11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਆਈ. ਐਸ. ਐਫ. ਕਾਲਜ ਆਫ਼ ਫਾਰਮੇਸੀ ਵਿਖੇ ਡਾ. ਸੰਤ ਕੁਮਾਰ ਵਰਮਾ ਤੇ ਉਨ੍ਹਾਂ ਦੀ ਟੀਮ ਦੁਆਰਾ ਡਿਜ਼ਾਈਨ ਪੇਟੈਂਟ ਭਾਰਤ ਸਰਕਾਰ ਦੁਆਰਾ ਮਨਜ਼ੂਰ

ਅਜੀਤ ਡੈਸਕ 04-06-2026
ਮੋਗਾ, 3 ਜੂਨ (ਸੁਰਿੰਦਰਪਾਲ ਸਿੰਘ)-ਡਾ. ਸੰਤ ਕੁਮਾਰ ਵਰਮਾ ਅਤੇ ਉਨ੍ਹਾਂ ਦੀ ਟੀਮ ਜੋ ਕਿ ਰਾਜ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਨਾਲ ਜੁੜੇ ਹੋਏ ਹਨ, ਦੁਆਰਾ ਜਮ੍ਹਾ ਕੀਤੇ ਗਏ ਇਕ ਡਿਜ਼ਾਈਨ ਪੇਟੈਂਟ ਨੂੰ ਭਾਰਤ ਸਰਕਾਰ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਹੈ | ਇਹ ਪੇਟੈਂਟ ਇਕ ਕਲੋਰੀਮੈਟਿ੍ਕ ਯੰਤਰ ਨਾਲ ਸਬੰਧਿਤ ਹੈ ਜੋ ਸਮਾਰਟ ਫ਼ੋਨ ਤਕਨਾਲੋਜੀ ਦੀ ਵਰਤੋਂ ਕਰ ਕੇ ਕੀਟਨਾਸ਼ਕਾਂ ਦਾ ਆਸਾਨੀ ਨਾਲ ਪਤਾ ਲਗਾਉਣ ਦੇ ਯੋਗ ਬਣਾਉਂਦਾ ਹੈ | ਡਾ. ਸੰਤ ਕੁਮਾਰ ਵਰਮਾ ਨੂੰ ਇਸ ਡਿਜ਼ਾਈਨ ਪੇਟੈਂਟ ਪ੍ਰੋਜੈਕਟ ਵਿਚ ਮੁਹੰਮਦ ਰਜ਼ਮਾਨ, ਨਵਨੀਸ਼, ਆਲੀਆ ਪ੍ਰਵੀਨ, ਆਦਿਤ ਪ੍ਰਸਾਦ ਸਾਹੂ, ਰਹੀਮ ਮਲਿਕ, ਸ਼ੈਲੇਸ਼ ਵਰਮਾ, ਆਸ਼ੀਸ਼ ਕੁਮਾਰ, ਸ਼ਮਲ ਕੁਮਾਰ ਮੰਨਾ, ਡਾ. ਸਿਧਾਰਥ ਮੇਹਨ ਅਤੇ ਡਾ. ਜੀ.ਡੀ. ਗੁਪਤਾ ਦੁਆਰਾ ਸਹਾਇਤਾ ਦਿੱਤੀ ਗਈ ਸੀ | ਇਹ ਪੇਟੈਂਟ ਭਵਿੱਖ ਵਿਚ ਕੀਟਨਾਸ਼ਕਾਂ ਦੇ ਮੁਲਾਂਕਣ ਵਿਚ ਬਹੁਤ ਮਦਦਗਾਰ ਸਾਬਤ ਹੋਣ ਦੀ ਉਮੀਦ ਹੈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਪਿ੍ੰਸੀਪਲ ਡਾ. ਆਰ.ਕੇ. ਨਾਰੰਗ ਨੇ ਇਸ ਸ਼ਾਨਦਾਰ ਪ੍ਰਾਪਤੀ 'ਤੇ ਡਾ. ਸੰਤ ਕੁਮਾਰ ਵਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਦੁੱਨੇਕੇ ਨੂੰ ਰਾਸ਼ਟਰੀ ਪੱਧਰ 'ਤੇ ਤੀਜਾ ਸਥਾਨ ਮਿਲਿਆ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਸ਼ੱਕੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।