04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਈ20 ਪੈਟਰੋਲ ਦੇ ਰੇਟ ਤੁਰੰਤ ਘਟਾਏ ਜਾਣ - ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 4 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਮ ਕਿਹਾ ਕਿ ਵਿਧਾਨ ਸਭਾ 'ਚ ਧੱਕੇ ਨਾਲ ਵੇਚੇ ਜਾ ਰਹੇ ਈ20 ਈਥੇਨੌਲ ਪੈਟਰੋਲ ਅਤੇ ਲੋਕਾਂ ਦੇ ਵਾਹਨਾਂ ਦੇ ਹੋ ਰਹੇ ਨੁਕਸਾਨ ਦਾ ਗੰਭੀਰ ਮੁੱਦਾ ਚੁੱਕਿਆ.. ਬਿਨਾਂ ਕਿਸੇ ਸਟੱਡੀ...

ਅਜੀਤ ਡੈਸਕ 04-08-2026

ਚੰਡੀਗੜ੍ਹ, 4 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਮ ਕਿਹਾ ਕਿ ਵਿਧਾਨ ਸਭਾ 'ਚ ਧੱਕੇ ਨਾਲ ਵੇਚੇ ਜਾ ਰਹੇ ਈ20 ਈਥਾਨੌਲ ਪੈਟਰੋਲ ਅਤੇ ਲੋਕਾਂ ਦੇ ਵਾਹਨਾਂ ਦੇ ਹੋ ਰਹੇ ਨੁਕਸਾਨ ਦਾ ਗੰਭੀਰ ਮੁੱਦਾ ਚੁੱਕਿਆ.. ਬਿਨਾਂ ਕਿਸੇ ਸਟੱਡੀ ਤੋਂ ਕੇਂਦਰ ਸਰਕਾਰ ਵਲੋਂ ਈਥਾਨੌਲ  ਮਿਸ਼ਰਤ ਪੈਟਰੋਲ ਲੋਕਾਂ 'ਤੇ ਥੋਪਿਆ ਗਿਆ ਹੈ... ਸਰਵੇ ਮੁਤਾਬਕ ਇਸ ਨਾਲ 67% ਵਾਹਨਾਂ ਦੀ ਮਾਈਲੇਜ ਘਟੀ ਹੈ ਅਤੇ 45% ਦੇ ਇੰਜਣ ਖਰਾਬ ਹੋਏ ਨੇ, ਜੋ ਕਿ ਆਮ ਲੋਕਾਂ ਦੀ ਕਮਾਈ 'ਤੇ ਸਿੱਧਾ ਡਾਕਾ ਹੈ... 
ਕੇਂਦਰ ਸਰਕਾਰ ਨੇ ਖ਼ੁਦ ਸੰਸਦ 'ਚ ਮੰਨਿਆ ਹੈ ਕਿ ਈ20 ਨਾਲ ਮਾਈਲੇਜ ਘਟਦੀ ਹੈ... ਇਹ ਸਭ ਅਮਰੀਕਾ ਨਾਲ ਹੋਈ ਵੱਡੀ ਟ੍ਰੇਡ ਡੀਲ ਅਤੇ ਕਾਰਪੋਰੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ... ਸਾਡੀ ਮੰਗ ਹੈ ਕਿ ਲੋਕਾਂ ਨੂੰ ਸ਼ੁੱਧ ਪੈਟਰੋਲ ਜਾਂ ਈ20 ਵਿਚੋਂ ਇਕ ਚੁਣਨ ਦਾ ਹੱਕ ਮਿਲੇ ਅਤੇ ਈ20 ਦੇ ਰੇਟ ਤੁਰੰਤ ਘਟਾਏ ਜਾਣ... ਅਸੀਂ ਆਮ ਲੋਕਾਂ ਦੀ ਇਸ ਲੁੱਟ ਖਿਲਾਫ਼ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜ ਰਹੇ ਹਾਂ...। 

ਪਿਛਲੀ ਖ਼ਬਰ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਗਮਾ ਹਾਸਿਲ ਕਰਨ ਤੋਂ ਬਾਅਦ ਨਾਭਾ ਪਹੁੰਚਣ 'ਤੇ ਹਰਜਿੰਦਰ ਕੌਰ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਲੋਕ ਸਭਾ 'ਚ ਅਸੀਂ ਦਾਨ ਦੀ ਚੋਰੀ 'ਤੇ ਚਰਚਾ ਚਾਹੁੰਦੇ ਹਾਂ - ਡਿੰਪਲ ਯਾਦਵ