08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਕਰੰਟ ਲੱਗਣ ਨਾਲ ਮੱਝ ਮਰੀ

ਅਜੀਤ ਡੈਸਕ 31-05-2026
ਕਿਸ਼ਨਪੁਰਾ ਕਲਾਂ, 30 ਮਈ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਨੇੜਲੇ ਪਿੰਡ ਗੱਟੀ ਜੱਟਾਂ ਵਿਖੇ ਇਕ ਗਰੀਬ ਪਰਿਵਾਰ ਦੀ ਦੁਧਾਰੂ ਮੱਝ ਦੀ ਬਿਜਲੀ ਦਾ ਕਰੰਟ ਲੱਗਣ ਮਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ ਰਾਜੂ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਗੱਟੀ ਜੱਟਾਂ ਆਪਣੇ ਪਸ਼ੂਆਂ ਨੂੰ ਹਰ ਰੋਜ਼ ਦੀ ਤਰ੍ਹਾਂ ਨੇੜਲੇ ਖੇਤਾਂ ਵਿਚ ਚਾਰਨ ਲਈ ਲੈ ਕੇ ਜਾ ਰਿਹਾ ਸੀ¢ ਜਦੋਂ ਉਸ ਦੀ ਮੱਝ ਰਸਤੇ ਵਿਚ ਲੱਗੇ ਇਕ ਬਿਜਲੀ ਮੀਟਰ ਦੇ ਬਕਸੇ ਦੇ ਨੇੜੇ ਪਹੁੰਚੀ ਤਾਂ ਅਚਾਨਕ ਕਰੰਟ ਦੀ ਲਪੇਟ ਵਿਚ ਆ ਗਈ¢ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਮੱਝ ਮੀਟਰ ਤੋਂ ਕਰੀਬ ਤਿੰਨ ਤੋਂ ਚਾਰ ਫੁੱਟ ਦੀ ਦੂਰੀ 'ਤੇ ਸੀ ਪਰ ਫਿਰ ਵੀ ਉਸ ਨੂੰ ਤੇਜ਼ ਕਰੰਟ ਨੇ ਆਪਣੀ ਲਪੇਟ ਵਿਚ ਲੈ ਲਿਆ¢ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਪਸ਼ੂ ਪਾਲਨ ਹੈ ਅਤੇ ਮੱਝ ਦੀ ਮੌਤ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਝਟਕਾ ਲੱਗਿਆ ਹੈ¢ ਪੀੜਤਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ¢
ਪਿਛਲੀ ਖ਼ਬਰ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਪਿੰਡ ਵਾਂਦਰ ਨੂੰ ਮਿਲੀ 80 ਲੱਖ ਰੁਪਏ ਦੀ ਲਾਗਤ ਵਾਲੀ ਨਵੀਂ ਸ਼ਹਿਰੀ ਬਿਜਲੀ ਲਾਈਨ ਦੀ ਸ... ਅਗਲੀ ਖ਼ਬਰ ਡਾਕ ਕਾਂਵੜ ਸੰਘ ਦਾ ਜਥਾ ਜਗਨਨਾਥ ਯਾਤਰਾ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।