06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਵਿਰੋਧੀ ਪਾਰਟੀਆਂ ਆਪਣੀ ਸਿਆਸੀ ਹੋਂਦ ਬਚਾਉਣ ਦੀ ਲੜਾਈ ਲੜ ਰਹੀਆਂ- ਬਰਿੰਦਰ ਗੋਇਲ

ਅਜੀਤ ਡੈਸਕ 23-06-2026
ਖਨੌਰੀ, 22 ਜੂਨ (ਬਲਵਿੰਦਰ ਸਿੰਘ ਥਿੰਦ) - ਸੂਬੇ ਦੀ ‘ਆਪ’ ਸਰਕਾਰ ਵਲੋਂ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਜਾਨਣ ਲਈ ਚਲਾਈ ‘ਲੋਕ ਮਿਲਣੀ’ ਮੁਹਿੰਮ ਦੇ ਤਹਿਤ ਅੱਜ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਆਪਣੇ ਬੇਟੇ ਯੂਥ ਆਗੂ ਐਡਵੋਕੇਟ ਗੌਰਵ ਗੋਇਲ ਦੇ ਨਾਲ ਹਲਕੇ ਦੇ ਵੱਖ ਵੱਖ ਪਿੰਡਾਂ ਹੋਤੀਪੁਰ, ਨਵਾਂਗਾਓ, ਅਨਦਾਣਾ, ਬੋਪੁਰ, ਚੱਠਾ ਗੋਬਿੰਦਪੁਰਾ, ਖਨੌਰੀ ਖੁਰਦ, ਬਨਾਰਸੀ ਅਤੇ ਖਨੌਰੀ ਮੰਡੀ ਵਿਖੇ ਲੋਕਾਂ ਨਾਲ ਸੰਵਾਦ ਕਰਦਿਆਂ ਜਿੱਥੇ ਆਪ ਸਰਕਾਰ ਦੀਆਂ ਪ੍ਰਾਪਤੀਆਂ ਤੇ ਲੋਕ ਪੱਖੀ ਨੀਤੀਆਂ ਨੂੰ ਦੱਸਿਆ ਉੱਥੇ ਹੀ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਸੁਣਦਿਆਂ ਯੋਗ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿੱਥੇ ਸੂਬੇ ਅੰਦਰ ਅਕਾਲੀ, ਭਾਜਪਾ, ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਆਪਣੀ ਸਿਆਸੀ ਹੋਂਦ ਬਚਾਉਣ ਦੀ ਲੜਾਈ ਲੜ ਰਹੀਆਂ ਹਨ, ਉਥੇ ਹੀ ਆਮ ਆਦਮੀ ਪਾਰਟੀ ਆਪਣੇ ਵਿਕਾਸ ਏਜੰਡੇ ਨੂੰ ਲੋਕਾਂ ਵਿੱਚ ਲੈ ਕੇ ਜਾ ਰਹੀ ਹੈ, ਆਮ ਆਦਮੀ ਪਾਰਟੀ ਵਲੋਂ ਜਿੱਥੇ ਹਰ ਫਰੰਟ ਤੇ ਪੰਜਾਬ ਦੇ ਵਿਕਾਸ ਖੁਸ਼ਹਾਲੀ ਅਤੇ ਅਮਨ ਸ਼ਾਂਤੀ ਦੇ ਏਜੰਡੇ ਤੇ ਗੱਲਬਾਤ ਕੀਤੀ ਜਾਂਦੀ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਨ ਤੋਂ ਬਿਨਾਂ ਕੁਝ ਨਹੀਂ ਕਰਦੀਆਂ, ਕਿਉਂਕਿ ਲੋਕਾਂ ਨੇ ਇੰਨ੍ਹਾਂ ਪਾਰਟੀਆਂ ਨੂੰ ਨਕਾਰ ਦਿੱਤਾ ਹੈ। ਇਸ ਮੌਕੇ ਮੰਤਰੀ ਗੋਇਲ ਨੇ ਕਿਹਾ ਕਿ ਸਮੁੱਚਾ ਹਲਕਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਹਲਕੇ ਦੇ ਲੋਕਾਂ ਲਈ ਉਨ੍ਹਾਂ ਦੇ ਦਰਵਾਜੇ 24 ਘੰਟੇ ਖੁੱਲੇ ਹਨ। ਇਸ ਦੌਰੇ ਦੌਰਾਨ ਮੰਤਰੀ ਗੋਇਲ ਦੇ ਨਾਲ ਉਨਾਂ ਦੇ ਓ.ਐਸ.ਡੀ. ਰਾਕੇਸ਼ ਕੁਮਾਰ ਗੁਪਤਾ (ਵਿੱਕੀ) ਤੋਂ ਇਲਾਵਾ ਵਿਸ਼ਾਲ ਕਾਂਸਲ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਸੁਰਿੰਦਰ ਕਾਂਸਲ ਸੀਨੀਅਰ ਆਗੂ, ਬੀਰਭਾਨ ਕਾਂਸਲ ਪ੍ਰਧਾਨ ਟਰੱਕ ਯੂਨੀਅਨ ਖਨੌਰੀ, ਰੌਮੀ ਗੋਇਲ ਪ੍ਰਧਾਨ ਟਰੱਕ ਮਾਰਕੀਟ ਖਨੌਰੀ, ਸੰਜੇ ਸਿੰਗਲਾ ਸੂਬਾ ਮੈਂਬਰ ਅਗਰਵਾਲ ਭਲਾਈ ਬੋਰਡ, ਟਰੇਡ ਕਮਿਸ਼ਨ ਦੇ ਚੇਅਰਮੈਨ ਪ੍ਰਿੰਸ ਗਰਗ, ਯੂਥ ਆਗੂ ਅਜੈ ਕੁਮਾਰ ਠੋਲੀ, ਮਹਿੰਦਰ ਸਿੰਘ ਕੂੰਦਨੀ ਚੇਅਰਮੈਨ ਮਾਰਕੀਟ ਕਮੇਟੀ ਮੂਨਕ, ਰਿੰਕੂ ਸਿੰਘ, ਸਰਾਜ ਸਿੰਘ ਸਰਪੰਚ ਕੜੈਲ, ਗੁਰਦੀਪ ਸਿੰਘ, ਮਾਨ ਸਿੰਘ ਹਾਂਡਾ, ਆਤਮਾ ਸਿੰਘ, ਮੰਗਤ ਸਿੰਘ ਰਾਮਪੁਰਾ ਗੁੱਜਰਾਂ, ਬਬਲੀ ਸਿੰਘ, ਤੇਜਬੀਰ ਸਿੰਘ ਠਸਕਾ ਵਾਈਸ ਚੇਅਰਮੈਨ ਬਾਲਕ ਸੰਮਤੀ ਅਨਦਾਣਾ ਐਟ ਮੂਨਕ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਅਤੇ ਵਲੰਟੀਅਰ ਹਾਜ਼ਰ ਸਨ।
ਪਿਛਲੀ ਖ਼ਬਰ ਮਾਲੇਰਕੋਟਲਾ ਪਹੁੰਚੇ ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਅਵਤਾਰ ਸਿੰਘ ਈਲਵਾਲ ਲਈ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਟਿਕਟ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।