06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮਾਈ ਭਾਰਤ ਕੇਂਦਰ ਮੋਗਾ ਨੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਅਜੀਤ ਡੈਸਕ 14-06-2026
ਮੋਗਾ, 13 ਜੂਨ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਯੂਥ ਅਫਸਰ ਗੁਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਮਾਈ ਭਾਰਤ ਕੇਂਦਰ ਮੋਗਾ ਵਲੋਂ ਬਲਾਕ ਬਾਘਾ ਪੁਰਾਣਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ | ਜਿਸ ਵਿਚ ਉਨ੍ਹਾਂ ਨੇ ਵਧ ਰਹੇ ਗਰਮੀ ਦੇ ਪ੍ਰਕੋਪ ਨੂੰ ਰੋਕਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ | ਇਸ ਸਮੇਂ ਪਿੰਡ ਚੌਧਰੀ ਵਾਲਾ ਵਿਖੇ ਕੀਤੇ ਗਏ ਪ੍ਰੋਗਰਾਮ ਵਿਚ ਇਲਾਕੇ ਦੀਆਂ ਯੂਥ ਕਲੱਬਾਂ ਨੇ ਹਿੱਸਾ ਲਿਆ | ਸੈਮੀਨਾਰ ਦੌਰਾਨ ਵਲੰਟੀਅਰ ਗੁਰਭੇਜ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ | ਇਸ ਸਮੇਂ ਜੀਤਾ ਸਿੰਘ ਵਾਲਾ ਸਪੋਰਟਸ ਕਲੱਬ ਵਲੋਂ ਪ੍ਰਧਾਨ ਤੇਜਾ ਸਿੰਘ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਲੱਬ ਵਲੋਂ ਪ੍ਰਧਾਨ ਨਿਰਮਲ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਪ੍ਰੋਗਰਾਮ ਦੇ ਅੰਤ ਵਿਚ ਜ਼ਿਲ੍ਹਾ ਯੂਥ ਅਫਸਰ ਤੇ ਕਲੱਬਾਂ ਦੇ ਨੌਜਵਾਨਾਂ ਨੇ ਪਿੰਡ ਵਿਚ ਬੂਟੇ ਲਗਾਏ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਯੂਥ ਕਲੱਬ ਦੇ ਨੌਜਵਾਨਾਂ ਨੇ ਜ਼ਿੰਮੇਵਾਰੀ ਲਈ | ਇਸ ਸਮੇਂ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ |
ਪਿਛਲੀ ਖ਼ਬਰ ਭਾਗਪੁਰ ਗਗੜਾ ਦੇ ਕਈ ਪਰਿਵਾਰ ਕਾਂਗਰਸ ਛੱਡ ਕੇ 'ਆਪ' ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਖੱਤਰੀ ਸਭਾ ਮੋਗਾ ਵਲੋਂ ਸਚਿਨ ਧੀਰ ਦੇ ਨਗਰ ਕੌਂਸਲਰ ਬਣਨ 'ਤੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।