05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਗੁਰੂ ਸਾਹਿਬਾਨਾਂ ਦੀ ਬੇਅਦਬੀ ਕਰ ਕੇ ਮੁੱਖ ਮੰਤਰੀ ਨੇ ਸਾਬਤ ਕੀਤਾ ਕਿ ਉਹ ਸਿੱਖ ਵਿਰੋਧੀ ਹਨ-ਰਵੀ ਗਰੇਵਾਲ

ਅਜੀਤ ਡੈਸਕ 28-06-2026
ਮੋਗਾ, 27 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਜੋ ਬੱਜਰ ਗੁਨਾਹ ਤੇ ਪਾਪ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ ਉਹ ਮੁਆਫ਼ ਕਰਨ ਦੇ ਕਾਬਲ ਨਹੀਂ ਅਤੇ ਉਸ ਨੇ ਅਜਿਹਾ ਕਰ ਕੇ ਇਹ ਸਾਬਤ ਕਰ ਦਿੱਤਾ ਕਿ ਉਹ ਸਿੱਖ ਵਿਰੋਧੀ ਹਨ ਅਤੇ ਸਿੱਖ ਧਰਮ ਅਤੇ ਗੁਰੂ ਸਾਹਿਬਾਨਾਂ ਵਿਚ ਉਸ ਦੀ ਕੋਈ ਸ਼ਰਧਾ ਨਹੀਂ ਤੇ ਉਸ ਵਲੋਂ ਕੀਤੀ ਗੁਰੂ ਸਾਹਿਬਾਨਾਂ ਦੀ ਬੇਅਦਬੀ ਲਈ ਸਮੁੱਚਾ ਸਿੱਖ ਜਗਤ ਉਸ ਨੂੰ ਮੁਆਫ਼ ਨਹੀਂ ਕਰੇਗਾ। ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਉਹ ਚਿਹਰਾ ਵੀ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ ਕਿ ਕਿਸ ਤਰ੍ਹਾਂ ਉਸ ਨੇ ਗੁੜਗਾਉਂ ਵਿਖੇ ਬੰਦੇ ਖ਼ਰੀਦ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਕਿਸ ਤਰ੍ਹਾਂ ਫਰਾਂਸੈਂਸਕ ਫ਼ਰਜ਼ੀ ਰਿਪੋਰਟ ਤਿਆਰ ਕਰਵਾਈ। ਰਵੀ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਕਿੰਨੀਆਂ ਹੀ ਚਾਲਾਂ ਚੱਲੇ ਪਰ ਰੱਬ ਦੀ ਕਚਹਿਰੀ ਵਿਚ ਉਸ ਨੂੰ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਕੁਝ ਮਹੀਨੇ ਬਾਕੀ ਹਨ ਤੇ ਉਨ੍ਹਾਂ ਚੋਣਾਂ ਵਿਚ ਲੋਕ ਆਪ ਵਾਲਿਆਂ ਨੂੰ ਸਬਕ ਸਿਖਾ ਦੇਣਗੇ।
27ਮੋਗਾ67 ਰਵਿੰਦਰ ਸਿੰਘ ਰਵੀ ਗਰੇਵਾਲ।
ਪਿਛਲੀ ਖ਼ਬਰ ਸ੍ਰੀ ਸ਼ਿਆਮ ਮੰਦਰ ਜਲੰਧਰ ਕਾਲੋਨੀ ਵਿਖੇ ਸੰਕੀਰਤਨ ਸਮਾਗਮ ਅੱਜ ਅਗਲੀ ਖ਼ਬਰ ਬਰੈਂਪਟਨ ਵਿਖੇ ਮੱਖਣ ਬਰਾੜ ਨੇ ਕੈਨੇਡਾ ਦੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।