27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਗਹਿਰੀ ਸੁਧਾਈ ਪ੍ਰੋਗਰਾਮ ਤਹਿਤ ਬੀ.ਐਲ.ਓਜ਼ ਤੇ ਬੀ.ਐਲ.ਏ ਨਾਲ ਕੀਤੀ ਮੀਟਿੰਗ

ਅਜੀਤ ਡੈਸਕ 26-06-2026
ਨਿਹਾਲ ਸਿੰਘ ਵਾਲਾ, 25 ਜੂਨ (ਸੁਖਦੇਵ ਸਿੰਘ ਖ਼ਾਲਸਾ)-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸਾਗਰ ਸੇਤੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਡੀ.ਐਮ. ਗਗਨਦੀਪ ਸਿੰਘ ਨਿਹਾਲ ਸਿੰਘ ਵਾਲਾ ਦੀ ਅਗਵਾਈ ‘ਚ ਅਤੇ ਸੁਪਰਵਾਈਜ਼ਰ ਕੁਲਵਿੰਦਰ ਸਿੰਘ ਦੀ ਦੇਖ ਰੇਖ ‘ਚ ਵੱਖ-ਵੱਖ ਪਿੰਡਾਂ ਦੀਨਾ, ਖਾਈ, ਕਿਸ਼ਨਗੜ੍ਹ, ਬਾਰੇਵਾਲਾ, ਪੱਤੋ ਦੀਦਾਰ ਸਿੰਘ ਵਾਲਾ ਵਿਖੇ ਬੀ.ਐਲ.ਓਜ ਤੇ ਬੀ. ਐਲ. ਏ-1 ਦੀਆਂ ਮੀਟਿੰਗਾਂ ਕਰਵਾਈਆਂ ਗਈਆਂ। ਇਸ ਮੌਕੇ ਪੋਲਿੰਗ ਬੂਥ ਖਾਈ ਦੇ ਸਮੂਹ ਬੀ.ਐਲ.ਏ1 ਤੇ ਬੀ.ਐਲ.ਓਜ. ਦੀ ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਸੁਪਰਵਾਈਜ਼ਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵੋਟਰ ਸੂਚੀ ਦੀ ਗਹਿਰੀ ਸੁਧਾਈ ਪ੍ਰੋਗਰਾਮ ਦੌਰਾਨ ਹਰ ਵੋਟਰ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਹਰ ਬੀ.ਐਲ.ਓਜ ਆਪਣੇ ਪੋਲਿੰਗ ਬੂਥ ਦੇ ਹਰ ਘਰ ‘ਚ ਵੋਟਰ ਵੈਰੀਫਿਕੇਸ਼ਨ ਕਰਨ ਲਈ 25 ਜੂਨ 2026 ਤੋ 24 ਜੁਲਾਈ 2026 ਤੱਕ ਵੋਟਰ ਵੈਰੀਫਿਕੇਸ਼ਨ ਫਾਰਮ ਰਾਹੀਂ ਹਰ ਯੋਗ ਵੋਟਰ ਦੀ ਵੈਰੀਫਿਕੇਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਵੋਟਰ ਨੂੰ ਡਰਨ ਦੀ ਲੋੜ ਨਹੀਂ ਤੇ ਯੋਗ ਵੋਟਰ ਦੀ ਵੋਟ ਕੱਟੀ ਨਹੀ ਜਾਵੇਗੀ। ਜਿਹੜੇ ਵੋਟਰ ਦੀ 2003 ‘ਚ ਵੋਟ ਨਹੀ ਸੀ, ਉਹ ਵੀ ਲੋੜੀਂਦੇ ਚੋਣ ਕਮਿਸ਼ਨ ਵਲੋਂ ਨਿਰਧਾਰਿਤ 11 ਦਸਤਾਵੇਜ਼ ਆਪਣੇ ਬੂਥ ਲੈਵਲ ਅਫ਼ਸਰ ਕੋਲ ਜਮਾਂ ਕਰਵਾ ਸਕਦੇ ਹਨ। ਇਸ ਤੋ ਬਾਅਦ ਵੋਟਰ ਸੂਚੀ ਦਾ ਇਲੈਕਟਰੋ ਡਰਾਫ਼ਟ ਰੋਲ 3 ਅਗਸਤ 2026 ਪਬਲੀਕੇਸ਼ਨ ਹੋਵੇਗਾ ਅਤੇ ਜੇਕਰ ਫਿਰ ਵੀ ਫਾਰਮ ਜਮਾਂ ਨਹੀ ਹੋਇਆ ਤਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦਾਅਵੇ ਅਤੇ ਇਤਰਾਜ਼ 03 ਅਗਸਤ 2026 ਤੋਂ 02 ਸਤੰਬਰ 2026 ਤੱਕ ਲਏ ਜਾਣਗੇ, 02 ਅਗਸਤ 2026 ਤੋ 29 ਸਤੰਬਰ 2026 ਤੱਕ ਨੋਟਿਸ ਫ਼ੇਜ਼ ਹੋਵੇਗਾ ਅਤੇ ਦਾਅਵੇ ‘ਤੇ ਇਤਰਾਜ਼ ਖ਼ਤਮ ਕੀਤੇ ਜਾਣਗੇ। ਵੋਟਰ ਸੂਚੀ ਦੀ ਫਾਈਨਲ ਪ੍ਰਕਾਸ਼ਨਾਂ 01 ਅਕਤੂਬਰ 2026 ਨੂੰ ਹੋਵੇਗੀ। ਮੀਟਿੰਗ ‘ਚ ਹਾਜ਼ਰ ਵੱਖ-ਵੱਖ ਪਾਰਟੀਆਂ ਦੇ ਬੀ.ਐਲ.ਏ. ਮੁਖਤਿਆਰ ਸਿੰਘ, ਜਗਸੀਰ ਸਿੰਘ, ਰੇਸ਼ਮ ਸਿੰਘ, ਪਰਦੀਪ ਸਿੰਘ, ਅਜਮੇਰ ਸਿੰਘ, ਬਲਕਰਨ ਸਿੰਘ, ਕੁਲਵਿੰਦਰ ਸਿੰਘ, ਨਛੱਤਰ ਸਿੰਘ ਅਤੇ ਬੀ. ਐਲ. ਓਜ. ਪਰਮਿੰਦਰ ਸਿੰਘ ਗਰੇਵਾਲ, ਕੁਲਵੰਤ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਪੀਕਰ ਸੰਧਵਾਂ ਤੇ ਮੰਤਰੀ ਡਾ. ਰਵਜੋਤ ਸਿੰਘ ਵਲੋਂ ਮਾਡਰਨ ਜੇਲ੍ਹ ’ਚ ਲਾਇਬ੍ਰੇਰੀ ਤੇ ‘ਰੇਡੀਓ ਉਜਾਲਾ’ ਦਾ ਉਦਘਾਟਨ ਅਗਲੀ ਖ਼ਬਰ ਬਾਘਾ ਪੁਰਾਣਾ ਪੁਲਿਸ ਨੇ ਦੋ ਮੋਟਰਸਾਈਕਲ ਚੋਰ ਕਾਬੂ ਕਰ ਕੇ ਚੋਰੀ ਦੇ ਵਾਹਨ ਕੀਤੇ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।