08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਹੱਡੀਆਂ ਦੇ ਰੋਗਾਂ ਦਾ ਜਾਂਚ ਅਤੇ ਖੂਨਦਾਨ ਕੈਂਪ ਅੱਜ <br/>

ਅਜੀਤ ਡੈਸਕ 31-05-2026
ਠੱਠੀ ਭਾਈ, 30 ਮਈ (ਜਗਰੂਪ ਸਿੰਘ ਮਠਾੜੂ)-ਪੁਰਾਤਨ ਡੇਰਾ ਸੇਖਾ ਝਿੜੀ ਪਿੰਡ ਸੇਖਾ ਖੁਰਦ ਵਿਖੇ ਸਥਾਨ ਦੇ ਮੁੱਖ ਸੇਵਾਦਾਰ ਮਹੰਤ ਸੁਖਦੇਵ ਮੁਨੀ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਅੱਠਵਾਂ ਹੱਡੀਆਂ ਦੇ ਰੋਗਾਂ ਦਾ ਮੁਫਤ ਜਾਂਚ ਕੈਂਪ ਅਤੇ ਖੂਨਦਾਨ ਕੈਂਪ 31 ਮਈ ਦਿਨ ਐਤਵਾਰ ਨੂੰ ਪੂਰਨਮਾਸ਼ੀ ਦੇ ਦਿਹਾੜੇ ਮੌਕੇ ਲਗਾਇਆ ਜਾ ਰਿਹਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੰਤ ਸੁਖਦੇਵ ਮੁਨੀ ਨੇ ਦੱਸਿਆ ਕਿ ਬਠਿੰਡਾ ਦੇ ਮਸ਼ਹੂਰ ਗੋਲਡ ਮੈਡਿਕਾ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰ ਹਰਸਿਮਰਨ ਸਿੰਘ ਐਮ.ਐਸ. (ਆਰਥੋ) ਅਤੇ ਡਾ. ਦੀਪਕ ਗਰਗ ਐਮ.ਸੀ.ਐਚ. ਨਿਊਰੋ ਸਰਜਰੀ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ¢ ਉਨ੍ਹਾਂ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲੱਗੇਗਾ | ਜਿਸ ਵਿਚ ਹੱਡੀਆਂ, ਜੋੜਾਂ, ਗਿੱਟਿਆਂ, ਗੋਡਿਆਂ, ਰੀੜ੍ਹ ਦੀ ਹੱਡੀ, ਸਰਵਾਈਕਲ ਅਤੇ ਨਸਾਂ ਨਾਲ ਸੰਬੰਧਿਤ ਬਿਮਾਰੀਆਂ ਦੀ ਜਾਂਚ ਕੀਤੀ ਜਾਵੇਗੀ¢ ਮਹੰਤ ਸੁਖਦੇਵ ਮੁਨੀ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੁਫਤ ਜਾਂਚ ਕੈਂਪ ਅਤੇ ਖੂਨਦਾਨ ਕੈਂਪ ਦਾ ਲਾਭ ਉਠਾਇਆ ਜਾਵੇ¢


ਪਿਛਲੀ ਖ਼ਬਰ ਵਾਰਡ ਨੰਬਰ 38 ਤੋਂ ਡਿੰਪਲ ਅਰੋੜਾ ਨੇ ਨਗਰ ਨਿਗਮ ਦੀ ਚੋਣ ਜਿੱਤਣ ਤੋਂ ਬਾਅਦ ਕੀਤਾ ਵਾਰਡ ਦਾ ਦੌਰਾ ਅਗਲੀ ਖ਼ਬਰ ਸਰਕਾਰੀ ਸਕੂਲ ਸਮਾਲਸਰ ਵਿਚ ਸਿੱਖਿਆ ਦਾ ਮਹਾਂ ਜਸ਼ਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।