08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਵਾਰਡ ਨੰਬਰ 38 ਤੋਂ ਡਿੰਪਲ ਅਰੋੜਾ ਨੇ ਨਗਰ ਨਿਗਮ ਦੀ ਚੋਣ ਜਿੱਤਣ ਤੋਂ ਬਾਅਦ ਕੀਤਾ ਵਾਰਡ ਦਾ ਦੌਰਾ

ਅਜੀਤ ਡੈਸਕ 31-05-2026
ਮੋਗਾ, 30 ਮਈ (ਅਸ਼ੋਕ ਬਾਂਸਲ)-ਮੋਗਾ ਵਿਖੇ ਨਗਰ ਨਿਗਮ ਦੀਆਂ ਚੋਣਾਂ 26 ਮਈ ਨੂੰ ਹੋਈਆਂ ਸਨ, ਉਨ੍ਹਾਂ ਦਾ ਨਤੀਜਾ ਆਉਣ 'ਤੇ ਵਾਰਡ ਨੰਬਰ 38 ਤੋਂ ਡਿੰਪਲ ਅਰੋੜਾ ਨੇ ਸਾਬਕਾ ਮੇਅਰ ਪ੍ਰਵੀਨ ਕੁਮਾਰ ਪੀਨਾ ਦੀ ਧਰਮ-ਪਤਨੀ ਕਮਲੇਸ਼ ਰਾਣੀ ਨੂੰ 55 ਵੋਟਾਂ ਨਾਲ ਹਰਾਇਆ | ਇਸ ਉਪਰੰਤ ਉਨ੍ਹਾਂ ਨੇ ਵਾਰਡ ਵਾਸੀਆਂ ਦਾ ਧੰਨਵਾਦ ਕਰਨ ਲਈ ਵਾਰਡ ਦਾ ਦੌਰਾ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਿੰਪਲ ਅਰੋੜਾ ਨੇ ਦੱਸਿਆ ਕਿ ਉਹ ਇਸ ਵਾਰ ਚੋਣ ਮੈਦਾਨ ਵਿਚ ਉੱਤਰੇ ਸਨ | ਇਸ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਸਾਹਿਲ ਅਰੋੜਾ ਇਸੇ ਵਾਰਡ ਤੋਂ ਹੀ ਕੌਂਸਲਰ ਦੀ ਚੋਣ ਜਿੱਤ ਚੁੱਕੇ ਹਨ | ਉਨ੍ਹਾਂ ਆਖਿਆ ਕਿ ਵਾਰਡ ਵਾਸੀਆਂ ਨੇ ਮੇਰੇ ਉੱਪਰ ਭਰੋਸਾ ਕਰ ਕੇ ਮੈਨੂੰ ਫ਼ਤਵਾ ਦਿਵਾਇਆ ਹੈ | ਮੈਂ ਉਨ੍ਹਾਂ ਦੀ ਸਦਾ ਰਿਣੀ ਰਹਾਂਗੀ | ਉਨ੍ਹਾਂ ਕਿਹਾ ਕਿ ਮੈਂ ਆਪਣੇ ਵਾਰਡ ਦੀ ਤਰੱਕੀ ਲਈ ਜੋ ਵੀ ਕੰਮ ਮੇਰੇ ਵਾਰਡ ਦੇ ਵਿਚ ਅਧੂਰੇ ਪਏ ਹਨ ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਪੂਰੇ ਕਰਾਂਗੀ | ਅੱਜ ਉਨ੍ਹਾਂ ਨੇ ਵਾਰਡ ਨੰਬਰ 38 ਦੀ ਬਾਗ ਗਲੀ ਦਾ ਦੌਰਾ ਕੀਤਾ ਜਿੱਥੇ ਵੋਟਰਾਂ ਨੇ ਉਨ੍ਹਾਂ ਦਾ ਮਾਣ ਸਨਮਾਨ ਕਰਦੇ ਹੋਏ ਫੁੱਲਾਂ ਅਤੇ ਨੋਟਾਂ ਦੇ ਹਾਰਾਂ ਨਾਲ ਸਨਮਾਨ ਕੀਤਾ | ਉਨ੍ਹਾਂ ਕਿਹਾ ਕਿ ਜੋ ਮਾਣ ਸਨਮਾਨ ਵਾਰਡ ਦੇ ਲੋਕਾਂ ਨੇ ਮੈਨੂੰ ਦਿੱਤਾ ਹੈ ਮੈਂ ਉਸ ਨੂੰ ਹਰ ਹੀਲੇ ਪੂਰਾ ਕਰਨ ਦਾ ਯਤਨ ਕਰਾਂਗੀ | ਇਸ ਮੌਕੇ ਉਨ੍ਹਾਂ ਨਾਲ ਵਿਜੇ ਮਦਾਨ, ਬਾਗ ਗਲੀ ਐਸੋਸੀਏਸ਼ਨ ਦੇ ਪ੍ਰਧਾਨ ਨਿਰੰਜਨ ਸਚਦੇਵਾ, ਜੈਕੀ ਗੁਪਤਾ, ਪ੍ਰਦੀਪ ਗੋਇਲ, ਰਾਜੇਸ਼ ਗੋਇਲ, ਗਗਨਦੀਪ ਰਾਜਾ, ਵਿਪਨ ਕੁਮਾਰ ਗਰਗ, ਅਮਨ ਮਹਿੰਦੀ, ਰੌਸ਼ਨ ਲਾਲ, ਮਣੀ ਸੱਚਰ, ਸੋਨੂ, ਧਰਮਪਾਲ ਅਰੋੜਾ, ਦੀਪਕ ਅਰੋੜਾ ਗੋਰਾ, ਸੌਰਵ ਗੋਇਲ, ਸਾਹਿਲ ਗੋਇਲ, ਕਮਲ ਨੈਣ, ਹਨੀ ਗਾਂਧੀ, ਅੰਕੁਸ਼ ਬਾਂਸਲ ਤੋਂ ਇਲਾਵਾ ਵਾਰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਕਰੀਅਰਜ਼ ਆਨ ਮੋਗਾ ਵਲੋਂ ਵਿਦਿਆਰਥੀਆਂ ਲਈ ਖ਼ਾਸ ਸਮਰ ਆਫ਼ਰ ਅਗਲੀ ਖ਼ਬਰ ਹੱਡੀਆਂ ਦੇ ਰੋਗਾਂ ਦਾ ਜਾਂਚ ਅਤੇ ਖੂਨਦਾਨ ਕੈਂਪ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।