04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਜਾਤ-ਪਾਤ ਤੋਂ ਉੱਪਰ ਉੱਠ ਕੇ ਪੰਜਾਬ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਇਕੱਠੇ ਹੋਣ ਦਾ ਵੇਲਾ-ਬਾਪੂ ਤਰਸੇਮ ਸਿੰਘ

ਅਜੀਤ ਡੈਸਕ 17-05-2026
ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਅੱਜ ਮੋਗਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਐਸ.ਸੀ. ਵਿੰਗ ਅਤੇ ਆਈ.ਟੀ. ਵਿੰਗ ਦੇ ਗਠਨ ਨੂੰ ਲੈ ਕੇ ਇਕ ਵਿਸ਼ਾਲ ਮੀਟਿੰਗ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਸਤਿਕਾਰਯੋਗ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਐਸ.ਸੀ. ਭਾਈਚਾਰੇ ਨਾਲ ਸਬੰਧਿਤ ਅਤੇ ਆਈ.ਟੀ. ਖੇਤਰ ਵਿਚ ਰੁਚੀ ਰੱਖਣ ਵਾਲੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਪਾਰਟੀ ਦੇ ਵਿਸਥਾਰ, ਨੌਜਵਾਨਾਂ ਦੀ ਭੂਮਿਕਾ ਅਤੇ ਸਮਾਜਿਕ ਬਰਾਬਰੀ ਨੂੰ ਮਜ਼ਬੂਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਬਾਪੂ ਤਰਸੇਮ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਹਮੇਸ਼ਾ ਪੰਜਾਬ, ਪੰਥ ਅਤੇ ਨੌਜਵਾਨ ਪੀੜ੍ਹੀ ਦੇ ਹੱਕਾਂ ਲਈ ਡਟ ਕੇ ਖੜ੍ਹੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਐਸ.ਸੀ. ਵਿੰਗ ਅਤੇ ਆਈ.ਟੀ. ਵਿੰਗ ਪਾਰਟੀ ਦੀ ਤਾਕਤ ਵਜੋਂ ਉੱਭਰਨਗੇ | ਮੀਟਿੰਗ ਵਿਚ ਸ਼ਾਮਿਲ ਨੌਜਵਾਨਾਂ ਨੇ ਵੀ ਪਾਰਟੀ ਦੀ ਵਿਚਾਰਧਾਰਾ ਨਾਲ ਮਜ਼ਬੂਤੀ ਨਾਲ ਖੜ੍ਹਨ ਅਤੇ ਪਿੰਡ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ | ਮੀਟਿੰਗ ਦੇ ਅੰਤ ਵਿਚ ਜਲਦ ਹੀ ਪੰਜਾਬ ਪੱਧਰ 'ਤੇ ਐਸ.ਸੀ. ਵਿੰਗ ਅਤੇ ਆਈ.ਟੀ. ਵਿੰਗ ਦੀਆਂ ਅਹੁਦੇਦਾਰੀਆਂ ਦਾ ਐਲਾਨ ਕਰਨ ਅਤੇ ਸੰਗਠਨਾਤਮਿਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਬਾਰੇ ਵੀ ਚਰਚਾ ਕੀਤੀ ਗਈ | ਇਸ ਮੌਕੇ ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਹਰਭਜਨ ਸਿੰਘ ਤੁੜ, ਭਾਈ ਸੁਰਜੀਤ ਸਿੰਘ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਮਨਦੀਪ ਸਿੰਘ, ਬਾਬੂ ਸਿੰਘ ਬਰਾੜ, ਕਾਬਲ ਸਿੰਘ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਸੁਖਦੇਵ ਸਿੰਘ ਕਾਦੀਆਂ, ਲੱਖਾ ਸਿੰਘ ਸਿਧਾਣਾ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਹਰਜਿੰਦਰ ਸਿੰਘ ਜ਼ੀਰਾ, ਭਾਈ ਰਛਪਾਲ ਸਿੰਘ ਸੋਸਣ, ਭਾਈ ਦਲਜੀਤ ਸਿੰਘ ਜਵੰਦਾ, ਬਾਬੂ ਸਿੰਘ ਮਾਨ, ਭਾਈ ਬਲਦੇਵ ਸਿੰਘ ਜੱਲੂਪੁਰ, ਚਾਚਾ ਪਲਵਿੰਦਰ ਸਿੰਘ, ਭਾਈ ਸੰਦੀਪ ਸਿੰਘ ਰੁਪਾਲੋਂ, ਸੁਖਬੀਰ ਸਿੰਘ ਵਲਟੋਹਾ, ਗੁਰਮਿੰਦਰ ਸਿੰਘ ਚਾਵਲਾ, ਭਾਈ ਜਸਕਰਨ ਸਿੰਘ ਲੋਪੋਕੇ, ਕੰਵਲਜੀਤ ਸਿੰਘ ਸੋਹੀ, ਗੁਰਦੇਵ ਸਿੰਘ ਸੰਧੂ, ਹਰਕਮਲਪ੍ਰੀਤ ਸਿੰਘ ਜੰਡ, ਲਵਲੀ ਜਲੰਧਰ, ਭਾਈ ਜੁਗਰਾਜ ਸਿੰਘ ਨਰਾਇਣਗੜ੍ਹ, ਡੀ.ਐਸ.ਪੀ. ਹਰਿੰਦਰ ਸਿੰਘ, ਭਾਈ ਅਮਨਦੀਪ ਸਿੰਘ ਖਰੜ, ਪਰਮਜੀਤ ਸਿੰਘ ਵਣੀਏਕੇ, ਹਰਜੀਤ ਸਿੰਘ ਪੱਖੋਵਾਲ, ਅਮਰਜੀਤ ਸਿੰਘ ਕਾਲੇਕੇ, ਦਵਿੰਦਰ ਸਿੰਘ ਰਾਣੀਆ, ਸੁਰਜੀਤ ਸਿੰਘ ਕੋਟਲੀ ਅਜਨਾਲਾ,
ਪਿਛਲੀ ਖ਼ਬਰ ਰਵੀ ਗਿੱਲ ਤੇ ਅਮਨਦੀਪ ਕੌਰ ਢੁੱਡੀਕੇ ਦੀ ਅਗਵਾਈ ਹੇਠ ਪਿੰਡਾਂ ਦੇ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ-ਪ੍ਰਕਾਸ਼ ਸਿੰਘ ਬੁ... ਅਗਲੀ ਖ਼ਬਰ ਮੱਸਿਆ ਦਾ ਦਿਹਾੜਾ ਮਨਾਇਆ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।