13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

8 ਸਿੱਖ ਲਾਈਟ ਇਨਫੈਂਟਰੀ ਫਤਿਹਪੁਰ ਬਟਾਲੀਅਨ ਦਾ ਸਥਾਪਨਾ ਦਿਵਸ ਮਨਾਇਆ <br/>

ਅਜੀਤ ਡੈਸਕ 04-06-2026
ਮੋਗਾ, 3 ਜੂਨ (ਜਸਪਾਲ ਸਿੰਘ ਬੱਬੀ)-8 ਸਿੱਖ ਲਾਈਟ ਇਨਫੈਂਟਰੀ ਫਤਿਹਪੁਰ ਬਟਾਲੀਅਨ ਦਾ 60ਵਾਂ ਸਥਾਪਨਾ ਦਿਵਸ ਮੋਗਾ ਵਿਖੇ ਸਾਬਕਾ ਸੈਨਿਕਾਂ ਨੇ ਮਨਾਇਆ | ਇਸ ਮੌਕੇ ਕੈਪਟਨ ਅਜੀਤ ਸਿੰਘ ਨੇ ਦੱਸਿਆ ਕਿ ਇਹ ਭਾਰਤ ਦੀ ਇਕ ਹੋਣਹਾਰ ਮਹਾਨ ਬਟਾਲੀਅਨ ਹੈ ਦੀ ਸਥਾਪਨਾ ਇਕ ਜੂਨ 1966 ਦਾਨਾ ਸਾਗਰ ਮੱਧ ਪ੍ਰਦੇਸ਼ ਵਿਖੇ ਹੋਈ ਸੀ | ਜਿਸ ਦੀ ਪਹਿਲੀ ਸਲਾਮੀ ਲੈਫਟੀਨੈਂਟ ਕੇ.ਪੀ.ਐਸ. ਮਾਨ ਨੇ ਲਈ ਸੀ | ਉਸ ਤੋਂ ਬਾਅਦ ਪਹਿਲੇ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਲਾਭ ਸਿੰਘ ਗਿੱਲ, ਸੂਬੇਦਾਰ ਮੇਜਰ ਗੁਰਬਚਨ ਸਿੰਘ, ਕੈਪਟਨ ਅਜੀਤ ਸਿੰਘ, ਕੈਪਟਨ ਜੋਗਿੰਦਰ ਸਿੰਘ, ਕੈਪਟਨ ਗੁਰਪਾਲ ਸਿੰਘ, ਕੈਪਟਨ ਅਮਰ ਸਿੰਘ, ਕੈਪਟਨ ਗੁਰਪ੍ਰੀਤ ਸਿੰਘ, ਸੂਬੇਦਾਰ ਬਲਦੇਵ ਸਿੰਘ, ਸੂਬੇਦਾਰ ਸੰਤੋਖ ਸਿੰਘ, ਸੂਬੇਦਾਰ ਤੇਜਾ ਸਿੰਘ, ਸੂਬੇਦਾਰ ਸਵਰਨ ਸਿੰਘ, ਸੂਬੇਦਾਰ ਹਰਦਿਆਲ ਸਿੰਘ, ਸੂਬੇਦਾਰ ਕਸ਼ਮੀਰ ਸਿੰਘ, ਸੂਬੇਦਾਰ ਮੇਜਰ, ਲਖਬੀਰ ਸਿੰਘ, ਐਨ.ਸੀ.ਓ. ਜਵਾਨਾ ਤੇ ਉਨ੍ਹਾਂ ਨੇ ਪਰਿਵਾਰਾਂ ਨੇ ਇਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਅੰਮਿ੍ਤਸਰ ਸੈਕਟਰ ਵਿਚ 1971 ਦੀ ਜੰਗ ਵਿਚ ਪਾਕਿਸਤਾਨ ਦੀ ਫਤਿਹਪੁਰ ਪੋਸਟ ਨੂੰ ਜਿੱਤਿਆ ਅਤੇ ਬਟਾਲੀਅਨ ਦੇ ਨਾਂਅ ਨਾਲ ਫਤਿਹਪੁਰ ਜੋੜਿਆ ਗਿਆ | ਬਟਾਲੀਅਨ ਨੇ ਗਲੈਂਟਰੀ ਅਵਾਰਡ ਪ੍ਰਾਪਤ ਕੀਤੇ | ਅੱਜ ਦੇ ਇਸ ਸਮਾਰੋਹ ਵਿਚ ਕੈਪਟਨ ਅਜੀਤ ਸਿੰਘ, ਕੈਪਟਨ ਜੋਗਿੰਦਰ ਸਿੰਘ, ਕੈਪਟਨ ਗੁਰਪਾਲ ਸਿੰਘ, ਕੈਪਟਨ ਅੰਮਿ੍ਤ ਸਿੰਘ, ਕੈਪਟਨ ਗੁਰਪ੍ਰੀਤ ਸਿੰਘ, ਸੂਬੇਦਾਰ ਬਲਦੇਵ ਸਿੰਘ, ਸੂਬੇਦਾਰ ਸੰਤੋਖ ਸਿੰਘ, ਸੂਬੇਦਾਰ ਤੇਜਾ ਸਿੰਘ, ਸੂਬਾ ਸਵਰਨ ਸਿੰਘ, ਸੂਬੇਦਾਰ ਹਰਦਿਆਲ ਸਿੰਘ, ਸੂਬੇਦਾਰ ਕਸ਼ਮੀਰ ਸਿੰਘ, ਸੂਬੇਦਾਰ ਮੇਜਰ ਲਖਬੀਰ ਸਿੰਘ ਸਮੇਤ ਪਰਿਵਾਰਕ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਐਸ.ਡੀ.ਓ. ਇਕਬਾਲ ਸਿੰਘ ਖੋਸਾ ਤੇ ਐਡਵੋਕੇਟ ਕਰਨਬੀਰ ਸਿੰਘ ਖੋਸਾ ਨਾਲ ਵੱਖ-ਵੱਖ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ <br... ਅਗਲੀ ਖ਼ਬਰ ਮਾਤਾ ਸੁਰਿੰਦਰ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।