11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੀਨੀਅਰ ਸਿਟੀਜ਼ਨ ਕੌਂਸਲ ਦੀ ਜਰਨਲ ਬਾਡੀ ਦੀ ਮੀਟਿੰਗ-ਦਰਬਾਰਾ ਸਿੰਘ ਗਿੱਲ

ਅਜੀਤ ਡੈਸਕ 31-05-2026
ਮੋਗਾ, 30 ਮਈ (ਸੁਰਿੰਦਰਪਾਲ ਸਿੰਘ, | ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ ਦੇ ਮੈਂਬਰਾਂ ਦੀ ਜਰਨਲ ਬਾਡੀ ਦੀ ਮੀਟਿੰਗ ਦਰਬਾਰਾ ਸਿੰਘ ਗਿੱਲ ਸੀਨੀਅਰ ਉਪ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਸੀਨੀਅਰ ਸਿਟੀਜ਼ਨ ਡੇ ਕੇਅਰ ਸੈਂਟਰ ਵਿਖੇ ਹੋਈ | ਮੀਟਿੰਗ ਦੇ ਅਰੰਭ ਵਿਚ ਮੈਂਬਰਾਂ ਦੀ ਸਹਿਮਤੀ ਨਾਲ ਐਲਾਨ ਕੀਤਾ ਕਿ 31 ਮਈ ਨੂੰ 11 ਵਜੇ ਮੁੱਖ ਚੌਕ ਵਿਚ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾਵੇਗਾ | ਦਰਬਾਰਾ ਸਿੰਘ ਗਿੱਲ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਮਿਲ ਹੋਣ | ਮੰਚ ਦਾ ਸੰਚਾਲਨ ਕਰਦਿਆਂ ਅਵਤਾਰ ਸਿੰਘ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਮਹੀਨਾਵਾਰ ਮੀਟਿੰਗ ਵਿਚ ਜ਼ਰੂਰ ਸ਼ਾਮਿਲ ਹੋਣਾ ਚਾਹੀਦਾ ਹੈ | ਦਰਬਾਰਾ ਸਿੰਘ ਗਿੱਲ ਨੇ ਸਾਰੇ ਹਾਜ਼ਰ ਮੈਂਬਰਾਂ ਦੇ ਉਤਸ਼ਾਹ ਨੂੰ ਵੇਖਦਿਆਂ ਕਿਹਾ ਉਹ ਬਰਸਾਤ ਹੋਣ ਦੇ ਬਾਵਜੂਦ ਸ਼ਾਮਿਲ ਹੋਏ ਹਨ | ਆਰ.ਕੇ. ਕੱਕੜ ਦੀ ਪ੍ਰਧਾਨਗੀ ਹੇਠ ਫੈਡਸਨ ਦੀ ਨਵੀਂ ਚੁਣੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਟੀਮ ਭਵਿੱਖ ਵਿਚ ਬਜ਼ੁਰਗਾਂ ਦੀ ਭਲਾਈ ਲਈ ਹੋਰ ਵਧੇਰੇ ਕੰਮ ਕਰੇਗੀ | ਮੀਟਿੰਗ ਵਿਚ ਪੈਨਸ਼ਨਰਾਂ ਪ੍ਰਤੀ ਪੰਜਾਬ ਸਰਕਾਰ ਦੇ ਵਤੀਰੇ 'ਤੇ ਵੀ ਵਿਚਾਰ ਚਰਚਾ ਕੀਤੀ ਗਈ | ਜੋਗਿੰਦਰ ਸਿੰਘ ਲੋਹਾਮ ਨੇ ਕਿਹਾ ਕਿ ਸਾਨੂੰ ਵਾਤਾਵਰਨ ਦੀ ਸੰਭਾਲ ਲਈ ਦਰੱਖਤ ਲਗਾ ਕੇ ਯੋਗਦਾਨ ਪਾਉਣਾ ਚਾਹੀਦਾ ਹੈ | ਗੁਰਚਰਨ ਸਿੰਘ, ਇਕਬਾਲ ਸਿੰਘ ਲੋਹਾਮ, ਗਿਆਨ ਸਿੰਘ ਸਾਬਕਾ ਡੀ.ਪੀ. ਆਰ.ਓ., ਜਗਦੀਪ ਸਿੰਘ ਢਿੱਲੋਂ ਨੇ ਵੀ ਚਰਚਾ ਵਿਚ ਹਿੱਸਾ ਲਿਆ | ਮੀਟਿੰਗ ਵਿਚ ਅਮਰ ਸਿੰਘ ਵਿਰਦੀ, ਮਾਸਟਰ ਪ੍ਰੇਮ ਕੁਮਾਰ, ਸੁਰੇਸ਼ ਕੁਮਾਰ,
ਪਿਛਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਮਾਪੇ ਅਧਿਆਪਕ ਮੀਟਿੰਗ ਸਫਲਤਾ ਪੂਰਵਕ ਸਮਾਪਤ, ਮਾਪਿਆਂ ਨੇ ਜਤਾਈ ਖ਼ੁਸ਼ੀ ਅਗਲੀ ਖ਼ਬਰ ਸਿਵਲ ਹਸਪਤਾਲ ਦੀ ਐਮਰਜੈਂਸੀ ਦਾ ਸਹਾਇਕ ਸਿਵਲ ਸਰਜਨ ਨੇ ਕੀਤਾ ਨਿਰੀਖਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।