25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪਿੰਡ ਮੌੜ ਨੌਂ ਆਬਾਦ ਦੇ ਕਬੱਡੀ ਟੂਰਨਾਮੈਂਟ 'ਚ ਵੱਖ-ਵੱਖ ਟੀਮਾਂ ਨੇ ਦਿਖਾਇਆ ਜੌਹਰ <br/>

ਅਜੀਤ ਡੈਸਕ 30-05-2026
ਠੱਠੀ ਭਾਈ, 29 ਮਈ (ਜਗਰੂਪ ਸਿੰਘ ਮਠਾੜੂ)-ਪਿੰਡ ਮੌੜ ਨੌਂ ਆਬਾਦ ਵਿਖੇ ਫ਼ੱਕਰ ਲੋਕ ਫ਼ਕੀਰ ਸਾਈਾ ਬਾਬਾ ਕਬਰਾਂ ਵਾਲੇ ਦੀ ਯਾਦ ਵਿਚ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਮਨ ਮੋਹ ਲਿਆ | ਟੂਰਨਾਮੈਂਟ ਦਾ ਉਦਘਾਟਨ ਸਮੂਹ ਗ੍ਰਾਮ ਪੰਚਾਇਤ ਦੇ ਨਾਲ ਬਾਬਾ ਰੂਪਨਾਥ, ਹਰਜੀਤ ਸਿੰਘ ਫ਼ੌਜੀ ਜਸਕਰਨ ਸਿੰਘ ਫ਼ੌਜੀ ਅਤੇ ਕਮੇਟੀ ਮੈਂਬਰਾਂ ਨੇ ਸਾਂਝੇ ਰੂਪ ਵਿਚ ਕੀਤਾ | ਟੂਰਨਾਮੈਂਟ ਦੌਰਾਨ ਕਰਵਾਏ ਗਏ 32 ਕਿੱਲੋ ਭਾਰ ਵਰਗ ਦੇ ਮੁਕਾਬਲੇ ਵਿਚ ਛੰਨਾ ਗੁਲਾਬ ਸਿੰਘ ਵਾਲਾ ਟੀਮ ਪਹਿਲੇ ਅਤੇ ਚੰਦ ਨਵਾਂ ਦੀ ਟੀਮ ਦੂਸਰੇ ਸਥਾਨ ਤੇ ਰਹੀ | 46 ਕਿੱਲੋ ਭਾਰ ਵਰਗ ਵਿਚ ਖਿਆਲੀ ਵਾਲਾ ਪਹਿਲੇ ਅਤੇ ਪਿੰਡ ਮੱਲਕੇ ਦੀ ਟੀਮ ਦੂਸਰੇ, 53 ਕਿੱਲੋ ਭਾਰ ਵਰਗ ਵਿਚ ਘੋਲੀਆ ਕਲਾਂ ਪਹਿਲੇ ਅਤੇ ਸਮਾਲਸਰ ਦੂਸਰੇ ਅਤੇ 60 ਕਿੱਲੋ ਭਾਰ ਵਰਗ ਵਿਚ ਹੋਏ ਜ਼ਬਰਦਸਤ ਮੁਕਾਬਲੇ ਦੌਰਾਨ ਪਿੰਡ ਮੌੜ ਨੌਂ ਆਬਾਦ ਦੀ ਟੀਮ ਪਹਿਲੇ ਅਤੇ ਸੇਖਾ ਕਲਾਂ ਦੀ ਟੀਮ ਦੂਸਰੇ ਸਥਾਨ ਤੇ ਰਹੀ | ਲੜਕੀਆਂ ਦੇ ਕਰਵਾਏ ਗਏ ਸ਼ੋਅ ਮੈਚ ਵਿਚ ਪੱਤੋ ਹੀਰਾ ਸਿੰਘ ਦੀ ਟੀਮ ਪਹਿਲੇ ਅਤੇ ਮੌੜ ਨੌਂ ਆਬਾਦ ਦੀ ਟੀਮ ਦੂਸਰੇ ਸਥਾਨ ਤੇ ਰਹੀ | ਵੱਖ-ਵੱਖ ਭਾਰ ਵਰਗਾਂ ਦੇ ਮੁਕਾਬਲੇ ਵਿਚ ਖਿਡਾਰੀਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ | ਟੂਰਨਾਮੈਂਟ ਕਮੇਟੀ ਮੈਂਬਰ ਮਾ. ਬਲਜਿੰਦਰ ਸਿੰਘ, ਮਾ. ਸੁਖਦੀਪ ਸਿੰਘ ਮਾਨ, ਬਾਬਾ ਨਿਰਭੈ ਸਿੰਘ, ਮਿਸਤਰੀ ਗੁਰਮੇਲ ਸਿੰਘ, ਜੀਵਨ ਸਿੰਘ, ਅੰਗਰੇਜ਼ ਸਿੰਘ, ਜਸਵਿੰਦਰ ਸਿੰਘ, ਕਾਹਨ ਚੰਦ ਸ਼ਰਮਾ, ਬਲਵਿੰਦਰ ਸਿੰਘ, ਜਸਕਰਨ ਸਿੰਘ ਜੱਸੀ, ਮਹਿਕਦੀਪ ਸਿੰਘ, ਹਰਪ੍ਰੀਤ ਸਿੰਘ, ਦੇਵ ਸਿੰਘ, ਗੋਰਾ ਭੱਟੀ, ਸੇਵਕ ਸਿੰਘ ਮੈਂਬਰ, ਨਿੱਕਾ ਸਿੰਘ ਮੈਂਬਰ ਆਦਿ ਵਲੋਂ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਖੇਡ ਪ੍ਰੇਮੀਆਂ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ | ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਖੇਡ ਮੇਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਮਾਸਟਰ ਸੁਖਦੀਪ ਸਿੰਘ ਮਾਨ ਨੇ ਦੱਸਿਆ ਕਿ ਕਮੇਟੀ ਵਲੋਂ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਢੇ ਮਿੱਠੇ ਜਲ ਦੀਆਂ ਛਬੀਲ ਤੋਂ ਇਲਾਵਾ ਚਾਰ ਜਲੇਬੀਆਂ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ |


ਪਿੰਡ ਮੌੜ ਨੌਂ ਆਬਾਦ ਵਿਖੇ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੌਰਾਨ ਲੜਕੀਆਂ ਦੀ ਟੀਮ ਨਾਲ ਜਾਣ ਪਹਿਚਾਣ ਕਰਦੇ ਹੋਏ ਪਤਵੰਤੇ ਅਤੇ ਜੇਤੂ ਟੀਮਾਂ ਨੂੰ ਇਨਾਮ ਦਿੰਦੇ ਹੋਏ ਪ੍ਰਬੰਧਕ | ਤਸਵੀਰਾਂ : ਜਗਰੂਪ ਸਿੰਘ ਮਠਾੜੂ


ਪਿਛਲੀ ਖ਼ਬਰ ਮਾਤਾ-ਪਿਤਾ ਅਤੇ ਗੁਰੂਜਨਾਂ ਦੀ ਆਗਿਆ ਦਾ ਪਾਲਣ ਕਰਕੇ ਹੀ ਚੰਗੇ ਸਮਾਜ ਦੀ ਸਿਰਜਨਾ ਕਰ ਸਕਦੇ ਹਾਂ- ਓ.ਪੀ. ਕੁਮਾਰ <br/> ਅਗਲੀ ਖ਼ਬਰ ਐਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਪੀ.ਜੀ.ਡੀ.ਐਫ.ਡੀ. ਦਾ ਨਤੀਜਾ ਸ਼ਾਨਦਾਰ ਰਿਹਾ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।