ ਸਿੱਧਾ ਸੰਵਾਦ ਸਥਾਪਤ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਮੌਕੇ ‘ਤੇ ਸੁਣਨ ਦੇ ਉਦੇਸ਼ ਨਾਲ ਵਾਰਡ ਨੰਬਰ 9 ਵਿਚ ਕਰਵਾਈ ਗਈ ਲੋਕ ਮਿਲਣੀ ਦੌਰਾਨ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਹ ਲੋਕ ਮਿਲਣੀ ਰਾਜਨ ਛਾਬੜਾ, ਸਾਜਨ ਛਾਬੜਾ ਅਤੇ ਦਵਿੰਦਰ ਛਾਬੜਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਵਾਰਡ ਵਾਸੀਆਂ, ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੌਰਾਨ ਵਿਧਾਇਕ ਲਾਡੀ ਢੋਸ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ-ਪੱਖੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਅਤੇ ਹਲਕਾ ਧਰਮਕੋਟ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਹੈ, ਜਦ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ਼ ਵਾਅਦੇ ਹੀ ਕੀਤੇ ਸਨ। ਸ਼ਹਿਰੀ ਪ੍ਰਧਾਨ ਗੁਰਮੀਤ ਮੁਖੀਜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੇਕਰ ਵਿਧਾਇਕ ਲਾਡੀ ਢੋਸ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਗਿਣਤੀ ਦੱਸਣੀ ਸ਼ੁਰੂ ਕਰੀਏ ਤਾਂ ਸਾਰੀ ਰਾਤ ਵੀ ਘੱਟ ਪੈ ਜਾਵੇਗੀ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਲਾਡੀ ਢੋਸ ਨੇ ਰਾਜਨ ਛਾਬੜਾ ਅਤੇ ਸਾਜਨ ਛਾਬੜਾ ਦੀ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਭਾਰੀ ਇਕੱਠ ਦੋਵਾਂ ਭਰਾਵਾਂ ਦੀ ਲੋਕਪ੍ਰਿਯਤਾ ਅਤੇ ਲੋਕਾਂ ਨਾਲ ਉਨ੍ਹਾਂ ਦੇ ਮਜ਼ਬੂਤ ਰਿਸ਼ਤੇ ਦਾ ਸਬੂਤ ਹੈ। ਲੈਂਡ ਮਾਰਗੇਜ਼ ਬੈਂਕ ਦੇ ਚੇਅਰਮੈਨ ਹਰਪ੍ਰੀਤ ਸਿੰਘ ਰਿੱਕੀ ਨੇ ਕਿਹਾ ਕਿ ਵਿਧਾਇਕ ਲਾਡੀ ਢੋਸ ਧਰਮਕੋਟ ਦੇ ਹਰ ਵਾਰਡ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਇਸ ਮੌਕੇ ਸ਼ਹਿਰੀ ਪ੍ਰਧਾਨ ਗੁਰਮੀਤ ਮੁਖੀਜਾ, ਡਾ. ਗੁਰਮੀਤ ਸਿੰਘ ਗਿੱਲ, ਹਰਪ੍ਰੀਤ ਸਿੰਘ ਰਿੱਕੀ, ਰਾਜਾ ਬਤਰਾ, ਮੁਕੇਸ਼ ਕੁਮਾਰ ਸ਼ਰਮਾ, ਨੈਪੀ ਗਰੋਵਰ, ਪੀ.ਕੇ., ਅਮਰਜੀਤ ਸਿੰਘ ਘਈ, ਡਾ. ਹਰਮੀਤ ਸਿੰਘ ਲਾਡੀ, ਨਵਦੀਪ ਬਬਲੂ, ਰਿੱਕੀ ਕੈਲਵੀ, ਰੁਪਿੰਦਰ ਸਿੰਘ ਰੱਖੜਾ, ਜਸਵਿੰਦਰ ਸਿੰਘ ਰੱਖੜਾ, ਦਰਸ਼ਨ ਲਾਲ, ਗੁਰਬਖ਼ਸ਼ ਸਿੰਘ ਕੁੱਕੂ, ਸਤਪਾਲ ਸਿੰਘ ਸਮੇਤ ਆਮ ਆਦਮੀ ਪਾਰਟੀ ਦੇ ਆਗੂ, ਵਰਕਰ, ਵਾਰਡ ਦੇ ਮੁਹਤਬਰ ਵਿਅਕਤੀ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿਚ ਲੋਕਾਂ ਨੇ ਵਿਧਾਇਕ ਲਾਡੀ ਢੋਸ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ‘ਤੇ ਸੰਤੁਸ਼ਟੀ ਪ੍ਰਗਟਾਈ ਅਤੇ ਲੋਕ ਮਿਲਣੀ ਨੂੰ ਲੋਕਾਂ ਅਤੇ ਉਨ੍ਹਾਂ ਦੇ ਚੁਣੇ ਨੁਮਾਇੰਦਿਆਂ ਵਿਚਕਾਰ ਸਿੱਧੇ ਸੰਵਾਦ ਦਾ ਇਕ ਸਫਲ ਅਤੇ ਪ੍ਰਭਾਵਸ਼ਾਲੀ ਉਪਰਾਲਾ ਕਰਾਰ ਦਿੱਤਾ।
ਪਿਛਲੀ ਖ਼ਬਰ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਰਣਜੀਤ ਨੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਪਟਿਆਲਾ ਨਿਵਾਸੀ 75 ਸਾਲਾ ਬਜ਼ੁਰਗ... ਅਗਲੀ ਖ਼ਬਰ ਡੱਬਵਾਲੀ : ਸ਼ਹਿਰ ਤੋਂ ਪਿੰਡਾਂ ਤੱਕ ਬਿਜਲੀ ਸੰਕਟ ਡੂੰਘਾ ਹੋਇਆ, ਚੌਟਾਲਾ ਬਿਜਲੀ ਘਰ ‘ਚ ਅੱਜ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।