08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸਾਵਣ ਦੇ ਦੂਜੇ ਸੋਮਵਾਰ ਨੂੰ ਸ਼ਿਵ ਪੂਜਾ ਨਾਲ ਹੋਵੇਗੀ ਰਾਮ-ਲੀਲ੍ਹਾ ਰਿਹਰਸਲ ਦੀ ਸ਼ੁਰੂਆਤ-ਡਾ. ਗੁਰਮੀਤ ਸਿੰਘ ਗਿੱਲ

ਅਜੀਤ ਡੈਸਕ 16-07-2026
ਧਰਮਕੋਟ, 15 ਜੁਲਾਈ (ਪਰਮਜੀਤ ਸਿੰਘ)-ਰਾਮਾਨੰਦ ਰਾਮ-ਲੀਲ੍ਹਾ ਕਮੇਟੀ ਧਰਮਕੋਟ ਵਲੋਂ ਮੰਦਰ ਲਾਲਾ ਪਾਲੋ ਮੱਲ੍ਹ ਧਰਮਸ਼ਾਲਾ ਮੇਨ ਬਾਜ਼ਾਰ ਧਰਮਕੋਟ ਵਿਖੇ ਅਹਿਮ ਮੀਟਿੰਗ ਕੀਤੀ ਜਿਸ ਵਿਚ ਅਹੁਦੇਦਾਰ ਅਤੇ ਕਲਾਕਾਰਾਂ ਨੇ ਭਾਗ ਲਿਆ। ਇਸ ਮੀਟਿੰਗ ਵਿਚ ਕਮੇਟੀ ਦਾ ਵਿਸਥਾਰ ਕੀਤਾ ਗਿਆ। ਸਰਵਸੰਮਤੀ ਨਾਲ ਪ੍ਰਮੁੱਖ ਸਰਪ੍ਰਸਤ ਪਰਮ ਪੂਜਣੀਏ ਰਿੰਕੂ ਦੇਵਾ ਧਰਮਕੋਟ ਵਾਲੇ, ਸਰਪ੍ਰਸਤ ਅਤੁੱਲ ਨੌਹਰੀਆ, ਮੰਗਤ ਰਾਮ ਗੋਇਲ ਚੇਅਰਮੈਨ ਡਾ. ਗੁਰਮੀਤ ਸਿੰਘ ਗਿੱਲ, ਵਾਈਸ ਚੇਅਰਮੈਨ ਸੰਜੀਵ ਗੁਪਤਾ, ਵਾਈਸ ਚੇਅਰਮੈਨ ਕਰਮ ਚੰਦ ਨੌਹਰੀਆ, ਸੀਨੀਅਰ ਵਾਈਸ ਪ੍ਰਧਾਨ ਡਾ. ਸੰਜੀਵ ਸ਼ਰਮਾ, ਵਾਈਸ ਪ੍ਰਧਾਨ ਮਾਸਟਰ ਰਾਕੇਸ਼ ਮਿਸ਼ਰਾ, ਵਾਈਸ ਪ੍ਰਧਾਨ ਡਾ. ਹਰਮੀਤ ਸਿੰਘ ਲਾਡੀ, ਜਨਰਲ ਸਕੱਤਰ ਗੌਰਵ ਦਾਬੜਾ, ਸਹਾਇਕ ਸਕੱਤਰ ਤਰਸੇਮ ਲਾਲ ਅਰੋੜਾ, ਸਟੇਜ ਸਕੱਤਰ ਡਾ. ਰਣਜੀਤ ਸਿੰਘ, ਕੈਸ਼ੀਅਰ ਮਾਸਟਰ ਸਜੇਸ਼ ਮਿਸ਼ਰਾ, ਸਹਾਇਕ ਕੈਸ਼ੀਅਰ ਮਾਸਟਰ ਵਿਜੈ ਗੋਇਲ, ਮੀਡੀਆ ਇੰਚਾਰਜ ਵਿਸ਼ਾਲ ਨਰੂਲਾ ਅਤੇ ਮਨੋਜ ਕੁਮਾਰ ਨਿੱਕੂ, ਇੰਚਾਰਜ ਕਲਾਕਾਰ ਗਰੁੱਪ ਕ੍ਰਿਸ਼ ਸ਼ਰਮਾ ਅਤੇ ਸਿਮਰਨਜੀਤ ਸਿੰਘ ਟੱਲੀ ਅਹੁਦੇਦਾਰ ਨਿਯੁਕਤ ਕੀਤੇ ਗਏ। ਚੇਅਰਮੈਨ ਡਾ. ਗੁਰਮੀਤ ਸਿੰਘ ਗਿੱਲ ਨੇ ਕਿਹਾ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਕਮੇਟੀ ਵਲੋਂ ਦਿੱਤੀ ਗਈ ਹੈ, ਉਹ ਉਸ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਸਾਉਣ ਦੇ ਦੂਜੇ ਸੋਮਵਾਰ ਮਿਤੀ : 27 ਜੁਲਾਈ ਨੂੰ ਸ਼ਿਵ ਪੂਜਾ ਕਰਕੇ ਰਾਮ-ਲੀਲ੍ਹਾ ਦੀ ਰਹਿਸਲ ਸ਼ੁਰੂ ਕੀਤੀ ਜਾਵੇਗੀ। ਸਰਪ੍ਰਸਤ ਅਤੁਲ ਨੌਹਰੀਆ ਨੇ ਦੱਸਿਆ ਕਿ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਹਰ ਮੰਗਲਵਾਰ ਨੂੰ 7.30 ਤੋਂ 8.30 ਤੱਕ ਜਾਰੀ ਰਹੇਗਾ। ਰਾਮ-ਲੀਲ੍ਹਾ ਕਮੇਟੀ ਦੇ ਪ੍ਰਧਾਨ ਮਾਸਟਰ ਗੌਰਵ ਸ਼ਰਮਾ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸੀਨੀਅਰ ਮੈਂਬਰ ਅਸ਼ਵਨੀ ਜੱਸੀ, ਰਾਜੇਸ਼ ਸੁਖੀਜਾ ਸਚਿਨ ਗਰੋਵਰ, ਪੰਡਤ ਸੁਜੀਤ ਸ਼ਾਸਤਰੀ, ਬਿੰਨੀ ਵਰਮਾ, ਛਿੰਦਾ ਟੰਡਨ, ਸ਼ਿਵਮ, ਵਿਸ਼ਾਲ, ਪਾਰਥ ਸ਼ਰਮਾ, ਪ੍ਰਭਜੋਤ ਸਿੰਘ, ਨਿਖਿਲ ਨੌਹਰੀਆ, ਦੀਪਾ ਅਤੇ ਹੋਰ ਕਲਾਕਾਰ ਅਤੇ ਜਗਦੰਬਾ ਭਜਨ ਮੰਡਲੀ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਤਿੰਨ ਜ਼ਿਲ੍ਹਿਆਂ ਦੇ ਹਲਕਾ ਪ੍ਰਧਾਨਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।