11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਅਰਸ਼ਜੋਤ ਸਿੰਘ ਸੇਖੋਂ ਗਗੜਾ ਕਾਂਗਰਸ ਦੇ ਵਾਈਸ ਬਲਾਕ ਪ੍ਰਧਾਨ ਨਿਯੁਕਤ

ਅਜੀਤ ਡੈਸਕ 27-06-2026
ਕੋਟ ਈਸੇ ਖਾਂ, 26 ਜੂਨ (ਗੁਰਮੀਤ ਸਿੰਘ ਖ਼ਾਲਸਾ)-ਕਾਂਗਰਸ ਪਾਰਟੀ ਦੇ ਪਿੰਡ ਭਾਗਪੁਰ ਗਗੜਾ ਤੋਂ ਸਰਗਰਮ ਆਗੂ ਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਨਜ਼ਦੀਕੀ ਅਰਸ਼ਜੋਤ ਸਿੰਘ ਸੇਖੋਂ ਉਰਫ਼ ਜੋਤੀ ਗਗੜਾ ਨੂੰ ਪਾਰਟੀ ਪ੍ਰਤੀ ਚੰਗੀਆਂ ਸੇਵਾਵਾਂ ਦੇਖਦੇ ਹੋਏ ਬਲਾਕ ਕੋਟ ਈਸੇ ਖਾਂ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਆਪਣੀ ਇਸ ਨਿਯੁਕਤੀ ਨੂੰ ਲੈ ਕੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦਿਆਂ ਅਰਸ਼ਜੋਤ ਸਿੰਘ ਸੇਖੋਂ ਨੇ ਕਿਹਾ ਕਿ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਕੇ ਪਾਰਟੀ ਅਤੇ ਸਾਥੀਆਂ ਦੀਆਂ ਆਸਾਂ ‘ਤੇ ਖਰੇ ਉੱਤਰਨਗੇ। ਉਨ੍ਹਾਂ ਦੀ ਇਸ ਨਿਯੁਕਤੀ ਨੂੰ ਲੈ ਕੇ ਦਵਿੰਦਰ ਸਿੰਘ ਬਿੰਦਰ ਸਾਬਕਾ ਸਰਪੰਚ ਘਲੋਟੀ, ਪ੍ਰਗਟ ਸਿੰਘ ਧਾਲੀਵਾਲ, ਕਰਮ ਗਗੜਾ, ਜਗਤਾਰ ਸਿੰਘ ਸੇਖੋਂ, ਗਗਨਾ ਮੈਂਬਰ, ਅਵਤਾਰ ਸਿੰਘ ਸੇਖੋਂ, ਬਲਵੰਤ ਸਿੰਘ ਸੇਖੋਂ, ਗੁਰਸੰਗਤ ਸਿੰਘ, ਗੁਰਮੀਤ ਸਿੰਘ ਆਦਿ ਨੇ ਵਧਾਈ ਦਿੱਤੀ।
ਪਿਛਲੀ ਖ਼ਬਰ ਐਸ. ਡੀ. ਐਮ. ਗਗਨਦੀਪ ਸਿੰਘ ਨਿਹਾਲ ਸਿੰਘ ਵਾਲਾ ਨੇ ਸੜਕਾਂ ਦੇ ਬਰਮ ਪੂਰੇ ਕਰਨ ਸੰਬੰਧੀ ਕੀਤੀ ਮੀਟਿੰਗ ਅਗਲੀ ਖ਼ਬਰ ਮੌਨਸੂਨ ਤੋਂ ਪਹਿਲਾਂ ਵਾਰਡ-38 ਵਿਚ ਜਲ ਭਰਨ ਦੇ ਖ਼ਤਰੇ ਨੂੰ ਲੈ ਕੇ ਕੌਂਸਲਰ ਡਿੰਪਲ ਅਰੋੜਾ ਨੇ ਨਿਗਮ ਕਮਿਸ਼ਨਰ ਨੂੰ ਲਿਖਿਆ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।