07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਬਾਘਾ ਪੁਰਾਣਾ ਨਗਰ ਕੌਂਸਲ ਦੇ ਧਰਮਿੰਦਰ ਸਿੰਘ ਰਖਰਾ ਨਵੇਂ ਵਾਈਸ ਪ੍ਰਧਾਨ ਨਿਯੁਕਤ

ਅਜੀਤ ਡੈਸਕ 11-07-2026
ਬਾਘਾ ਪੁਰਾਣਾ, 10 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਬੀਤੇ ਦਿਨੀਂ ਹਲਕਾ ਵਿਧਾਇਕ ਵਲੋਂ ਐਮ.ਸੀ1 ਧਰਮਿੰਦਰ ਸਿੰਘ ਰਖਰਾ ਨੂੰ ਨਗਰ ਕੌਂਸਲ ਬਾਘਾਪੁਰਾਣਾ ਦੇ ਨਵੇਂ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਸਬੰਧੀ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਦੱਸਿਆ ਕਿ ਪਹਿਲਾਂ ਵਾਲੇ ਵਾਈਸ ਪ੍ਰਧਾਨ ਦੀ ਟਰਮ (ਨਿਯੁਕਤੀ ਦਾ ਸਮਾਂ) ਪੂਰੀ ਹੋ ਗਈ ਸੀ ਜਿਸ ਤਹਿਤ ਬਾਘਾ ਪੁਰਾਣਾ ਦੇ ਸੀਨੀਅਰ ਆਪ ਆਗੂ ਅਤੇ ਐਮ.ਸੀ1 ਧਰਮਿੰਦਰ ਸਿੰਘ ਰਖਰਾ ਨੂੰ ਨਗਰ ਕੌਂਸਲ ਬਾਘਾ ਪੁਰਾਣਾ ਦੇ ਨਵੇਂ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਸਮੇਂ ਨਵ-ਨਿਯੁਕਤ ਵਾਈਸ ਪ੍ਰਧਾਨ ਧਰਮਿੰਦਰ ਸਿੰਘ ਰਖਰਾ ਨੂੰ ਸਾਬਕਾ ਵਾਈਸ ਪ੍ਰਧਾਨ ਰਣਜੀਤ ਸਿੰਘ ਟੀਟੂ ਬਰਾੜ, ਬਾਘਾ ਪੁਰਾਣਾ ਵਪਾਰ ਮੰਡਲ ਦੇ ਪ੍ਰਧਾਨ ਮਨਦੀਪ ਕੱਕੜ ਐਮ.ਸੀ., ਗੁਰਪ੍ਰੀਤ ਮਨਚੰਦਾ ਐਮ.ਸੀ., ਸੀਨੀਅਰ ਆਪ ਆਗੂ ਜਗਜੀਤ ਸਿੰਘ ਸੀਰਾ ਡੇਅਰੀ ਵਾਲਾ, ਸੀਨੀਅਰ ਆਪ ਆਗੂ ਮੁਖਤਿਆਰ ਸਿੰਘ, ਪ੍ਰਧਾਨ ਗਗਨ ਚੱਡਾ, ਸੈਕਟਰੀ ਕੁਲਵੰਤ ਸਿੰਘ, ਅਰਵਿੰਦ ਭਾਟੀਆ, ਪ੍ਰਿਥੀ ਸਿੰਘ, ਐਮ.ਸੀ. ਸੋਨੀਆ, ਗੱਗੂ ਪੂਨੀਆ, ਇਕਬਾਲ ਸਿੰਘ ਬਰਾੜ, ਤਰੁਣ ਮਿੱਤਲ ਐਮ.ਸੀ. ਆਦਿ ਵੱਖ-ਵੱਖ ਆਗੂਆਂ ਵਲੋਂ ਵਧਾਈਆਂ ਦਿੱਤੀਆਂ ਗਈਆਂ।
ਪਿਛਲੀ ਖ਼ਬਰ ਮੋਗਾ ਸ਼ਹਿਰ ’ਚ ਬੰਦ ਪਈਆਂ ਸਟਰੀਟ ਲਾਈਟਾਂ ਦੇ ਰਹੀਆਂ ਹਨ ਚੋਰਾਂ ਅਤੇ ਸੜਕ ਹਾਦਸਿਆਂ ਨੂੰ ਸੱਦਾ ਅਗਲੀ ਖ਼ਬਰ ‘ਆਪ’ ਸਰਕਾਰ ਦੀ ਅਣਦੇਖੀ ਨਾਲ ਸੇਵਾ ਕੇਂਦਰ ਬਣੇ ਸਜ਼ਾ ਕੇਂਦਰ, ਲੋਕ ਖ਼ੱਜਲ-ਖ਼ੁਆਰ-ਡਾ. ਹਰਜੋਤ ਕਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।