08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਡਾਕ ਕਾਂਵੜ ਸੰਘ ਦਾ ਜਥਾ ਜਗਨਨਾਥ ਯਾਤਰਾ ਲਈ ਰਵਾਨਾ

ਅਜੀਤ ਡੈਸਕ 31-05-2026
ਮੋਗਾ, 30 ਮਈ (ਅਸ਼ੋਕ ਬਾਂਸਲ)-ਡਾਕ ਕਾਵੜ ਸੰਘ ਦਾ ਜਥਾ ਅੱਜ ਸ਼ਹਿਰ ਦੇ ਭਾਰਤ ਮਾਤਾ ਮੰਦਰ ਦੇ ਅਹਾਤੇ ਤੋਂ ਜੈਕਾਰਿਆਂ ਨਾਲ ਰਵਾਨਾ ਹੋਇਆ¢ ਪੰਡਿਤ ਮਹਿੰਦਰ ਨਾਰਾਇਣ ਝਾਅ ਦੀ ਅਗਵਾਈ ਹੇਠ ਬੰਮ ਬੰਮ ਭੋਲੇ ਡਾਕ ਕਾਵੜ ਸੰਘ ਦੇ ਮੈਂਬਰਾਂ ਜਿਨ੍ਹਾਂ ਵਿਚ ਵਿਨੀਤ ਕੁਮਾਰ ਵੀਨੂ, ਆਨੰਦ ਜੈਨ, ਰੋਹਿਤ ਸ਼ਰਮਾ ਆਦਿ ਸ਼ਾਮਿਲ ਸਨ ਨੇ ਦੱਸਿਆ ਕਿ ਜਗਨ ਨਾਥ ਪੁਰੀ ਉੜੀਸਾ, ਅਯੁੱਧਿਆ ਧਾਮ, ਸ੍ਰੀ ਕਾਸ਼ੀ ਵਿਸ਼ਵ ਨਾਥ ਉੱਤਰ ਪ੍ਰਦੇਸ਼, ਬੈਜ ਨਾਥ ਧਾਮ ਝਾਰਖੰਡ, ਕਾਲੀ ਮਾਤਾ ਮੰਦਰ ਪੱਛਮੀ ਬੰਗਾਲ ਦਾ ਦੌਰਾ ਕੀਤਾ ਜਾਵੇਗਾ¢ ਉਨ੍ਹਾਂ ਕਿਹਾ ਕਿ ਇਹ ਜਥਾ 8 ਜੂਨ ਨੂੰ ਮੋਗਾ ਵਾਪਸ ਆਵੇਗਾ¢ ਉਨ੍ਹਾਂ ਕਿਹਾ ਕਿ ਇਸ ਸਾਲ ਅਗਸਤ ਮਹੀਨੇ ਦੌਰਾਨ ਸਾਵਣ ਸ਼ਿਵਰਾਤਰੀ ਦੌਰਾਨ ਬੰਮ ਬੰਮ ਭੋਲੇ ਡਾਕ ਕਾਵਡ ਸੰਘ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਇਕੱਠਾ ਕਰਨ ਲਈ 72 ਘੰਟਿਆਂ ਦੇ ਅੰਦਰ ਮੋਗਾ ਪਹੁੰਚੇਗਾ¢ ਇਸ ਮੌਕੇ ਸੰਘ ਦੇ ਮੈਂਬਰ ਕੁਨਾਲ ਸ਼ਰਮਾ, ਪ੍ਰਦੀਪ ਚÏਹਾਨ, ਅਮਨ, ਦੀਪਾ, ਪ੍ਰਵੀਨ ਕੁਮਾਰ, ਰਾਮ ਕੁਮਾਰ, ਰਮੇਸ਼ ਕੁਮਾਰ, ਖੁਸ਼ਵੰਤ, ਰਾਕੇਸ਼ ਕੁਮਾਰ ਰੋਕੀ, ਸੁਖਦੀਪ ਸੀਪਾ ਬਿਲਾਸਪੁਰ, ਰੂਬੀ ਡੀ.ਜੇ., ਯਾਦਵ ਅਤੇ ਹੋਰ ਮੌਜੂਦ ਸਨ¢
ਪਿਛਲੀ ਖ਼ਬਰ ਕਰੰਟ ਲੱਗਣ ਨਾਲ ਮੱਝ ਮਰੀ ਅਗਲੀ ਖ਼ਬਰ ਮਿਸ਼ਨ ਨਿਊ ਇੰਡੀਆ ਦੇ ਆਗੂ ਨਿਰਮਲ ਦੋਸਤ ਵਲੋਂ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਬਣਨ 'ਤੇ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।