05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਜਮਾਲ ਮੁਹੰਮਦ ਕਾਲੇਕੇ ਅਸੈਂਬਲੀ ਹਲਕਾ ਬਾਘਾ ਪੁਰਾਣਾ ਦੇ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨਿਯੁਕਤ

ਅਜੀਤ ਡੈਸਕ 18-07-2026
ਬਾਘਾ ਪੁਰਾਣਾ, 17 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਹਲਕਾ ਬਾਘਾ ਪੁਰਾਣਾ ਦੇ ਮੁਸਲਿਮ ਭਾਈਚਾਰੇ ‘ਚ ਉਸ ਸਮੇਂ ਖੁਸੀ ਦੀ ਲਹਿਰ ਦੋੜ ਗਈ ਜਦੋਂ ਹਲਕਾ ਬਾਘਾ ਪੁਰਾਣਾ ਦੀ ਅਹਿਮ ਸ਼ਖ਼ਸੀਅਤ ਜਮਾਲ ਮੁਹੰਮਦ ਕਾਲੇਕੇ ਨੂੰ ਪੰਜਾਬ ਦੀ ਮਾਨ ਸਰਕਾਰ ਵਲੋਂ ਅਸੈਂਬਲੀ ਹਲਕਾ ਬਾਘਾ ਪੁਰਾਣਾ ਦੇ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸੈਕਟਰੀ ਯੂਸਫ਼ ਵੈਰੋਕੇ ਨੇ ਖੁਸੀ ਪ੍ਰਗਟ ਕਰਦੇ ਹੋਏ ਦੱਸਿਆ ਕਿ ਸਾਬਕਾ ਬਲਾਕ ਸੰਮਤੀ ਮੈਂਬਰ ਜਮਾਲ ਮੁਹੰਮਦ ਕਾਲਕੇ ਨੂੰ ਪਾਰਟੀ ਪ੍ਰਤੀ ਤਨਦੇਹੀ ਨਾਲ ਨਿਭਾਈਆਂ ਜ਼ੁੰਮੇਵਾਰੀਆਂ ਨੂੰ ਵੇਖਦੇ ਹੋਏ ਪੰਜਾਬ ਦੀ ਮਾਨ ਸਰਕਾਰ ਵਲੋਂ ਜਮਾਲ ਮੁਹੰਮਦ ਕਾਲਕੇ ਨੂੰ ਪੰਜਾਬ ਦੀ ਮਾਨ ਸਰਕਾਰ ਵਲੋਂ ਅਸੈਂਬਲੀ ਹਲਕਾ ਬਾਘਾ ਪੁਰਾਣਾ ਦੇ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਨਾਲ ਜਿੱਥੇ ਮੁਸਲਿਮ ਭਾਈਚਾਰੇ ਅੰਦਰ ਖੁਸੀ ਦੀ ਲਹਿਰ ਦੌੜ ਗਈ ਉੱਥੇ ਹਲਕੇ ਦੀਆਂ ਅਹਿਮ ਸ਼ਖ਼ਸੀਅਤਾਂ ਵਲੋਂ ਜਮਾਲ ਮੁਹੰਮਦ ਕਾਲਕੇ ਨੂੰ ਵਧਾਈ ਦਿੱਤੀਆਂ ਜਾ ਰਹੀਆਂ ਹਨ ਜਿਸ ਤਹਿਤ ਵਿਚਾਰ ਮੁਸਲਿਮ ਫ਼ਰੰਟ ਬਾਘਾ ਪੁਰਾਣਾ ਦੇ ਪ੍ਰਧਾਨ ਮੇਹਰ ਦੀਨ ਰਾਜੇਆਣਾ, ਚੇਅਰਮੈਨ ਮੁਸ਼ਤਾਕ ਅਲੀ ਚੰਨੂਵਾਲਾ, ਤੇਜਪਾਲ ਰੋਡੇ ਮੀਤ ਪ੍ਰਧਾਨ, ਇਕਬਾਲ ਦੀਨ ਕਾਲੇਕੇ ਸੀਨੀਅਰ ਵਾਈਸ ਪ੍ਰਧਾਨ, ਇਕਬਾਲ ਖਾਨ ਸਮਾਧ ਭਾਈ ਕੈਸ਼ੀਅਰ, ਜਗਸੀਰ ਖਾਨ ਲੰਗੇਆਣਾ, ਸਲੀਮ ਦੀਨ ਨੱਥੂਵਾਲਾ ਗਰਬੀ, ਪ੍ਰਵੇਜ਼ ਭੱਟੀ ਸਮਾਲਸਰ, ਸੁਰਾਜ ਅਲੀ ਭਾਲੂਰ, ਭੋਲਾ ਖਾਨ ਬਾਘਾ ਪੁਰਾਣਾ ਹਲਕਾ ਬਾਘਾ ਪੁਰਾਣਾ, ਸੈਕਟਰੀ ਯੂਸਫ਼ ਵੈਰੋਕੇ ਅਤੇ ਹਲਕਾ ਬਾਘਾ ਪੁਰਾਣਾ ਦੀ ਮੁਸਲਿਮ ਭਾਈਚਾਰੇ ਦੀ ਟੀਮ ਵਲੋਂ ਪਾਰਟੀ ਹਾਈਕਮਾਂਡ ਅਤੇ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਇਸ ਨਿਯੁਕਤੀ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਬੀ.ਬੀ.ਐਸ.ਬੀ. ਕਾਨਵੈਂਟ ਸਕੂਲ ’ਚ ਅਹੁਦਾ ਸੈਰਾਮਨੀ ਕਰਵਾਈ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇਤਿਹਾਸ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਸੇਵਾ ਨਾਲ ਜੁੜਿਆ ਹੋਇਆ ਹੈ-ਮੱਖਣ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।