28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੋਗਾ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ

ਅਜੀਤ ਡੈਸਕ 03-07-2026
ਮੋਗਾ, 2 ਜੁਲਾਈ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੋਗਾ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਇਸ ਮੌਕੇ ਪੰਜਾਬ ਰਾਜ ਵਿਚ ਬਿਜਲੀ ਦੀ ਝੋਨੇ ਦੀ ਬਿਜਾਈ ਮੌਕੇ ਖੇਤਾਂ ਲਈ ਨਿਰਧਾਰਿਤ 8 ਘੰਟੇ ਵੀ ਨਿਰਵਿਘਨ ਅਤੇ ਪੂਰਾ ਸਮਾਂ ਬਿਜਲੀ ਦੀ ਸਪਲਾਈ ਨਾ ਦੇਣ ਕਰਕੇ ਪੰਜਾਬ ਸਰਕਾਰ ਅਤੇ ਬਿਜਲੀ ਪ੍ਰਸ਼ਾਸਨ ਦੀ ਨਿਖੇਧੀ ਕੀਤੀ ਗਈ। ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਕਿਹਾ ਕਿ ਸਰਕਾਰ ਵਲੋਂ ਬਿਜਲੀ ਦੀ ਸਪਲਾਈ ਬਹਾਲ ਨਾ ਕੀਤੀ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾ ਹੀ ਮਹਿੰਗਾਈ ਦੀ ਮਾਰ ਕਰਕੇ ਆਰਥਿਕ ਤੌਰ ਤੇ ਝੰਬੇ ਕਿਸਾਨ ਭਾਰਤ ਸਰਕਾਰ ਵਲੋਂ ਬਿਨਾ ਲੋੜ ਤੋਂ ਡੀਜ਼ਲ ਦੀ ਕੀਮਤ ਵਿਚ ਕੀਤੈ ਵਾਧੇ ਦੀ ਮਾਰ ਤੋਂ ਕੁਝ ਹੱਦ ਤੱਕ ਬਚ ਸਕਣ। ਹਰਪ੍ਰੀਤ ਸਿੰਘ ਦੀਦਾਰੇ ਵਾਲਾ ਜਨਰਲ ਸਕੱਤਰ, ਮੇਜਰ ਸਿੰਘ ਘੋਲੀਆ ਬਲਾਕ ਪ੍ਰਧਾਨ ਬਾਘਾ ਪੁਰਾਣਾ, ਅੰਗਰੇਜ਼ ਸਿੰਘ ਬਲਾਕ ਪ੍ਰਧਾਨ ਮੋਗਾ ਬਲਦੇਵ ਸਿੰਘ ਖੁਖਰਾਣਾ ਜ਼ਿਲ੍ਹਾ ਮੀਤ ਪ੍ਰਧਾਨ, ਸੀਨੀਅਰ ਕਿਸਾਨ ਆਗੂ ਗੁਲਜ਼ਾਰ ਸਿੰਘ ਘੱਲ ਕਲਾ ਜ਼ਿਲ੍ਹਾ ਸਰਪ੍ਰਸਤ, ਨਛੱਤਰ ਸਿੰਘ ਬਲਾਕ ਪ੍ਰਧਾਨ ਧਰਮਕੋਟ, ਜੁਗਰਾਜ ਸਿੰਘ ਰਾਜਾ ਦੌਲਤਪੁਰਾ ਇਕਾਈ ਪ੍ਰਧਾਨ, ਵਕੀਲ ਸਿੰਘ ਮਾਣੂੰਕੇ ਨੇ ਕਿਸਾਨੀ ਮੰਗਾ ਮੰਨਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਕੋਟਕਪੂਰਾ ਬਾਈਪਾਸ ਰੇਲਵੇ ਬ੍ਰਿਜ ਕੋਲੋਂ ਮਿਲਿਆ ਮਨੁੱਖੀ ਪਿੰਜਰ ਅਗਲੀ ਖ਼ਬਰ ਸੀ.ਆਈ.ਏ. ਸਟਾਫ਼ ਮੋਗਾ ਪੁਲਿਸ ਵਲੋਂ 505 ਗ੍ਰਾਮ ਹੈਰੋਇਨ ਸਮੇਤ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।