03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਛਾਂਦਾਰ ਬੂਟੇ ਲਗਾਏ

ਮੋਗਾ, 2 ਸਤੰਬਰ (ਸੁਰਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਰਣਜੀਤ ਸਿੰਘ ਪ੍ਰਿੰਸੀਪਲ ਦੀ ਪ੍ਰੇਰਨਾ ਅਤੇ ਡਾ. ਸੁਰਜੀਤ ਸਿੰਘ ਦੌਧਰ ਦੇ ਸਹਿਯੋਗ ਨਾਲ ਮੋਗਾ ਦੇ ਸਮਾਜ ਸੇਵੀ ਪ੍ਰਸ਼ੋਤਮ ਸ਼ਰਮਾ ਵਲੋਂ ਆਪਣੀ ਮਾਤਾ ਦੀ ਯਾਦ ਵਿਚ ਬੂਟੇ ਲਗਵਾਏ ਗਏ।

ਅਜੀਤ ਡੈਸਕ 03-09-2026
ਮੋਗਾ, 2 ਸਤੰਬਰ (ਸੁਰਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਰਣਜੀਤ ਸਿੰਘ ਪ੍ਰਿੰਸੀਪਲ ਦੀ ਪ੍ਰੇਰਨਾ ਅਤੇ ਡਾ. ਸੁਰਜੀਤ ਸਿੰਘ ਦੌਧਰ ਦੇ ਸਹਿਯੋਗ ਨਾਲ ਮੋਗਾ ਦੇ ਸਮਾਜ ਸੇਵੀ ਪ੍ਰਸ਼ੋਤਮ ਸ਼ਰਮਾ ਵਲੋਂ ਆਪਣੀ ਮਾਤਾ ਦੀ ਯਾਦ ਵਿਚ ਬੂਟੇ ਲਗਵਾਏ ਗਏ। ਇਸ ਕੰਮ ਲਈ ਉਨ੍ਹਾਂ ਵਲੋਂ 15 ਹਜ਼ਾਰ ਰੁਪਏ ਦੀ ਰਾਸ਼ੀ ਸਕੂਲ ਨੂੰ ਭੇਟ ਕੀਤੀ ਗਈ ਜਿਸ ਨਾਲ ਵੱਖ-ਵੱਖ ਕਿਸਮ ਦੇ ਵੱਡੇ ਆਕਾਰ ਦੇ ਛਾਂਦਾਰ ਬੂਟੇ ਜੋ ਕਿ ਬੱਦੋਵਾਲ ਲੁਧਿਆਣਾ ਟੈਕਣੋਕਰੇਟ ਨਰਸਰੀ ਤੋਂ ਮੰਗਵਾ ਕੇ ਲਗਵਾਏ ਗਏ ਜਿਨ੍ਹਾਂ ਵਿਚ ਅਰਜਨ, ਪਿੱਪਲ ਚੰਪਾ, ਟਾਹਲੀ, ਅੰਬ, ਅਮਰੂਦ, ਨਾਸ਼ਪਾਤੀ, ਚੀਕੂ, ਨਿੰਬੂ, ਬੇਰੀ, ਕਵਾਰ ਲਗਵਾਏ ਗਏ। ਇਸ ਮੌਕੇ ਡਾ. ਸੁਰਜੀਤ ਸਿੰਘ ਦੌਧਰ ਕਾਰਜਕਾਰੀ ਪ੍ਰਿੰਸੀਪਲ, ਰਣਜੀਤ ਸਿੰਘ ਹਠੂਰ, ਸਰਪੰਚ ਤੀਰਥ ਸਿੰਘ, ਮੈਡਮ ਨੀਲਮ, ਜਸਵੰਤ ਕੌਰ, ਕਿਰਨ ਬਾਲਾ, ਜਸਕਰਨ ਸਿੰਘ, ਅੰਮ੍ਰਿਤਪਾਲ, ਮੈਡਮ ਹਰਿੰਦਰ ਕੌਰ, ਰੀਤੂ ਬੇਰੀ, ਰੁਪਿੰਦਰ ਕੌਰ, ਸਤਬੀਰ ਸਿੰਘ ਵਲੋਂ ਪ੍ਰਸ਼ੋਤਮ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਬਲਜਿੰਦਰ ਕੌਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਅਜਿਹੇ ਉਪਰਾਲੇ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ ਜਿਸ ਨਾਲ ਸਾਡਾ ਆਲਾ-ਦੁਆਲਾ ਹਰਿਆ ਭਰਿਆ ਰਹਿ ਸਕੇ।
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਦੇ ਕ੍ਰਿਕਟ ਅੰਡਰ-14 ਟੀਮ ਦੇ ਲੜਕੇ ਬਣੇ ਜ਼ਿਲ੍ਹਾ ਚੈਂਪੀਅਨ ਅਗਲੀ ਖ਼ਬਰ ਟੀ.ਐਲ.ਐਫ. ਸਕੂਲ ਦੇ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਭਵਨ, ਸੰਸਦ ਭਵਨ ਤੇ ਅਕਸ਼ਰਧਾਮ ਮੰਦਰ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।